ਡਿਪਟੀ ਕਮਿਸ਼ਨਰ ਨੇ ਬਾਬਾ ਬਕਾਲਾ ਵਿਖੇ ਪੋਲਿੰਗ ਬੂਥਾਂ ਦਾ ਕੀਤਾ ਨਰੀਖਣ

KKHAIRA
ਡਿਪਟੀ ਕਮਿਸ਼ਨਰ ਨੇ ਬਾਬਾ ਬਕਾਲਾ ਵਿਖੇ ਪੋਲਿੰਗ ਬੂਥਾਂ ਦਾ ਕੀਤਾ ਨਰੀਖਣ

Sorry, this news is not available in your requested language. Please see here.

ਅੰਮ੍ਰਿਤਸਰ, 20 ਨਵੰਬਰ 2021

ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.11.2021 ਨੂੰ ਯੋਗਤਾ ਮਿਤੀ 01.01.2022 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2022 ਦੀ ਜਿਲ੍ਹੇ ਵਿੱਚ ਪੈਂਦੇ ਚੋਣ ਹਲਕਿਆ ਵਿੱਚ 20 ਅਤੇ 21 ਨਵੰਬਰ ਨੂੰ ਸਾਰ ਪੋਲਿੰਗ ਸਟੇਸ਼ਨਾਂ ਵਿਚ ਕੈਂਪ ਲਗਾਏ ਗਏ ਹਨ ਤਾਂ ਜੋ ਇਨਾਂ ਕੈਂਪਾਂ ਵਿੱਚ 18 ਸਾਲ ਦੇ ਹੋ ਚੁੱਕੇ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ ਅਤੇ ਵੋਟਾਂ ਦੀ ਸੁਧਾਈ ਕੀਤੀ ਜਾ ਸਕੇ।

ਹੋਰ ਪੜ੍ਹੋ :-ਚੇਅਰਮੈਨ ਪ੍ਰੋ.  ਨਾਹਰ ਨੇ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਕੈਬਨਿਟ ਮੰਤਰੀ ਡਾ: ਵੇਰਕਾ ਦੇ ਸਾਹਮਣੇ ਰੱਖੀਆਂ

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ-ਚੋਣ-ਅਫਸ਼ਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਬਾਬਾ ਬਕਾਲਾ ਹਲਕੇ ਦੇ ਸਰਕਾਰੀ ਮਿਡਲ ਸਕੂਲ ਬੁੱਢਾ ਥੇਹ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਿਆਸ ਵਿਖੇ ਲਗਾਏ ਗਏ ਪੋÇਲੰਗ ਕੈਂਪਾਂ ਦਾ ਨਰੀਖਣ ਕਰਨ ਉਪਰੰਤ ਕੀਤਾ। ਇਸ ਦੌਰਾਨ ਸ: ਖਹਿਰਾ ਨੇ ਪੋਲਿੰਗ ਸਟੇਸ਼ਨ ਬੁੱਢਾ ਥੇਹ ਦੇ ਬੂਥ ਨੰ: 63,64,65 ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਿਆਸ ਦੇ ਬੂਥ ਨੰ: 69,70,71 ਦੀ ਚੈਕਿੰਗ ਕੀਤੀ।

ਸ: ਖਹਿਰਾ ਨੇ ਦੱਸਿਆ ਕਿ ਮੁੱਢਲੀ ਪ੍ਰਕਾਸਨਾ ਮਿਤੀ 01.11.2021 ਨੂੰ ਕੀਤੀ ਜਾ ਚੁੱਕੀ ਹੈ।  ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਸੂਚੀ ਪ੍ਰੋਗਰਾਮ ਅਨੁਸਾਰ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਮਿਤੀ 01.11.2021 ਤੋੋਂ ਮਿਤੀ 30.11.2021 ਤੱਕ ਲਏ ਜਾਣਗੇ। ਆਮ ਜਨਤਾ ਦੀ ਸਹੂਲਤ ਲਈ ਮਿਤੀ 06.11.2021, ਮਿਤੀ 07.11.2021, ਮਿਤੀ 20.11.2021 ਅਤੇ ਮਿਤੀ 21.11.2021 ਨੂੰ ਸਪੈਸ਼ਲ ਕੰਪੇਨ ਦੀਆ ਮਿਤੀਆ ਨਿਰਧਾਰਤ ਕੀਤੀਆ ਗਈਆ ਹਨਜਿਸ ਦੌਰਾਨ ਬੀ.ਐਲ.ਓਜ਼. ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠ ਕੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੀਪ ਮੁਹਿੰਮ ਤਹਿਤ ਸਕੂਲਾਂ/ਕਾਲਜਾਂ ਅਤੇ ਹੋਰ ਪ੍ਰਮੁੱਖ ਸਥਾਨਾਂ ਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸ: ਖਹਿਰਾ ਨੇ ਦੱਸਿਆ ਕਿ ਨੌਜਵਾਨ ਆਪਣਾ ਵੋਟ ਬਣਵਾਉਣ ਲਈਇਕ ਥਾਂ ਤੋਂ ਦੂਜੀ ਥਾਂ ਤੇ ਆਪਣਾ ਵੋਟ ਤਬਦੀਲ ਕਰਨ ਲਈ ਜਾਂ ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੁਧਾਈ ਕਰਵਾਉਣ ਲਈ ਆਪਣੇ ਮੋਬਾਇਲ ਤੋਂ ਆਨਲਾਈਨ ਵਿਧੀ ਰਾਹੀਂ ਵੀ ਵੋਟ ਬਣਵਾ ਸਕਦੇ ਹਨ। ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੋਟਰ ਸੂਚੀ ਦੇ ਸੁਧਾਈ ਦੇ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਤਾ ਜੋ ਕੋਈ ਵੀ ਨਾਗਰਿਕ ਵੋਟਰ ਰਜਿਸਟਰੇਸਨ ਤੋਂ ਨਾ ਰਹਿ ਜਾਵੇ। ਇਸ ਮੌਕੇ  ਐਸ.ਡੀ.ਐਮ. ਬਾਬਾ ਬਕਾਲਾ ਸ: ਕੰਵਲਜੀਤਸੈਕਸ਼ਨ ਅਫ਼ਸਰ ਅਜੈਪਾਲ ਸਿੰਘਚੋਣ ਕਾਨੂੰਨਗੋ ਸੁਖਜੀਤ ਸਿੰਘਬੀ.ਐਲ.ਓ. ਬਲਜੀਤ ਕੌਰਗੁਰਮੀਤ ਸਿੰਘਸੰਦੀਪ ਬਾਲਾਸੁਮਿਤ ਚੌਧਰੀ ਵੀ ਹਾਜਰ ਸਨ।

ਕੈਪਸ਼ਨ — ਜਿਲ੍ਹਾ-ਚੋਣ-ਅਫਸ਼ਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਬਾਬਾ ਬਕਾਲਾ ਵਿਖੇ ਲਗਾਏ ਗਏ ਪੋਲਿੰਗ ਕੈਂਪਾਂ ਦਾ ਨਰੀਖਣ ਕਰਦੇ ਹੋਏ। 

Spread the love