ਪਿੱਟ ਹੈੱਡ (ਖੱਡ) ਤੇ 5.50 ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਮਿਲੇਗੀ ਰੇਤਾਂ-ਡਿਪਟੀ ਕਮਿਸ਼ਨਰ

DAVINDER SINGH
ਪਿੱਟ ਹੈੱਡ (ਖੱਡ) ਤੇ 5.50 ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਮਿਲੇਗੀ ਰੇਤਾਂ-ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਪਿੱਟ ਹੈੱਡ ਤੋਂ ਵੱਖ-ਵੱਖ ਥਾਵਾਂ ਤੱਕ ਰੇਤਾਂ ਪਹੁੰਚਾਉਣ ਲਈ ਕਿਲੋਮੀਟਰਜ਼ ਦੇ ਹਿਸਾਬ ਨਾਲ ਖਰਚੇ ਸਮੇਤ ਲਿਸਟ ਕੀਤੀ ਗਈ ਹੈ ਜਾਰੀ
ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਹੋਵੇਗੀ ਸਖਤ ਕਾਨੂੰਨੀ ਕਾਰਵਾਈ

ਫਿਰੋਜ਼ਪੁਰ 11 ਦਸੰਬਰ 2021

ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੇਤਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੱਟ ਹੈੱਡ ਤੋਂ 5.50 ਰੁਪਏ ਪ੍ਰਤੀ ਘਣ ਫੁੱਟ ਦੇਣ ਨੂੰ ਯਕੀਨੀ ਬਣਾਉਣ ਸਬੰਧੀ ਕੀਤੀ ਗਈ ਬੈਠਕ ਦੌਰਾਨ ਸਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਵੀ ਮੌਜੂਦ ਸਨ।

ਹੋਰ ਪੜ੍ਹੋ :-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ  ਐਸ.ਓ.ਆਈ ਦੇ ਜੁਝਾਰੂ ਵਰਕਰ ਅਹਿਮ ਭੂਮਿਕਾ ਨਿਭਾਉਣਗੇ : ਰੌਬਿਨ ਬਰਾਡ਼  

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸੰਸਥਾਵਾਂ, ਵਿਭਾਗਾਂ, ਟਰੱਕ ਯੂਨੀਅਨਾਂ, ਰੇਤਾਂ ਵੇਚਣ ਵਾਲਿਆਂ ਰਿਟੇਲਰਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਦੱਸਿਆ ਕਿ ਮਾਰਕਿਟ ਵਿੱਚ ਰੇਤਾਂ ਨੂੰ ਕੰਟਰੋਲ ਕਰਨ ਦੇ ਲਈ ਜ਼ਿਲ੍ਹੇ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਹੈ। ਜ਼ਿਲ੍ਹੇ ਵਿੱਚ 5 ਮਨਜ਼ੂਰਸ਼ੁਦਾ ਖੱਡਾਂ ਬੰਡਾਲਾ, ਮਮਦੋਟ, ਚਾਂਬ, ਬਹਿਕ ਗੁਜਰਾਂ ਅਤੇ ਗੱਟਾ ਬਾਦਸ਼ਾਹ ਵਿਖੇ ਸਥਿਤ ਹਨ। ਇਨ੍ਹਾਂ ਖੱਡਾਂ ਤੋਂ ਰੇਟ ਪਹੁੰਚਾਉਣ ਵਾਲੀ ਜਗ੍ਹਾਂ ਨੂੰ ਕਿਲੋਮੀਟਰਜ਼ ਦੇ ਹਿਸਾਬ ਨਾਲ ਵੰਡ ਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਰੇਟ ਨਿਸਚਿਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਖੱਡਾਂ ਤੋਂ ਰੇਤਾਂ ਦੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਰੇਟਾਂ ਵਿੱਚ ਜੀਐੱਸਟੀ, ਡਰਾਇਵਰ ਚਾਰਜਿਸ, ਪ੍ਰਦੂਸ਼ਣ ਦਾ ਖਰਚਾ ਸਮੇਤ ਹੋਰ ਖਰਚਿਆਂ ਨੂੰ ਮਿਲਾ ਕੇ ਵੱਧ ਤੋਂ ਵੱਧ 11 ਰੁਪਏ ਪ੍ਰਤੀ ਘਣ ਫੁੱਟ ਤੋਂ ਲੈ ਕੇ 18 ਰੁਪਏ ਪ੍ਰਤੀ ਘਣ ਫੁੱਟ ਤੋਂ ਵੱਧ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਨੂੰ ਬੰਡਾਲਾ ਖੱਡ ਤੋਂ ਫਿਰੋਜ਼ਪੁਰ ਛਾਉਣੀ ਤੱਕ ਰੇਤ ਦੀ ਸਪਲਾਈ ਚਾਹੀਦੀ ਹੈ ਤਾਂ ਉਸ ਨੂੰ ਸਾਰੇ ਖਰਚੇ ਪਾ ਕੇ 12 ਰੁਪਏ ਪ੍ਰਤੀ ਘਣ ਫੁੱਟ ਦੇਣਾ ਹੋਵੇਗਾ। ਇਸੇ ਤਰ੍ਹਾਂ ਬੰਡਾਲਾ ਖੱਡ ਤੋਂ ਫਿਰੋਜ਼ਪੁਰ ਸ਼ਹਿਰ ਤੱਕ 12 ਰੁਪਏ, ਮੱਲਾਂਵਾਲਾ ਤੱਕ 11 ਰੁਪਏ, ਜ਼ੀਰਾ ਤੱਕ 12 ਰੁਪਏ, ਮਖੂ ਤੱਕ 12 ਰੁਪਏ, ਤਲਵੰਡੀ ਭਾਈ ਤੇ ਘੱਲਖੁਰਦ ਤੱਕ 13 ਰੁਪਏ, ਮਮਦੋਟ ਤੱਕ 14 ਰੁਪਏ ਅਤੇ ਗੁਰੂਹਰਸਹਾਏ ਤੱਕ 15 ਰੁਪਏ ਪ੍ਰਤੀ ਘਣ ਫੁੱਟ ਰੇਤਾਂ ਦੀ ਪਹੁੰਚ ਮਿਲੇਗੀ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਖੱਡ ਮਮਦੋਟ ਤੋਂ ਫਿਰੋਜ਼ਪੁਰ ਛਾਉਣੀ ਤੇ ਸਹਿਰ ਤੱਕ 12 ਰੁਪਏ, ਮੱਲਾਂਵਾਲਾ ਤੱਕ 14 ਰੁਪਏ, ਜ਼ੀਰਾ ਤੇ ਮਖੂ ਤੱਕ 15 ਰੁਪਏ, ਤਲਵੰਡੀ ਭਾਈ ਤੇ ਘੱਲਖੁਰਦ ਤੱਕ 14 ਰੁਪਏ, ਮਮਦੋਟ ਤੱਕ 11 ਰੁਪਏ ਅਤੇ ਗੁਰੂਹਰਸਹਾਏ ਤੱਕ 13 ਰੁਪਏ ਪ੍ਰਤੀ ਘਣ ਫੁੱਟ ਰੇਤਾਂ ਦੀ ਪਹੁੰਚਾਈ ਮਿਲੇਗੀ। ਇਸੇ ਤਰ੍ਹਾਂ ਖੱਡ ਚਾਂਬ ਤੋਂ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਤੱਕ 14 ਰੁਪਏ, ਮੱਲਾਂਵਾਲਾ ਤੱਕ 12 ਰੁਪਏ, ਜ਼ੀਰਾ ਤੇ ਮਖੂ ਤੱਕ 11 ਰੁਪਏ, ਤਲਵੰਡੀ ਭਾਈ ਤੱਕ 12 ਰੁਪਏ, ਘੱਲਖੁਰਦ ਤੱਕ 13 ਰੁਪਏ, ਮਮਦੋਟ ਤੱਕ 16 ਅਤੇ ਗੁਰੂਹਰਸਹਾਏ ਤੱਕ 17 ਰੁਪਏ ਰੇਤ ਪ੍ਰਤੀ ਘਣ ਫੁੱਟ ਪਹੁੰਚਾਈ ਮਿਲੇਗੀ।

ਇਸੇ ਤਰ੍ਹਾਂ ਬਹਿਕ ਗੁੱਜਰਾਂ ਖੱਡ ਤੋਂ ਫਿਰੋਜ਼ਪੁਰ ਛਾਉਣੀ ਤੱਕ 14 ਰੁਪਏ, ਫਿਰੋਜ਼ਪੁਰ ਸ਼ਹਿਰ ਤੱਕ 13 ਰੁਪਏ, ਮੱਲਾਂਵਾਲਾ ਤੱਕ 12 ਰੁਪਏ, ਜ਼ੀਰਾ ਤੇ ਮਖੂ 11 ਰੁਪਏ, ਤਲਵੰਡੀ ਭਾਈ 12 ਰੁਪਏ, ਘੱਲਖੁਰਦ ਤੱਕ 13, ਮਮਦੋਟ ਤੱਕ 15 ਅਤੇ ਗੁਰੂਹਰਸਹਾਏ ਤੱਕ 16 ਰੁਪਏ ਪ੍ਰਤੀ ਘਣ ਫੁੱਟ ਰੇਤਾਂ ਦੀ ਪਹੁੰਚਾਈ ਮਿਲੇਗੀ।  ਇਸੇ ਤਰ੍ਹਾਂ ਗੱਟਾਂ ਬਾਦਸ਼ਾਹ ਤੋਂ ਫਿਰੋਜ਼ਪੁਰ ਛਾਉਣੀ ਤੱਕ 14 ਰੁਪਏ, ਫਿਰੋਜ਼ਪੁਰ ਸ਼ਹਿਰ ਤੱਕ 13 ਰੁਪਏ, ਮੱਲਾਂਵਾਲਾ ਤੇ ਜ਼ੀਰਾ ਤੱਕ 12 ਰੁਪਏ, ਮਖੂ ਤੱਕ 11 ਰੁਪਏ, ਤਲਵੰਡੀ ਭਾਈ ਤੱਕ 13, ਘੱਲਖੁਰਦ ਤੱਕ 14, ਮਮਦੋਟ ਤੱਕ 15 ਅਤੇ ਗੁਰੂਹਰਸਹਾਏ ਤੱਕ 18 ਰੁਪਏ ਪ੍ਰਤੀ ਘਣ ਫੁੱਟ ਰੇਤਾਂ ਦੀ ਪਹੁੰਚ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਰੇਟਾਂ ਤੋਂ ਵੱਧ ਕੋਈ ਵੀ ਵਿਅਕਤੀ ਜੇਕਰ ਰੇਤਾਂ ਵੇਚਦਾ ਪਾਇਆ ਗਿਆਂ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵਿਅਕਤੀ ਨਾਜਾਇਜ਼ ਮਾਇਨਿੰਗ ਜਾਂ ਵੱਧ ਰੇਟਾਂ ਦੀ ਸੂਚਨਾ ਪੁਖਤਾ ਸਬੂਤਾਂ ਨਾਲ ਸਰਕਾਰ ਨੂੰ ਦੇਵੇਗਾਂ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ ਤਾਂ ਜੋ ਗੈਰ ਕਾਨੂੰਨੀ ਮਾਇਨਿੰਗ ਨੂੰ ਬੰਦ ਕਰਨਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਪਿੱਟ ਹੈੱਡ ਤੇ ਸੀਸੀਟੀਵੀ ਕੈਮਰੇ ਲਗਾ ਕੇ ਆਨਲਾਈਨ ਕਰਨ, ਬਾਊਂਡਰੀ ਪਿੱਲਰ ਲਗਾਉਣ ਤੇ ਖੱਡ ਸਬੰਧੀ ਜਾਣਕਾਰੀ ਅਤੇ ਰੇਤਾਂ ਦਾ ਰੇਟ ਦਰਸਾਉਂਦਾ ਬੋਰਡ ਸਬੰਧਿਤ ਅਧਿਕਾਰੀਆਂ ਨੂੰ ਲਗਾਉਣ ਦੇ ਨਿਰਦੇਸ਼ ਵੀ ਦਿੱਤੇ।

Spread the love