ਜਿਲ੍ਹਾ ਚੋਣ ਅਧਿਕਾਰੀ ਵੱਲੋਂ ਹਰ ਤਰਾਂ ਦੀ ਸਰਕਾਰੀ ਜਾਇਦਾਦ ਨੂੰ ਚੋਣ ਸਮਗਰੀ ਤੋਂ ਮੁਕਤ ਕਰਨ ਦੀ ਹਦਾਇਤ
ਅੰਮ੍ਰਿਤਸਰ, 13 ਜਨਵਰੀ 2022
ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਰਕਾਰੀ ਇਮਾਰਤਾਂ ਤੋਂ ਲੈ ਕੇ ਸਰਕਾਰੀ ਸਥਾਨਾਂ ਉਤੇ ਲੱਗੇ ਰੁੱਖਾਂ ਤੱਕ ਨੂੰ ਚੋਣ ਪ੍ਰਚਾਰ ਸਮਗਰੀ ਤੋਂ ਮੁਕਤ ਕਰਨ ਦੀ ਹਦਾਇਤ ਕੀਤੀ ਹੈ।
ਹੋਰ ਪੜ੍ਹੋ :-ਵਿਧਾਨ ਸਭਾ ਚੋਣਾਂ ਸਬੰਧੀ ਨਗਰ ਕੌਂਸਲ ਦੀਆਂ 21 ਸਾਈਟਾਂ ਕਿਰਾਏ ’ਤੇ ਦੇਣ ਲਈ ਲਾਟਰੀ ਸਿਸਟਮ ਰਾਹੀਂ ਕੱਢੇ ਜਾਣਗੇ ਡਰਾਅ : ਕਾਰਜਸਾਧਕ ਅਫ਼ਸਰ
ਆਪਣੇ ਹੁਕਮਾਂ ਵਿਚ ਉਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਫਤਰਾਂ ਤੇ ਹੋਰ ਸਰਕਾਰੀ ਜਾਇਦਾਦ ਉਤੇ ਨਿਗ੍ਹਾ ਰੱਖਣ, ਤਾਂ ਜੋ ਕੋਈ ਵੀ ਉਮੀਦਵਾਰ ਉਨਾਂ ਦੀ ਜਾਇਦਾਦ ਉਤੇ ਪੋਸਟਰ, ਬੈਨਰ, ਫਲੈਕਸ ਆਦਿ ਲਗਾ ਕੇ ਚੋਣ ਨਿਯਮਾਂ ਦੀ ਉਲੰਘਣਾ ਨਾ ਕਰੇ।
ਉਨਾਂ ਕਿਹਾ ਕਿ ਬਿਜਲੀ, ਟੈਲੀਫੋਨ ਦੇ ਖੰਭੇ, ਸਰਕਾਰੀ ਇਮਾਰਤਾਂ, ਬੱਸ ਅੱਡੇ, ਬੱਸ ਸ਼ੈਲਟਰ, ਰੇਲਵੇ ਸਟੇਸ਼ਨ, ਚੌਕ, ਫਲਾਈਓਵਰਾਂ ਦੇ ਪਿਲਰ ਆਦਿ ਸਾਰੀਆਂ ਸਰਕਾਰੀ ਜਾਇਦਾਦਾਂ ਚੋਣ ਪ੍ਰਚਾਰ ਸਮਗਰੀ ਤੋਂ ਮਹਿਫੂਜ ਰਹਿਣੀ ਚਾਹੀਦੀ ਹੈ ਅਤੇ ਜੇਕਰ ਕਿਧਰੇ ਵੀ ਅਜਿਹੀ ਸਮਗਰੀ ਲੱਗੀ ਹੋਵੇ ਤਾਂ ਤਰੁੰਤ ਉਤਾਰਾਈ ਜਾਵੇ।
ਇਸ ਤੋਂ ਇਲਾਵਾ ਇਹ ਸਮਗਰੀ ਲਗਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਜੋ ਵੀ ਉਮੀਦਵਾਰ ਆਪਣਾ ਪ੍ਰਚਾਰ ਅਜਿਹੇ ਸਾਧਨਾਂ ਨਾਲ ਕਰਨਾ ਚਾਹੁੰਦਾ ਹੈ ਉਹ ਕਾਰਪੋਰੇਸ਼ਨ ਵੱਲੋਂ ਦਿੱਤੇ ਨਿਯਤ ਸਥਾਨਾਂ ਉਤੇ ਕਰੇ ਅਤੇ ਇਸ ਦਾ ਖਰਚਾ ਆਪਣੇ ਚੋਣ ਖਰਚੇ ਵਿਚ ਸ਼ਾਮਿਲ ਕਰਨ ਲਈ ਆਪਣੇ ਰਿਟਰਨਿੰਗ ਅਧਿਕਾਰੀ ਨੂੰ ਜਾਣੂੰ ਕਰਵਾਏ।