ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਫੀਲਡ ਵਿਚ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਹਲ ਕਰਨ ਦੀਆਂ ਹਦਾਇਤਾਂ

Senu Duggal (1)
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਫੀਲਡ ਵਿਚ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਹਲ ਕਰਨ ਦੀਆਂ ਹਦਾਇਤਾਂ

Sorry, this news is not available in your requested language. Please see here.

ਸਮੀਖਿਆ ਬੈਠਕ ਵਿਚ ਦਿੱਤੇ ਨਿਰਦੇਸ਼
ਵਿਕਾਸ ਪ੍ਰੋਜ਼ੈਕਟਾਂ ਦੀ ਗੁਣਵਤਾ ਦੀ ਜਾਂਚ ਲਈ ਸੀਨਿਅਰ ਅਧਿਕਾਰੀ ਖੁਦ ਜਾਣ ਫੀਲਡ ਵਿਚ

ਫਾਜਿ਼ਲਕਾ, 8 ਦਸੰਬਰ 2022

ਫਾਜਿਲ਼ਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਵੱਖ ਵੱਖ ਵਿਭਾਗਾਂ ਦੇ ਕੰਮ ਕਾਜ ਦੀ ਮਹੀਨਾਵਾਰ ਸਮੀਖਿਆ ਦੌਰਾਨ ਹਦਾਇਤ ਕੀਤੀ ਕਿ ਜਿ਼ਲ੍ਹਾ ਅਤੇ ਸਬਡਵੀਜਨ ਪੱਧਰੀ ਅਧਿਕਾਰੀ ਖੁਦ ਫੀਲਡ ਵਿਚ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਵਿਕਾਸ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਖੁਦ ਫੀਲਡ ਵਿਚ ਜਾ ਕੇ ਪ੍ਰੋਜ਼ੈਕਟਾਂ ਦੀ ਖੁਦ ਨਿਗਰਾਨੀ ਕਰਨ ਅਤੇ ਯਕੀਨੀ ਬਣਾਉਣ ਕਿ ਪ੍ਰੋਜ਼ੈਕਟ ਸਮੇਂ ਸਿਰ ਵੀ ਪੂਰੇ ਹੋਣ ਅਤੇ ਉਨ੍ਹਾਂ ਦੀ ਗੁਣਵਤਾ ਵਿਚ ਵੀ ਕੋਈ ਕਮੀ ਨਾ ਹੋਵੇ।

ਹੋਰ ਪੜ੍ਹੋ – ਨਸਿਆਂ ਤੇ ਫੈਸਲਾਕੁੰਨ ਵਾਰ ਲਈ ਜਿ਼ਲ੍ਹਾ ਪ੍ਰਸ਼ਾਸਨ ਸਰਗਰਮ, ਜਨਜਾਗਰੂਕਤਾ ਮੁਹਿੰਮ ਮੁੜ ਹੋਵੇਗੀ ਸ਼ੁਰੂ

ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਨਾਲ ਸਬੰਧਤ ਸਕੀਮਾਂ ਦਾ ਰਿਵਿਊ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਚੱਲ ਰਹੇ ਕੰਮਾਂ ਦੀ ਸਮੀਖਿਆ ਦੇ ਨਾਲ ਨਾਲ ਫੀਲਡ ਵਿਜਟ ਦੌਰਾਨ ਲੋਕਾਂ ਦੀਆਂ ਉਮੀਦਾਂ ਅਨੁਸਾਰ ਅਤੇ ਉਨ੍ਹਾਂ ਦੀ ਜਰੂਰਤਾਂ ਅਨੁਸਾਰ ਭਵਿੱਖ ਦੇ ਪ੍ਰੋਜ਼ੈਕਟ ਉਲੀਕੇ ਜਾਣ। ਉਨ੍ਹਾਂ ਨੇ ਮਗਨਰੇਗਾ ਤਹਿਤ ਸ਼ੁਰੂ ਕੀਤੇ ਪ੍ਰੋਜ਼ੈਕਟਾਂ ਵਿਚ ਹੋਰ ਤੇਜੀ ਲਿਆਉਣ ਦੇ ਹੁਕਮ ਵੀ ਦਿੱਤੇ।ਉਨ੍ਹਾਂ ਨੇ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਰਾਹੀਂ ਜਿ਼ਲ੍ਹੇ ਵਿਚ 107 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਅਤੇ ਇਸ ਨਾਲ ਸਬੰਧਤ ਕੰਮਾਂ ਦੀ ਗੁਣਵਤਾ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਕੁਤਾਹੀ ਕਰਨ ਵਾਲੇ ਬਖਸੇ ਨਹੀਂ ਜਾਣਗੇ। ਉਨ੍ਹਾਂ ਨੇ ਪੰਚਾਇਤੀ ਜਮੀਨਾਂ ਦੇ ਕਬਜੇ ਛੁੜਾਉਣ ਲਈ ਸਰਕਾਰ ਦੀ ਨੀਤੀ ਅਨੁਸਾਰ ਕੰਮ ਕਰਨ ਲਈ ਅਧਿਕਾਰੀਆਂ ਨੂੰ ਪਾਬੰਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਗ੍ਰਾਮ ਯੋਜਨਾ ਤਹਿਤ ਵੀ ਜਿਲ਼੍ਹੇ ਵਿਚ 20 ਪਿੰਡਾਂ ਵਿਚ 2 ਕਰੋੜ ਰੁਪਏ ਜਾਰੀ ਕੀਤੇ ਗਏ ਹਨ । ਉਨ੍ਹਾਂ ਨੇ ਬਾਰਡਰ ਏਰੀਆ ਫੰਡ ਤਹਿਤ ਜਾਰੀ ਗ੍ਰਾਂਟਾਂ ਦੇ ਵਰਤੋਂ ਸਰਟੀਫਿਕੇਟ ਵੀ ਜਲਦ ਜਮਾਂ ਕਰਵਾਉਣ ਦੇ ਨਿਰਦੇਸ਼ ਵਿਭਾਗਾਂ ਨੂੰ ਦਿੱਤੇ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਦਿਵਿਆਂਗ ਜਨ ਦੇ ਯੁਡੀਆਈਡੀ ਕਾਰਡ ਬਣਾਉਣ ਲਈ ਬਕਾਇਆ ਫਾਇਲਾਂ ਤੁਰੰਤ ਕਲੀਅਰ ਕੀਤੀਆਂ ਜਾਣ । ਉਨ੍ਹਾਂ ਨੇ ਕਿਹਾ ਕਿ ਅਲੀਮਕੋ ਦੀ ਮਦਦ ਨਾਲ ਬਣਾਉਟੀ ਅੰਗ ਲਗਾਉਣ ਲਈ ਵੀ ਇਕ ਕੈਂਪ ਜਲਦ ਲਗਾਇਆ ਜਾਵੇਗਾ।

Spread the love