ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤੇ ਪਿੰਡ ਮੌਚਪੁਰ ਦੇ 40 ਵਿਅਕਤੀਆਂ ਦੇ ਪਹਿਲ ਦੇ ਆਧਾਰ ਤੇ ਬਣਾਏ ਗਏ ਆਧਾਰ ਕਾਰਡ

Mr. Muhammad Isfaq
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤੇ ਪਿੰਡ ਮੌਚਪੁਰ ਦੇ 40 ਵਿਅਕਤੀਆਂ ਦੇ ਪਹਿਲ ਦੇ ਆਧਾਰ ਤੇ ਬਣਾਏ ਗਏ ਆਧਾਰ ਕਾਰਡ

Sorry, this news is not available in your requested language. Please see here.

ਸਪੈਸ਼ਲ ਬੱਸ ਰਾਹੀਂ ਲੋਕਾਂ ਨੂੰ ਸੇਵਾ ਕੇਦਰ ਹਰਚੋਵਾਲ ਵਿਖੇ ਲਿਜਾ ਕੇ ਬਣਵਾਏ ਗਏ ਆਧਾਰ ਕਾਰਡ
ਜਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਹੱਲ ਕਰਨੀਆਂ ਪ੍ਰਸਾਸਨ ਦੀ ਪ੍ਰਾਰਥਮਿਕਤਾ
ਗੁਰਦਾਸਪੁਰ 10 ਅਪ੍ਰੈਲ 2022
ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਵੱਲੋ 6 ਅਪ੍ਰੈਲ ਨੂੰ ਪਿੰਡ ਮੌਚਪੁਰ ਬਲਾਕ ਕਾਹਨੂੰਵਾਨ ਵਿਖੇ ਲੋਕਾਂ ਦੀਆ ਮੁਸਕਿਲਾਂ ਸੁਣਨ ਲਈ ਖੁੱਲਾ ਦਰਬਾਰ ਲਗਾਇਆ  ਗਿਆ ਸੀ ਤੇ ਪਿੰਡ ਦੇ ਕਰੀਬ 40 ਵਿਅਕਤੀਆਂ ਵੱਲੋ ਆਧਾਰ  ਕਾਰਡ ਨਾ ਬਣੇ ਹੋਣ ਬਾਰੇ ਆਪਣੀ ਮੁਸ਼ਕਿਲ ਦੱਸੀ ਸੀ । ਇਸ ਸਬੰਧੀ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੇ ਅੱਜ ਪਿੰਡ ਮੌਚਪੁਰ ਤੋ ਸਪੈਸ਼ਲ ਬੱਸ ਰਾਹੀ ਲੋਕਾਂ ਨੂੰ ਹਰਚੋਵਾਲ ਦੇ ਸੇਵਾ ਕੇਂਦਰ ਵਿਖੇ ਲਿਜਾ ਕੇ ਉਨ੍ਹਾਂ ਦੇ ਆਧਾਰ ਕਾਰਡ ਬਣਾਏ ਗਏ ।

ਹੋਰ ਪੜ੍ਹੋ :-ਸਿੱਖ ਨੈਸ਼ਨਲ ਕਾਲਿਜ ਬੰਗਾ ਵਿੱਚ ਕਲਮ ਸੰਸਥਾ ਵੱਲੋਂ ਛੇ ਪ੍ਰਮੁੱਖ ਲੇਖਕਾਂ ਦਾ ਸਨਮਾਨ

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਡੀ. ਐਮ. ਗੁਰਦਾਸਪੁਰ ਸ੍ਰੀ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਮੌਚਪੁਰ ਵਿਖੇ ਸਪੈਸ਼ਲ ਬੱਸ ਲਿਆ ਕੇ ਜਿੰਨ੍ਹਾਂ ਲੋਕਾਂ ਦੇ  ਆਧਾਰ ਕਾਰਡ ਨਹੀ ਬਣੇ ਸਨ , ਉਨ੍ਹਾਂ ਵਿਅਕਤੀਆਂ ਦੇ ਆਧਾਰ ਕਾਰਡ ਬਣਾਉਣ ਲਈ, ਉਨ੍ਹਾਂ ਨੂੰ ਸੇਵਾ ਕੇਦਰ ਹਰਚੋਵਾਲ ਵਿਖੇ ਲਿਜਾਇਆ ਗਿਆ ਤੇ ਕਾਰਡ ਬਣਵਾਏ।
ਉਨ੍ਹਾਂ ਅੱਗੇ  ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜਿਲ੍ਹਾ ਪ੍ਰਸਾਸ਼ਨ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਲ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਮੁਸਕਿਲਾਂ ਦਾ ਨਿਪਟਾਰਾ ਕਰਨਾ ਪ੍ਰਸਾਸ਼ਨ ਦੀ ਪਹਿਲੀ ਪ੍ਰਾਰਥਮਿਕਤਾ ਹੈ ।
ਇਸ ਸਬੰਧੀ ਪਿੰਡ ਦੇ ਸਰਪੰਚ ਦਲਬੀਰ ਸਿੰਘ ਕੇ ਆਧਾਰ ਕਾਰਡ ਬਣਾਉਣ ਵਾਲਿਆਂ ਨੇ ਡਿਪਟੀ ਕਮਿਸਨਰ ਵੱਲੋ ਪਿੰਡ ਵਾਸੀਆਂ ਦੀਆਂ ਮੁਸਕਲਾਂ ਸੁਣ ਕੇ ਉਨ੍ਹਾਂ ਦਾ ਤੁਰੰਤ ਹੱਲ ਕਰਨ ਦੀ ਸਲਾਘਾ ਕਰਦਿਆ ਕਿਹਾ ਕਿ ਪ੍ਰਸਾਸ਼ਨ ਵੱਲੋ ਲੋਕ ਹਿੱਤ ਲਈ ਕੀਤੇ ਜਾ ਰਹੇ ਉਪਰਾਲੇ ਸਾਨਦਾਰ ਹਨ । ਇਸ ਮੌਕੇ ਤੇ ਨਾਇਬ ਤਹਿਸੀਲਦਾਰ ਮਨੋਹਰ ਲਾਲ , ਪਟਵਾਰੀ ਇੰਦਰਜੀਤ ਸਿੰਘ , ਕੁਲਵੰਤ ਸਿੰਘ , ਦਮਨਜੀਤ ਸਿੰਘ , ਇੰਚਾਰਜ ਛੋਟਾ ਘੱਲੂਘਾਰਾ ਸਾਹਿਬ, ਸੇਵਾ ਕੇਂਦਰ ਹਰਚੋਵਾਲ ਦੇ ਇੰਚਾਰਜ ਹਰਪਾਲ ਸਿੰਘ , ਇੰਦਰਪ੍ਰੀਤ ਸਿੰਘ ਤੇ ਚਮਨ ਲਾਲ ਮੌਜੂਦ ਸਨ ।
ਪਿੰਡ ਮੌਚਪੁਰ ਦੇ ਵਾਸੀ ਸੇਵਾ ਕੇਂਦਰ ਹਰਚੋਵਾਲ ਵਿਖੇ ਆਪਣੇ ਅਧਾਰ ਕਾਰਡ ਬਣਵਾਉਂਦੇ ਹੋਏ ।
Spread the love