ਹੁਣ ਤਕ ਪਹਿਲੀ ਡੋਜ਼ 95 ਫੀਸਦੀ ਤੇ ਦੂਜੀ ਡੋਜ਼ 73 ਫੀਸਦ ਤੋਂ ਵੱਧ ਵਸੋਂ ਨੂੰ ਲੱਗੀ
ਗੁਰਦਾਸਪੁਰ, 10 ਫਰਵਰੀ 2022
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਲੋਕਾਂ ਨੂੰ ਕਿਹਾ ਕਿ ਜਿਹੜੇ ਲੋਕ ਕੇਵਿਡ ਵਿਰੋਧੀ ਵੈਕਸੀਨ ਤੋਂ ਵਾਂਝੇ ਹਨ, ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਆਪਣਾ ਵੈਕਸੀਨ ਜਰੂਰ ਕਰਵਾਉਣ। ਉਨਾਂ ਦੱਸਿਆ ਕਿ ਜ਼ਿਲੇ ਵਿਚ ਅਜੇ ਵੀ 20-25 ਪੋਜ਼ਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ 197 ਐਕਟਿਵ ਕੇਸ ਹਨ, ਜਿਸ ਕਰਕੇ ਲੋਕਾਂ ਨੂੰ ਬਚਾਅ ਪੱਖੋਂ ਵਿਸ਼ੇਸ ਧਿਆਨ ਦੀ ਲੋੜ ਹੈ।
ਹੋਰ ਪੜ੍ਹੋ :-ਵੋਟਾ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਫਾਜ਼ਿਲਕਾ ਵਿਖੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲੇ ਵਿਚ ਯੋਗ ਵਸੋਂ ਵਿਚੋਂ 95.08 ਫੀਸਦ ਵਸੋਂ ਨੂੰ ਪਹਿਲੀ ਡੋਜ਼ ਲੱਗੀ ਹੈ ਅਤੇ ਦੂਜੀ ਡੋਜ਼ 73.63 ਫੀਸਦ ਨੂੰ ਲੱਗੀ ਹੈ। ਜਿਸ ਵਿਚ ਪਹਿਲੀ ਡੋਜ਼ 13 ਲੱਖ 11 ਹਜ਼ਾਰ 230 ਵਸੋਂ ਨੂੰ ਅਤੇ 9 ਲੱਖ 78 ਹਜ਼ਾਰ 667 ਵਸੋਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। ਵੈਕੀਸਨ ਮੁਹਿੰਮ ਵਿਚ ਗੁਰਦਾਸਪੁਰ ਜ਼ਿਲਾ, ਸੂਬੇ ਭਰ ਵਿਚੋਂ ਪਹਿਲੀ ਡੋਜ਼ ਲਗਾਉਣ ਵਿਚ ਤੀਜੇ ਨੰਬਰ ’ਤੇ ਹੈ।
ਉਨਾਂ ਅੱਗੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਘਰ-ਘਰ ਜਾ ਕੇ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ, ਜਦਕਿ ਸਾਰੇ ਮੁੱਢਲੇ ਸਿਹਤ ਕੇਂਦਰਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਸਬ-ਡਵੀਜ਼ਨ ਦੇ ਹਸਤਾਲ ਤੇ ਸਿਵਲ ਹਸਪਤਾਲ ਵਿਖੇ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 15 ਤੋ 18 ਸਾਲ ਦੇ ਉਮਰ ਵਰਗ ਦੇ ਯੁਵਕਾਂ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਮਾਪੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਤਾਂ ਜੋ ਬੱਚਿਆਂ ਨੂੰ ਕੋਵਿਡ ਬਿਮਾਰੀ ਤੋਂ ਬਚਾਇਆ ਜਾ ਸਕੇ।