ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਦੀ ਮੁਸ਼ਕਿਲਾਂ ਹੱਲ ਕਰਨ ਲਈ ਪਹਿਲਾਂ ਜਾਰੀ ਕੀਤੇ ਗਏ ਵਟਸਐਪ ਨੰਬਰ 62393-01830 ਤੋਂ  ਇਲਾਵਾ ਫੋਨ ਕਰਕੇ ਸਮੱਸਿਆ ਦੱਸਣ ਲਈ ਮੋਬਾਇਲ ਨੰਬਰ 94640-67839 ਜਾਰੀ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ

Sorry, this news is not available in your requested language. Please see here.

ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਜ਼ਿਲਾ ਵਾਸੀਆਂ ਨੂੰ ਆਪਣੀਆਂ  ਮੁਸ਼ਕਿਲਾਂ ਦੱਸਣ ਲਈ ਨੰਬਰ ਜਾਰੀ

ਗੁਰਦਾਸਪੁਰ, 29 ਮਾਰਚ 2022

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੇ ਹੱਲ ਕਰਨ ਲਈ ਪਹਿਲਾਂ ਤੋ ਜਾਰੀ ਇੱਕ ਵਟਸਐਪ ਨੰਬਰ 62393-01830 ਤੋਂ ਇਲਾਵਾ ਇੱਕ ਹੋਰ ਫੋਨ ਨੰਬਰ ਕਾਲ ਕਰਨ ਲਈ 94640-67839 ਅਤੇ ਈਮੇਲ[email protected] ਜਾਰੀ ਕੀਤੀ ਹੈ, ਜਿਸ ਰਾਹੀਂ ਲੋਕ ਘਰ ਬੈਠਿਆਂ ਹੀ ਆਪਣੀ ਮੁਸ਼ਕਿਲ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।

ਹੋਰ ਪੜ੍ਹੋ :-ਅਕਾਲ ਅਕੈਡਮੀ ਮਨਾਲ ਵਿਖੇ ਟੀਚਿੰਗ ਸਟਾਫ਼ ਲਈ ਇੰਟਰਵਿਊ ਅੱਜ

ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਲੋਕ ਆਪਣੀ ਮੁਸ਼ਕਿਲ ਦੱਸਣ ਲਈ ਦਫਤਰਾਂ ਵਿਚ ਆਉਂਦੇ ਹਨ ਤੇ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹਨ।= ਉਨਾਂ ਦੱਸਿਆ ਕਿ ਲੋਕਾਂ ਦੇ ਕੀਮਤੀ ਸਮੇਂ ਨੂੰ ਬਚਾਉਣ, ਜ਼ਿਲਾ ਪ੍ਰਸ਼ਾਸਨ ਤਕ ਲੋਕਾਂ ਦੀ ਸੁਖਾਲੀ ਪਹੁੰਚ ਕਰਨ ਅਤੇ ਮੁਸ਼ਕਿਲ ਨੂੰ ਹੱਲ ਕਰਨ ਦੇ ਮੰਤਵ ਨਾਲ ਵਟਸਐਪ ਨੰਬਰ 70099-89791, ਫੋਨ ਨੰਬਰ 94640-67839 ਅਤੇ ਈਮੇਲ [email protected] ਜਾਰੀ ਕੀਤਾ ਗਿਆ ਹੈ।

ਉਨ੍ਵ ਅੱਗੇ ਦੱਸਿਆ ਕਿ ਜਿਲੇ ਦਾ ਕੋਈ ਵੀ ਵਿਅਕਤੀ ਕੰਮ ਵਾਲੇ ਦਿਨ ਵਿਚ ਸਵੇਰੇ 9 ਤੋਂ 5 ਵਜੇ ਤਕ ਫੋਨ ਨੰਬਰ 94640-67839 ਉੱਤੇ ਆਪਣੀ ਮੁਸ਼ਕਿਲ ਭੇਜ ਸਕਦਾ ਹੈ ਅਤੇ ਵਟਸਐਪ ਨੰਬਰ 62393-01830 ਅਤੇ ਈਮੇਲ ਆਈ.ਡੀ [email protected] ’ਤੇ ਸ਼ਿਕਾਇਤ ਸ਼ਾਮ 5 ਵਜੇ ਤੋ ਬਾਅਦ ਕਿਸੇ ਵੀ ਦਿਨ ਕੀਤੀ ਜਾ ਸਕਦੀ ਹੈ, ਜਿਸ ਦਾ ਨਿਪਟਾਰੇ ਲਈ ਸੋਮਵਾਰ ਤੋਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਾਰੀ ਕੀਤੇ ਉਪਰੋਕਤ ਨੰਬਰਾਂ ਸਮੇਤ ਈ.ਮੇਲ ਆਈ.ਡੀ ਉੱਤੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ ਜਿਸ ਦਾ ਸਬੰਧਿਤ ਵਿਭਾਗ ਰਾਹੀ ਹੱਲ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।

Spread the love