ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਦਿੱਤੇ ਜਾ ਰਹੇ ਲਗਾਤਾਰ ਸਹਿਯੋਗ ਅਤੇ ਯਤਨਾਂ ਦਾ ਮਾਪਿਆਂ ਤੇ ਵਿਦਿਆਰਥੀਆਂ ਵਲੋਂ ਧੰਨਵਾਦ
ਗੁਰਦਾਸਪੁਰ, 6 ਮਾਰਚ 2022
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਯੂਕੇਰਨ ਵਿਚ ਫਸੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਲਗਾਤਾਰ ਬਣਾਏ ਗਏ ਸੰਪਰਕ ਅਤੇ ਯਤਨਾਂ ਸਦਕਾ ਭਾਰਤ ਵਾਪਸ ਪਰਤੇ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਧੰਨਵਾਦ ਕੀਤਾ ਗਿਆ ਹੈ। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ’ਤੇ ਜਿਲੇ ਦੇ ਵੱਖ-ਵੱਖ ਅਧਿਕਾਰੀਆਂ ਵਲੋਂ ਵਾਪਸ ਪਰਤੇ ਅਤੇ ਯੂਕੇਰਨ ਵਿਚ ਫਸੇ ਵਿਦਿਆਰਥੀਆਂ ਦੇ ਮਾਪਿਆ ਨਾਲ ਮੁਲਾਕਾਤ ਕੀਤੀ ਗਈ।
ਹੋਰ ਪੜ੍ਹੋ :-ਆਪ’ ਦੇ ਹੱਕ ਵਿੱਚ ਫ਼ਤਵਾ ਜਾਰੀ ਕਰ ਚੁੱਕੇ ਹਨ ਪੰਜਾਬ ਦੇ ਲੋਕ, 10 ਮਾਰਚ ਨੂੰ ਐਲਾਨ ਹੋਣਾ ਬਾਕੀ: ਹਰਪਾਲ ਸਿੰਘ ਚੀਮਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਦੇ 46 ਵਿਦਿਆਰਥੀ ਯੂਕੇਰਨ ਵਿਚ ਫਸੇ ਹੋਏ ਹਨ, ਜਿਨਾਂ ਵਿਚ 36 ਵਿਦਿਆਰਥੀ ਸੁਰੱਖਿਅਤ ਵਾਪਸ ਪਹੁੰਚ ਗਏ ਹਨ ਅਤੇ ਰਹਿੰਦੇ ਵਿਦਿਆਥੀਆਂ ਦੀ ਵਤਨ ਵਾਪਸੀ ਲਈ ਸਰਕਾਰ ਵਲੋਂ ਯਤਨ ਲਗਾਤਾਰ ਜਾਰੀ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ ਯੂਕੇਰਨ ਫਸੇ ਵਿਦਿਆਰਥੀਆਂ ਦੇ ਮਾਪਿਆ ਨਾਲ ਘਰ-ਘਰ ਜਾ ਕੇ ਉਨਾਂ ਨਾਲ ਸੰਪਰਕ ਕੀਤਾ ਗਿਆ ਤੇ ਅਧਿਕਾਰੀਆਂ ਵਲੋਂ ਲਗਾਤਾਰ ਪਰਿਵਾਰਕ ਮੈਂਬਰਾਂ ਨਾਲ ਹਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਉਨਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਅਜੇ ਭਾਰਤ ਨਹੀਂ ਪਰਤੇ ਜਿਲਾ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ।ਉਨਾਂ ਉਮੀਦ ਜ਼ਾਹਿਰ ਕੀਤੀ ਕਿ ਬਹੁਤ ਜਲਦ ਸਾਰੇ ਵਿਦਿਆਰਥੀ ਸੁਰੱਖਿਅਤ ਆਪਣੇ ਘਰਾਂ ਨੂੰ ਵਾਪਸ ਪਹੁੰਚਣਗੇ।
ਦੱਸਣਯੋਗ ਹੈ ਕਿ ਯੂਕੇਰਨ ਵਿਚ ਫਸੇ ਤੇ ਵਾਪਸ ਪਰਤੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਮਾਲ ਅਫਸਰ ਗੁਰਮੀਤ ਸਿੰਘ, ਜਿਲਾ ਸਿੱਖਿਆ ਅਫਸਰ (ਸ) ਹਰਪਾਲ ਸਿੰਘ ਸੰਧਾਵਾਲੀਆਂ, ਜਿਲਾ ਸਿੱਖਿਆ ਅਫਸਰ (ਪ) ਮਦਨ ਲਾਲ ਸ਼ਰਮਾ, ਸੁਖਵਿੰਦਰ ਸਿੰਘ ਜ਼ਿਲਾ ਭਲਾਈ ਅਫਸਰ, ਕੋਮਲਪ੍ਰੀਤ ਕੋਰ ਸੀਡੀਪੀਓ, ਬੀਡੀਪੀਓ, ਜ਼ਿਲਾ ਟਾਊਨ ਪਲਾਨਰ ਅਤੇ ਨਗਰ ਕੋਂਸਲ ਅਧਿਕਾਰੀ ਸਮੇਤ ਵੱਖ-ਵੱਖ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲਕੇ, ਉਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਜ਼ਿਲਾ ਮਾਲ ਅਫ਼ਸਰ ਗੁਰਮੀਤ ਸਿੰਘ ਪਿੰਡ ਫਤਿਹਨੰਗਲ, ਗੁਰਦਾਸਪੁਰ ਦੇ ਘਰ ਪਰਤੇ ਵਿਦਿਆਰਥੀ ਤੇ ਉਸਦੇ ਪਰਿਵਾਕ ਮੈਂਬਰਾਂ ਨਾਲ ਨਜ਼ਰ ਆ ਰਹੇ ਹਨ।
ਜ਼ਿਲਾ ਟਾਊਨ ਪਲਾਨਰ ਗੁਰਦਾਸਪੁਰ ਗਲੀ ਨੰਬਰ ਵਨ, ਕਾਹਨੂੰਵਾਨ ਰੋਡ,ਐਸ.ਡੀ.ਕਾਲਜ (ਗੁਰਦਾਸਪੁਰ) ਦਾ ਵਿਦਿਆਰਥੀ ਜੋ ਯੂਕੇਰਨ ਵਿਚ ਹੈ ਦੇ ਮਾਪਿਆ ਨਾਲ ਗੱਲਬਾਤ ਕਰਦੇ ਹੋਏ।
ਸੀਡੀਪੀਓਕੋਮਲਪ੍ਰੀਤ ਕੋਰ, ਕਪੂਰੀ ਗੇਟ ਬਟਾਲਾ ਦਾ ਵਿਦਿਆਰਥੀ ਜੋ ਯੂਕੇਰਨ ਵਿਚ ਹੈ ਦੇ ਮਾਪਿਆ ਨਾਲ ਗੱਲਬਾਤ ਕਰਦੇ ਹੋਏ।