ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗਿਆ ਖੂਨਦਾਨ ਕੈਂਪ,ਨਿਸ਼ਾਨ ਸਿੰਘ ਨੇ 31ਵੀਂ ਵਾਰ ਕੀਤਾ ਖੂਨਦਾਨ

Deputy Commissioner Amit Talwar (2)
 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗਿਆ ਖੂਨਦਾਨ ਕੈਂਪ,ਨਿਸ਼ਾਨ ਸਿੰਘ ਨੇ 31ਵੀਂ ਵਾਰ ਕੀਤਾ ਖੂਨਦਾਨ

Sorry, this news is not available in your requested language. Please see here.

ਐਸ.ਏ.ਐਸ ਨਗਰ 6 ਮਈ 2022
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੇ ਦਿਸ਼ਾ-ਨਿਰਦੇਸ਼ਾਂ ਦੇ ਸਨਮੁੱਖ ਜਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋਂ ਵਿਸ਼ਵਾਸ ਫਾਉਡੇਸ਼ਨ, ਪੰਚਕੂਲਾ ਅਤੇ ਸਾਂਝ ਕੇਂਦਰ ਮੋਹਾਲੀ ਪੁਲਿਸ ਦਫ਼ਤਰ ਦੇ ਸਹਿਯੋਗ ਨਾਲ ਵਿਸ਼ਵ ਰੈਡ ਕਰਾਸ ਦਿਵਸ ਮੌਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ.ਨਗਰ ਵਿਖੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ । ਇਸ ਮੌਕੇ 80 ਖੂਨਦਾਨੀਆਂ ਨੇ ਆਪਣੀ ਮਰਜ਼ੀ ਨਾਲ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ । ਕੈਂਪ ਦੌਰਾਨ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ਼ ਐਸ.ਆਈ.ਖੁਸ਼ਪ੍ਰੀਤ ਕੌਰ, ਸਾਂਝ ਮੁਲਾਜਮ ਅਤੇ ਪੁਲਿਸ ਕਰਮੀਆਂ ਵੱਲੋਂ ਖੂਨਦਾਨ ਕੀਤਾ ਗਿਆ । ਬਲੱਡ ਡੋਨਰ ਨਿਸ਼ਾਨ ਸਿੰਘ ਨੇ 31ਵੀਂ ਵਾਰ ਖੂਨਦਾਨ ਕੀਤਾ ।

ਹੋਰ ਪੜ੍ਹੋ :- ਸਿਵਲ ਸਰਜਨ ਵੱਲੋਂ ਆਮ ਲੋਕਾਂ ਨੂੰ ਡੇਗੂ ਤੇ ਮਲੇਰੀਆ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਖੂਨਦਾਨੀਆਂ ਨੂੰ ਬੈਂਜ ਲਗਾ ਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ । ਇਸ ਮੌਕੇ ਕਮਲੇਸ਼ ਕੁਮਾਰ, ਸਕੱਤਰ, ਰੈਡ ਕਰਾਸ ਵਲੋਂ ਦੱਸਿਆ ਕਿ ਡੋਨਰ ਨਿਸ਼ਾਨ ਸਿੰਘ ਨੇ 31 ਵੀਂ ਵਾਰ ਖੂਨਦਾਨ ਕੀਤਾ ਅਤੇ ਕਿਹਾ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜੋਰੀ ਆਉਂਦੀ ਹੈ ਖੂਨਦਾਨ ਕਰਕੇ ਕੋਈ ਕਮਜੋਰੀ ਨਹੀ ਹੈ, ਬਲਕਿ ਹਰ ਕਿਸੇ ਨੂੰ 90 ਦਿਨਾਂ ਵਿੱਚ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਇਹ ਲੋੜਵੰਦਾਂ ਦੀ ਮਦਦ ਦੇ ਨਾਲ ਨਾਲ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਖੂਨਦਾਨ ਕਰਨਾ ਇੱਕ ਨੇਕ ਕੰਮ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਆਉਦਾ ਹੈ। ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਕਿਉਂਕਿ ਖੂਨ ਕਿਸੇ ਦਵਾਈ ਆਦਿ ਤੋ ਤਿਆਰ ਨਹੀ ਕੀਤਾ ਜਾ ਸਕਦਾ ਸਗੋ ਇਸ ਨੂੰ ਇਨਸਾਨ ਦੁਆਰਾ ਹੀ ਡੋਨੇਟ ਕੀਤਾ ਜਾ ਸਕਦਾ ਹੈ । 
 
ਇਸ ਮੋਕੇ ਗੱਲਬਾਤ ਕਰਦਿਆ ਸਕੱਤਰ ਨੇ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਰੈਡ ਕਰਾਸ ਦੀਆਂ ਚਲਾਈਆਂ ਜਾ ਰਹੀਆ ਗਤੀ-ਵਿਧੀਆ ਜਿਵੇ ਕਿ ਫਸਟ ਏਡ ਟੇ੍ਰਨਿੰਗ, ਪੇਸੈਂਟ ਕੇਅਰ ਅਟੈਡੈਂਟ ਸਰਵਿਸ, ਜਨ ਅੋਸ਼ਧੀ ਸਟੋਰਾਂ ਅਤੇ ਕੋਵਿਡ-19 ਦੀ ਮਹਾਂਮਾਰੀ ਦੋਰਾਨ ਆਕਸੀਜਨ ਕੰਨਸਨਟ੍ਰੇਟਰ ਬੈਕ ਦੀ ਸਹੂਲਤ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ । ਅੰਤ ਵਿੱਚ ਸਕੱਤਰ ਕਮਲੇਸ਼ ਕੁਮਾਰ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣ ਚਾਹੀਦੇ ਹਨ ਅਤੇ ਜੇਕਰ ਕਿਸੇ ਸੰਸਥਾ ਜਾਂ ਐਨ.ਜੀ.ਓ. ਨੂੰ ਕੈਂਪ ਲਗਾਉਣ ਲਈ ਕਿਸੇ ਸਹਿਯੋਗ ਦੀ ਲੋੜ ਹੈ ਤਾਂ ਉਹ ਰੈਡ ਕਰਾਸ ਸ਼ਾਖਾ ਨਾਲ ਸੰਪਰਕ ਕਰ ਸਕਦੀ ਹੈ। ਰੈਡ ਕਰਾਸ ਸ਼ਾਖਾ ਸੰਸਥਾ,ਐਨ.ਜੀ.ਓ. ਦੀ ਮਦਦ ਕਰਨ ਲਈ ਹਮੇਸ਼ਾਂ ਤੰਤਪਰ ਰਹੇਗੀ । ਇਸ ਕੈਂਪ ਦੌਰਾਨ  ਕੋਵਿਡ-19 ਤੋਂ ਬਚਣ ਲਈ ਵਿਸ਼ੇਸ਼ ਧਿਆਨ ਰੱਖਿਆ ਗਿਆ ।
 
ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਬਰਾੜ, ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ ਅਤੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਾਧਵੀ ਨੀਲੀਮਾ ਵਿਸ਼ਵਾਸ, ਸਾਧਵੀਂਸ਼ਕਤੀ ਵਿਸ਼ਵਾਸ, ਸ਼ਿਸ਼ੁਪਾਲ ਪਠਾਣਿਆ ਅਤੇ ਮੰਜੁਲਾ ਗੁਲਾਟੀ ਵਲੋਂ ਸਮੂਲੀਅਤ ਕੀਤੀ ਗਈ। ਇਸ ਦੇ ਨਾਲ ਹੀ ਇਸ ਕੈਂਪ ਵਿੱਚ ਰੈਡ ਕਰਾਸ ਸਾਂਝ ਕੇਂਦਰ ਮੋਹਾਲੀ ਪੁਲਿਸ ਦਫਤਰ ਅਤੇ ਵਿਸ਼ਵਾਸ ਫਾਉਡੇਸ਼ਨ ਦੀ ਟੀਮ ਵਲੋਂ ਖੂਨਦਾਨੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ, ਸਰਟੀਫਿਕੇਟ ਦਿੱਤੇ ਗਏ ਅਤੇ ਰਿਫਰੇਸ਼ਮੈਟ ਵੀ ਦਿੱਤੀ ਗਈ ।
Spread the love