ਜ਼ਿਲ੍ਹਾ ਬਰਨਾਲਾ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ

ਜ਼ਿਲ੍ਹਾ ਬਰਨਾਲਾ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ
ਜ਼ਿਲ੍ਹਾ ਬਰਨਾਲਾ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ

Sorry, this news is not available in your requested language. Please see here.

ਪੰਜਾਬ ਵਿਧਾਨ ਸਭਾ ਚੋਣਾਂ
ਜ਼ਿਲ੍ਹੇ ’ਚ 73.84 ਫੀਸਦੀ ਪੋਲਿੰਗ
ਵਿਧਾਨ ਸਭਾ ਹਲਕਾ ਭਦੌੜ ’ਚ 78.90 ਫੀਸਦੀ, ਬਰਨਾਲਾ ’ਚ 71.45 ਫੀਸਦੀ ਤੇ ਮਹਿਲ ਕਲਾਂ ’ਚ 71.58 ਫੀਸਦੀ ਮਤਦਾਨ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜਮਹੂਰੀ ਹੱਕ ਦੀ ਨੈਤਿਕ ਵਰਤੋਂ ਲਈ ਵੋਟਰਾਂ ਦਾ ਧੰਨਵਾਦ

ਬਰਨਾਲਾ, 21 ਫਰਵਰੀ 2022

ਜ਼ਿਲ੍ਹਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ 102 ਭਦੌੜ, 103 ਬਰਨਾਲਾ ਤੇ 104 ਮਹਿਲ ਕਲਾਂ ’ਚ ਵੋਟਾਂ ਲਈ ਅੱਜ ਅਮਨ-ਅਮਾਨ ਨਾਲ ਚੋਣ ਅਮਲ ਮੁਕੰਮਲ ਹੋਇਆ। ਇਸ ਦੌਰਾਨ ਵੋਟਰਾਂ ਨੇ ਜਮਹੂਰੀ ਹੱਕ ਦੀ ਵਰਤੋਂ ਲਈ ਭਾਰੀ ਉਤਸ਼ਾਹ ਦਿਖਾਇਆ । ਜ਼ਿਲ੍ਹਾ ਬਰਨਾਲਾ ’ਚ ਮਤਦਾਨ ਪ੍ਰਤੀਸ਼ਤਤਾ 73.84 ਫੀਸਦੀ ਰਹੀ।

ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਸਬ ਨੈਸ਼ਨਲ ਟੀ.ਬੀ. ਸਰਟੀਫਿਕੇਸ਼ਨ ਸਬੰਧੀ ਟੀਮਾਂ ਰਵਾਨਾ

ਇਸ ਮੌਕੇ ਵਿਧਾਨ ਸਭਾ ਹਲਕਾ 102 ਭਦੌੜ ’ਚ 78.90 ਫੀਸਦੀ, 103 ਬਰਨਾਲਾ ’ਚ 71.45 ਫੀਸਦੀ ਤੇ 104 ਮਹਿਲ ਕਲਾਂ ’ਚ 71.58 ਫੀਸਦੀ ਪੋਲਿੰਗ ਹੋਈ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਕੁਮਾਰ ਸੌਰਭ ਰਾਜ ਨੇ ਵਧੀਆ ਸੇਵਾਵਾਂ ਨਿਭਾਉਣ ਲਈ ਪੋਲਿੰਗ ਸਟਾਫ਼ ਅਤੇ ਆਪਣੇ ਜਮਹੂਰੀ ਹੱਕ ਦੀ ਨੈਤਿਕ ਵਰਤੋਂ ਕਰਨ ਲਈ ਵੋਟਰਾਂ ਦਾ ਧੰਨਵਾਦ ਕੀਤਾ।

ਦੱਸਣਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿਚ 500659 ਵੋਟਰ ਰਜਿਸਟਰਡ ਹਨ, ਇਨ੍ਹਾਂ ਵਿੱਚੋਂ ਪੁਰਸ਼ ਵੋਟਰ 264653, ਮਹਿਲਾ ਵੋਟਰ 235988 ਤੇ ਹੋਰ ਵੋਟਰ 18 ਹਨ। ਇਸ ਤੋਂ ਇਲਾਵਾ ਸਰਵਿਸ ਵੋਟਰ 2475 ਹਨ। ਵਿਧਾਨ ਸਭਾ ਹਲਕਾ ਭਦੌੜ ’ਚ ਵੋਟਰ 157809 ਹਨ। ਵਿਧਾਨ ਸਭਾ ਹਲਕਾ ਬਰਨਾਲਾ ’ਚ ਵੋਟਰ 182502 ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਵੋਟਰ 160348 ਹਨ।

Spread the love