ਗੁਰਦਾਸਪੁਰ, 6 ਜਨਵਰੀ 2022
ਪੰਜਾਬ ਸਰਕਾਰ ਵੱਲੋ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਦਿੱਤੀਆ ਗਈਆਂ ਹਦਾਇਤਾ ਤਹਿਤ ਮਿਸ਼ਨ ਘਰ ਘਰ ਰੋਜਗਾਰ ਸਕੀਮ ਤਹਿਤ ਕੱਲ੍ਹ 7 ਜਨਵਰੀ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੂੰ 217 ਬੀ ਬਲਾਕ ਡੀ ਏ. ਸੀ ਕੰਪਲੈਕਸ ਗੁਰਦਾਸਪੁਰ ਵਿਖੇ ਰੋਜਗਾਰ /ਸਵੈ-ਰੋਜਗਾਰ ਕੈਪ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਪੇਅਟੀਐਮ ਜਸਟ ਡਾਇਲ ਜੀਓ ਕੰਪਨੀਆਂ ਵੱਲੋ ਸਮੂਲੀਅਤ ਕੀਤੀ ਜਾਵੇਗੀ ਅਤੇ ਕੰਪਨੀਆਂ ਵੱਲੋ ਸੋਸ਼ਲ ਮੀਡੀਆ ਮਾਰਕੀਟਿੰਗ , ਈ ਓ ਟੈਲਕਾਲਰ ਆਫਿਕ ਕੁਅਰਡੀਨੇਟਰ , ਬਿਜਨਸ ਡਿਵਲਪਮੈਟ ਮੈਨੇਜਰ , ਸੇਲਜ ਐਗਜੈਕਟਿਵ ਮਾਰਕੀਟਿੰਗ ਐਗਜੈਕਟਿਵ ,ਸੀ ਐਨ ਸੀ /ਵੀ ਐਮ ਸੀ ਅਪਰੇਟਰ ਅਤੇ ਕੰਪਿਊਟਰ ਅਪਰੇਟਰ ਦੀ ਅਸਾਮੀ ਲਈ ਮੌਕੇ ਤੇ ਇੰਟਰਵਿਊ ਲਈ ਜਾਵੇਗੀ ਅਤੇ ਸਵੈ ਰੋਜਗਾਰ ਕਰਨ ਦੇ ਚਾਹਵਾਨ ਪ੍ਰਾਰਥੀ ਜਿਹੜੇ ਲੋਨ ਲੈ ਕੇ ਆਪਣਾ ਕੰਮ ਸੁਰੂ ਕਰਨ ਦੇ ਚਾਹਵਾਨ ਹਨ ਮੇਲੇ ਵਿੱਚ ਸਾਮਲ ਹੋ ਸਕਦੇ ।
ਹੋਰ ਪੜ੍ਹੋ :-ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਸੰਨ, ਕਾਂਗਰਸ ਦੀ ਸੋਚੀ ਸਮਝੀ ਚਾਲ : ਮਨਜਿੰਦਰ ਸਿੰਘ ਸਿਰਸਾ
ਸ੍ਰੀ ਪਰਸੋਤਮ ਸਿੰਘ , ਜਿਲ੍ਹਾ ਰੋਜਗਾਰ ਅਫਸਰ ਨੇ ਜਾਣਕਾਰੀ ਦਿੰਦਿਆ ਹੈ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋ ਲਗਾਏ ਜਾਣ ਵਾਲੇ ਪਲੇਸਮੈਟ ਕੈਪ ਵਿੱਚ 10 ਵੀ ਅਤੇ 12 ਵੀ ਅਤੇ ਗਰੈਜੂਏਸ਼ਨ ਪਾਸ ਪ੍ਰਾਰਥੀ ਮਿਤੀ 7 ਜਨਵਰੀ 2022 ਨੂੰ ਸਵੇਰੇ 9-00 ਵਜੇ ਮੇਲੇ ਲੇ ਸਥਾਨ ਤੇ ਸਮੇ ਸਿਰ ਸਾਮਲ ਹੋਣ । ਕੰਪਨੀਆਂ ਦੇ ਨੁਮਾਇੰਦਿਆ ਵੱਲੋ ਦੱਸਿਆ ਗਿਆ ਹੈ ਕਿ ਰੋਜਗਾਰ ਮੇਲੇ ਮੇਲੇ ਵਿੱਚ ਸਾਮਲ ਹੋਣ ਵਾਲੇ ਪ੍ਰਾਰਥੀਆਂ ਨੂੰ 10000 -12000 ਰੁਪਏ ਤੱਕ ਤਨਖਾਹ ਮੁਹੱਈਆਂ ਕਰਵਾਈ ਜਾਵੇਗੀ । ਪਲੇਸਮੈਟ ਕੈਪ ਦੌਰਾਨ ਮੌਕੇ ਤੇ ਚੁਣੇ ਗਏ ਪ੍ਰਾਰਥੀਆਂ ਨੂੰ ਆਫਰ ਲੈਟਰ ਵੀ ਵੰਡੇ ਜਾਣਗੇ ।
ਉਨ੍ਹਾਂ ਦੱਸਿਆ ਕਿ ਜਿਹੜੇ ਨੋਜਵਾਨ ਪ੍ਰਾਰਥੀ ਆਪਣਾ ਸਵੈ-ਰੋਜਗਾਰ ਦਾ ਕੰਮ ਸੁਰੂ ਕਰਨਾ ਚਾਹੁੰਦੇ ਹਨ , ਉਹ ਪ੍ਰਾਰਥੀ ਪ੍ਰਧਾਨ ਮੰਤਰੀ ਮੁਦਰਾ ਸਕੀਮ , ਪਧਾਨ ਮੰਤਰੀ ਰੋਜਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਸਟੈਡ ਅਪ ਇੰਡੀਆ , ਪਸ਼ੂ ਪਾਲਣ , ਮੱਛੀ ਪਾਲਣ ਅਤੇ ਪਿੰਡਾਂ ਦੇ ਵਿੱਚ ਸੈਲਫ ਹੇਲਪ ਗਰੁੱਪਾਂ ਦੇ ਤਹਿਤ ਆਪਣਾ ਸਵੈ ਰੋਜਗਾਰ ਕਰਨ ਦੇ ਲਈ ਲੋਨ ਫਾਰਮ ਭਰ ਸਕਦੇ ਹਨ । ਜਿਹੜੇ ਪ੍ਰਾਰਥੀ ਲੋਨ ਲੈ ਕੇ ਸਵੈ ਰੋਜਗਾਰ ਕਰਨ ਦੇ ਚਾਹਵਾਨ ਹਨ । ਇਹ ਸਾਰੇ ਪ੍ਰਾਰਥੀ ਜਿੰਨ੍ਹਾ ਦੀ ਉਮਰ 18 ਸਾਲ 65 ਸਾਲ ਤੱਕ ਹੈ ਸਵੈ ਰੋਜਗਾਰ ਕੈਪ ਦੇ ਵਿੱਚ ਸਾਮਲ ਹੋ ਕੇ ਲਾਭ ਉਠਾ ਸਕਦੇ ਹਨ ਅਤੇ ਆਪਣਾ ਸਵੈ ਰੋਜਗਾਰ ਦਾ ਕੰਮ ਸੁਰੂ ਕਰ ਸਕਦੇ ਹਨ ।