ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਆਈ.ਟੀ.ਆਈ ਰਾਜਪੁਰਾ ਵਿਖੇ ਪਲੇਸਮੈਂਟ ਕੈਂਪ 29 ਮਾਰਚ ਨੂੰ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

Sorry, this news is not available in your requested language. Please see here.

ਰਾਜਪੁਰਾ/ਪਟਿਆਲਾ, 28 ਮਾਰਚ 2022

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮਿਤੀ 29 ਮਾਰਚ ਨੂੰ ਸਵੇਰੇ 10 ਵਜੇ ਸਰਕਾਰੀ ਆਈ.ਟੀ.ਆਈ ਲੜਕੇ, ਰਾਜਪੁਰਾ ਵਿਖੇ ਬਲਾਕ ਪੱਧਰੀ ਪਲੇਸਮੈਂਟ ਕਮ- ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਤੇ ਹੁਨਰ ਟ੍ਰੇਨਿੰਗ  ਬਾਰੇ ਜਾਗਰੂਕ ਕੀਤਾ ਜਾਵੇਗਾ।

ਹੋਰ ਪੜ੍ਹੋ :-ਸਿਵਲ ਸਰਜਨ ਨੇ ਦੋ ਐਂਬੂਲੈਸ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੈਂਪ ‘ਚ ਗੋਦਰੇਜ ਅਤੇ ਬੋਏਸ ਮੋਹਾਲੀ, ਟਿਊਬ ਪ੍ਰੋਡਕਟਸ ਆਫ਼ ਇੰਡੀਆ ਘਨੌਰ, ਐਕਸਿਸ ਬੈਂਕ, ਓਮ ਪਲਾਸਟਿਕ, ਰਾਜਪੁਰਾ, ਐਲ.ਆਈ.ਸੀ, ਸਕਾਈ ਇੰਟਰਨੈਸ਼ਨਲ ਆਦਿ ਕੰਪਨੀਆਂ ਵੱਲੋਂ ਭਾਗ ਲਿਆ ਜਾਵੇਗਾ ਅਤੇ ਫਿਟਰ, ਵੈਲਡਰ, ਟਰਨਰ, ਅਪ੍ਰੈਟਿਸ਼ਿਪ, ਰਿਲੇਸ਼ਨਸ਼ਿਪ ਅਫ਼ਸਰ, ਸੇਲਜ਼ ਅਫ਼ਸਰ, ਟੈਲੀ ਕਾਲਰ, ਗ੍ਰਾਫਿਕ ਡਿਜ਼ਾਈਨਰ, ਅਕਾਊਂਟਸ ਮੈਨੇਜਰ, ਪ੍ਰਚੇਜ਼ ਮੈਨੇਜਰ, ਅਸੈਂਬਲੀ ਅਤੇ ਪੈਕਿੰਗ ਸਟਾਫ਼, ਲਾਇਫ ਇੰਸ਼ੋਰੈਂਸ ਏਜੰਟ ਅਤੇ ਵੈਲਨੇਸ ਐਡਵਾਈਜ਼ਰਾਂ ਦੀ ਭਰਤੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਆਈ.ਟੀ.ਆਈ ਫਿਟਰ, ਵੈਲਡਰ, ਟਰਨਰ, ਮਸ਼ਿਨਿਸਟ, ਰੈਫਰਿਜਰੇਟਰ ਅਤੇ ਏ.ਸੀ ਟੈਕਨੀਸ਼ੀਅਨ, ਇਲੈਕਟ੍ਰੋਨਿਕਸ, ਮਕੈਨੀਕਲ, ਗਰੈਜੂਏਟ ਪੋਸਟ ਗਰੈਜੂਏਟ, ਦਸਵੀਂ, ਬਾਰ੍ਹਵੀਂ, ਬੀ.ਏ., ਬੀ.ਕਾਮ., ਐਮ.ਕਾਮ ਪਾਸ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਤੋਂ ਵੱਧ ਹੋਵੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ।

ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਚਾਹਵਾਨ ਨੌਜਵਾਨ ਆਪਣੀ ਯੋਗਤਾ ਦੇ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਮਿਤੀ 29 ਮਾਰਚ ਨੂੰ ਸਵੇਰੇ 10 ਵਜੇ ਸਰਕਾਰੀ ਆਈ.ਟੀ.ਆਈ ਲੜਕੇ ਰਾਜਪੁਰਾ ਵਿਖੇ ਪਹੁੰਚਕੇ ਪਲੇਸਮੈਂਟ -ਕਮ- ਜਾਗਰੂਕਤਾ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

Spread the love