ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਫੀਲਡ ਅਸਿਸਟੈਂਟ ਟ੍ਰੇਨੀ ਦੀ ਅਸਾਮੀ ਲਈ ਇੰਟਰਵਿਊ ਅੱਜ

HARISH NAYER
 ਫੋਟੋ ਵੋਟਰ ਸੂਚੀਆਂ ਸਬੰਧੀ ਦਾਅਵੇ / ਇਤਰਾਜ਼ 9 ਨਵੰਬਰ ਤੋਂ 8 ਦਸੰਬਰ ਤੱਕ ਦਾਇਰ ਕੀਤੇ ਜਾ ਸਕਦੇ ਹਨ, ਜ਼ਿਲ੍ਹਾ ਚੋਣ ਅਫਸਰ

Sorry, this news is not available in your requested language. Please see here.

ਬਰਨਾਲਾ, 11 ਅਪ੍ਰੈਲ 2022

ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਭਾਰਤ ਫਾਈਨੈਂਸ਼ਲ ਇਨਕਲੂਜਨ ਲਿਮਿਟਿਡ ਬਰਨਾਲਾ ਨਾਲ ਤਾਲਮੇਲ ਕਰਕੇ ਮਿਤੀ 13 ਅਪ੍ਰੈਲ 2022 (ਦਿਨ ਬੁੱਧਵਾਰ) ਨੂੰ ਸਵੇਰੇ 09:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਫੀਲਡ ਅਸਿਸਟੈਂਟ ਟ੍ਰੇਨੀ ਦੀ ਆਸਾਮੀ ਲਈ- Bharat Financial Inclusion Limited, BXII/3745 Guru Gobind Singh Nagar Near Bus Stand Barnala ਵਿਖੇ ਇੰਟਰਵਿਊ ਲਈ ਜਾਵੇਗੀ।

ਹੋਰ ਪੜ੍ਹੋ :-ਪੰਜਾਬ ਬਾਲ ਸੁਰੱਖਿਆ ਸੰਗਠਨ ਜਥੇਬੰਦੀ ਦਾ ਹੋਇਆ ਗਠਨ

ਉਕਤ ਅਸਾਮੀ ਲਈ ਯੋਗਤਾ ਘੱਟੋਂ ਘੱਟ ਦਸਵੀਂ ਪਾਸ, ਉਮਰ ਘੱਟੋਂ ਘੱਟ 18 ਤੋਂ 28 ਸਾਲ ਹੋਣੀ ਚਾਹੀਦੀ ਹੈ। ਇਸ ਇੰਟਰਵਿਊ ਵਿੱਚ ਭਾਗ ਲੈਣ ਲਈ ਪ੍ਰਾਰਥੀ ਪੜ੍ਹਾਈ ਦੇ ਸਾਰੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ ਅਤੇ ਡਰਾਈਵਿੰਗ ਲਾਇਸੰਸ ਨਾਲ ਲੈ ਕੇ ਆਵੇ। ਇਸ ਤੋਂ ਇਲਾਵਾ ਪ੍ਰਾਰਥੀ ਕੋਲ ਆਪਣੀ ਬਾਈਕ ਜਾਂ ਸਕੂਟੀ ਹੋਣੀ ਲਾਜਮੀ ਹੈ। ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜੂਅਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ।

Spread the love