ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਦੂਜੇ ਦਿਨ ਵੀ ਸਵੈ-ਰੋਜ਼ਗਾਰ ਮੇਲਾ ਸਫਲਤਾ-ਪੂਰਵਕ ਸੰਪਨ

ROZGAR
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਦੂਜੇ ਦਿਨ ਵੀ ਸਵੈ-ਰੋਜ਼ਗਾਰ ਮੇਲਾ ਸਫਲਤਾ-ਪੂਰਵਕ ਸੰਪਨ

Sorry, this news is not available in your requested language. Please see here.

ਰੂਪਨਗਰ, 3 ਦਸੰਬਰ 2021
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਅੱਜ ਦੂਜੇ ਦਿਨ ਵੀ ਸਵੈ-ਰੋਜ਼ਗਾਰ ਲੋਨ ਮੇਲਾ ਲਗਾਇਆ ਗਿਆ। ਜਿਸ ਵਿੱਚ ਸਵੈ-ਰੋਜ਼ਗਾਰ ਸਕੀਮਾਂ ਨਾਲ ਸਬੰਧਤ ਵਿਭਾਗਾਂ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਹੋਰ ਪੜ੍ਹੋ :-ਪੱਤੇ ਪੱਤੇ ਲਿਖੀ ਇਬਾਰਤ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਹੋਰ ਵਿਦਵਾਨਾਂ ਵੱਲੋਂ ਸੰਗਤ ਅਰਪਨ।
ਇਸ ਦੌਰਾਨ 118 ਪ੍ਰਾਰਥੀਆਂ ਵੱਲੋਂ ਸਵੈ-ਰੋਜ਼ਗਾਰ ਵੱਖ-ਵੱਖ ਸਕੀਮਾਂ ਤਹਿਤ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਦਿਲਚਸਪੀ ਦਿਖਾਈ। ਇਸ ਮੌਕੇ ਪ੍ਰਾਰਥੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਸਵੈ-ਰੋਜ਼ਗਾਰ ਸਬੰਧੀ ਚੱਲ ਰਹੀਆਂ ਸਿਖਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਾਰਥੀਆਂ ਦੀਆਂ ਸਵੈ-ਰੋਜ਼ਗਾਰ ਸ਼ੁਰੂ ਕਰਨ ਸਬੰਧੀ ਪ੍ਰਤੀ ਬੇਨਤੀਆਂ ਪ੍ਰਾਪਤ ਕੀਤੀਆਂ ਗਈਆਂ ਅਤੇ ਯੋਗ ਪਾਏ ਗਏ ਪ੍ਰਾਰਥੀਆਂ ਦੀਆਂ ਪ੍ਰਤੀ ਬੇਨਤੀਆਂ ਮੌਕੇ ਤੇ ਹੀ ਸਬੰਧਤ ਬੈਂਕਾਂ ਨੂੰ ਭੇਜ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੁਣ ਕੁਮਾਰ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਮਿਤੀ: 6, 7 ਅਤੇ 9 ਦਸੰਬਰ, 2021 ਨੂੰ ਪਲੇਸਮੈਂਟ ਕੈਂਪ ਲਗਾਏ ਜਾਣਗੇ। 6 ਦਸੰਬਰ ਨੂੰ ਸਟਾਰ ਹੈੱਲਥ ਕੰਪਨੀ ਅਤੇ ਐਚ.ਡੀ.ਐੱਫ.ਸੀ ਲਾਈਫ ਪ੍ਰਾਈਵੇਟ ਲਿਮ: ਕੰਪਨੀ ਵੱਲੋਂ ਬਿਜਨਸ ਡਿਵੈਲਪਮੈਂਟ ਮੈਨੇਜਰ ਦੀਆਂ ਅਸਾਮੀਆਂ ਲਈ ਗ੍ਰੈਜੂਏਟ ਪਾਸ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ। ਮਿਤੀ: 07.12.2021 ਨੂੰ ਐਸ.ਬੀ.ਆਈ.ਲਾਈਫ ਕੰਪਨੀ ਵੱਲੋਂ ਇੰਟਰਨੇਸ਼ਨ ਇੰਸ਼ੋਰੈਂਸ ਲਈ ਇੰਟਰਵਿਊ ਲਈ ਜਾਵੇਗੀ ਅਤੇ 9 ਦਸੰਬਰ ਨੂੰ ਅਜ਼ਾਈਲ ਪ੍ਰਾਈਵੇਟ ਲਿਮ: ਕੰਪਨੀ ਵੱਲੋਂ ਗ੍ਰੈਜ਼ੂਏਟ ਪਾਸ ਅਤੇ ਤਜ਼ਰਬਾ ਰੱਖਣ ਵਾਲੇ ਫੀਮੇਲ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ। ਉਹਨਾਂ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਮੇਲਿਆਂ ਵਿੱਚ ਭਾਗ ਲੈਕੇ ਮੌਕੇ ਦਾ ਲਾਭ ਉਠਾ ਸਕਦੇ ਹਨ। ਉਹਨਾ ਨੌਜਵਾਨਾਂ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਮੈਨੂਅਲ ਅਤੇ ਆਨ-ਲਾਈਨ ਪੋਰਟਲ www.pgrkam.com ਤੇ ਵੀ ਰਜਿਸਟ੍ਰੇਸ਼ਨ ਕਰਨ ਲਈ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਦੇ ਹੈਲਪਲਾਈਨ ਨੰਬਰ: 85570-10066 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ ਕੈਪਸ਼ਨ: ਸਵੈ-ਰੋਜ਼ਗਾਰ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਪ੍ਰਾਰਥੀ
Spread the love