ਗੁਰਦਾਸਪੁਰ 28 ਮਾਰਚ 2022
ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਯੋਜਨਾ ਤਹਿਤ ਜਿਥੇ ਨੋਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ , ਉਧਰ ਦੂਜੇ ਪਾਸੇ ਜਿਹੜੇ ਪ੍ਰਾਰਥੀ ਸਵੈ –ਰੋਜਗਾਰ ਕਰਨ ਦੇ ਲਈ ਲੋਨ ਲੈਣ ਦੇ ਚਾਹਵਾਨ ਹਨ,ੳਨ੍ਹਾਂ ਨੂੰ ਸਵੈ-ਰੋਜਗਾਰ ਦੀਆਂ ਸਕੀਮਾਂ ਜਿਵੇ ਕਿ ਪਸ਼ੂ ਪਾਲਨ , ਬਕਰੀ ਪਾਲਨ ਅਤੇ ਡੇਅਰੀ ਦਾ ਕੰਮ ਸੁਰੂ ਕਰਨ ਲਈ ਲੋਨ ਦਿੱਤੇ ਜਾ ਰਹੇ ਹਨ ।
ਹੋਰ ਪੜ੍ਹੋ :-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਭਲਕੇ ਲੁਧਿਆਣਾ ਦਾ ਦੌਰਾ
ਇਸ ਸਬੰਧ ਵਿੱਚ ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਅਪਸਰ , ਪ੍ਰਸੋਤਮ ਸਿੰਘ ਵੱਲੋ ਦੱਸਿਆ ਗਿਆ ਕਿ ਜਿਹੜੇ ਪ੍ਰਾਰਥੀ ਸਵੈ-ਰੋਜਗਾਰ ਦੇ ਲਈ ਲੋਨ ਲੈ ਕੇ ਆਪਣੇ ਕੰਮ ਦੀ ਸੁਰੂਆਤ ਕਰਨਾ ਚਾਹੁੰਦਾ ਹੈ , ਉਹ ਪ੍ਰਾਰਥੀ ਪ੍ਰਧਾਨ ਮੰਤਰੀ ਮੁਦਰਾ ਸਕੀਮ , ਪ੍ਰਧਾਨ ਮੰਤਰੀ ਰੋਜਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਸਟੈਡ ਅੱਪ ਇੰਡੀਆ ਦੇ ਤਹਿਤ ਆਪਣਾ ਸਵੈ ਰੋਜਗਾਰ ਕਰਨ ਦੇ ਲਈ ਲੋਨ ਲੈ ਸਕਦੇ ਹਨ ।। ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿਖੇ ਜਿਹੜੇ ਲੜਕੇ ਅਤੇ ਲੜਕੀਆਂ ਸਵੈ ਰੋਜਗਾਰ ਦੇ ਲਈ ਲੋਨ ਲੈ ਕੇ ਆਪਦਾ ਸਵੈ ਰੋਜਗਾਰ ਦਾ ਕੰਮ ਸੁਰੂ ਕਰਨਾ ਚਾਹੁੰਦੇ ਹਨ ਉਹ ਸਟੈਂਡ ਅਪ ਇੰਡੀਆ ਦੇ ਤਹਿਤ ਇਸ ਸੁਨੈਹਰੀ ਮੌਕੇ ਦਾ ਲਾਭ ਲੈ ਸਕਦੇ ਹਨ ਤੇ ਭਵਿੱਖ ਵਿੱਚ ਸਵੈ –ਰੋਜਗਾਰ ਦਾ ਕੰਮ ਸੁਰੂ ਕਰਕੇ ਆਤਕ ਨਿਰਭਰ ਬਣ ਸਕਦੇ ਹਨ ।
ਸਟੈਡ ਅਪ ਇੰਡੀਆ ਦੇ ਤਹਿਤ ਜਿਹੜੇ ਲੜਕੇ ਲੜਕੀਆਂ 18 ਸਾਲ ਤੋ ਉਪਰ ਹਨ , ਉਹ ਪ੍ਰਾਰਥੀ 10 ਲੱਖ ਤੋ ਲੈ ਕੇ 1 ਕਰੋੜ ਰੁਪਏ ਦਾ ਲੋਨ ਲੈ ਕੇ ਮੈਨੂਫੈਕਚਰਿੰਗ ਟੁਰਡਿੰਗ ਐਂਡ ਸਰਵਿਸ ਸੈਕਟਰ ਦੇ ਵਿੱਚ ਸਵੈ ਰੋਜਗਾਰ ਦਾ ਕੰਮ ਸੁਰੂ ਕਰ ਸਕਦੇ ਹਨ। ਸਵੈ ਰੋਜਗਾਰ ਕਰਨ ਚਾਹਵਾਦ ਪ੍ਰਾਰਥੀ 3 ਮਾਰਚ 2022 ਨੂੰ ਸਵੇਰੇ 9-00 ਵਜੇ ਜਿਲ੍ਹੇ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਬੀ-ਬਲਾਕ ਡੀ. ਏ. ਸੀ ਕੰਪਲੈਕਸ ਕਮਰਾ ਨੰ: 217 ਵਿਖੇ ਪਹੁੰਚ ਕਰਕੇ ਮੌਕੇ ਤੇ ਆਪਣਾ ਲੋਨ ਫਾਰਮ ਭਰ ਸਕਦੇ ਹਨ ।