ਜ਼ਿਲ੍ਹਾ ਫਿਰੋਜ਼ਪੁਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਲਗਾਏ ਜਾਣਗੇ ਪੈਨਸ਼ਨਾਂ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਸਬੰਧੀ ਕੈਂਪ  

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

Sorry, this news is not available in your requested language. Please see here.

17 ਅਗਸਤ ਨੂੰ ਲਗਾਏ ਜਾਣਗੇ ਕੈਂਪ

ਫਿਰੋਜ਼ਪੁਰ 12 ਅਗਸਤ  

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਨਵੀਨ ਗਡਵਾਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਡਾ ਬਲਜੀਤ ਕੌਰ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ 17 ਅਗਸਤ ਨੂੰ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ ਕੈਂਪ ਲਗਾਏ ਜਾਣਗੇ।

ਹੋਰ ਪੜ੍ਹੋ :-ਸਰੀ( ਕੈਨੇਡਾ) ਵਿੱਚ ਸਿਰਮੌਰ ਪੰਜਾਬੀ ਕਵੀ ਬਾਬਾ ਨਜਮੀ ਦਾ ਲੇਖਕਾਂ ਵੱਲੋਂ ਭਰਪੂਰ ਸੁਆਗਤ

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕੈਂਪ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਪਿੰਡ ਆਰਫ ਕੇ ਦਾਣਾ ਮੰਡੀ ਵਿੱਚ ਕੈਂਪ ਲਗਾਇਆ ਜਾਵੇਗਾ ਅਤੇ ਇਸ ਕੈਂਪ ਵਿਚ ਆਰਿਫ ਕੇ, ਕਟੋਰਾ, ਦੌਲਤਪੁਰਾ, ਟੱਲੀ, ਸਾਦਾ ਮੌਜ਼ਾ, ਕਰੋਲੇ  ਪਿੰਡਾਂ ਦੇ ਲੋਕ ਕੈਂਪ ਵਿੱਚ ਪਹੁੰਚ ਕੇ ਲਾਭ ਪ੍ਰਾਪਤ ਕਰਦੇ ਹਨ।  ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡ ਕੋਟਕਰੋੜ ਕਲਾਂ ਦੇ ਗੁਰਦੁਆਰਾ ਵਿੱਚ ਕੈਂਪ ਲਗਾਇਆ ਜਾਵੇਗਾ ਅਤੇ ਇਸ ਕੈਂਪ ਵਿਚ ਪਿੰਡ ਕੋਟ ਕਰੋੜ ਕਲਾਂ ਫਿੱਡੇ ਕੋਟਲਾ ਤੂੰਬੜਭੰਨ ਲੱਲੇ ਪਿੰਡਾਂ ਦੇ ਲੋਕ ਲਾਭ ਲੈ ਸਕਣਗੇ। ਇਸੇ ਤਰ੍ਹਾਂ ਹਲਕਾ ਜ਼ੀਰਾ ਦੇ ਪਿੰਡ ਮਨਸੂਰ ਦੇਵਾ ਦੇ ਪੰਚਾਇਤ ਘਰ ਵਿੱਚ ਇਹ ਕੈਂਪ ਲਗਾਇਆ ਜਾਵੇਗਾ ਅਤੇ ਇਸ ਕੈਂਪ ਵਿਚ ਪਿੰਡ ਮਨਸੂਰਦੇਵਾ, ਤਲਵੰਡੀ ਜੱਲੇ ਖਾਂ, ਤਲਵੰਡੀ ਮੰਗੇ ਖਾਂ, ਚਤਰਾ, ਪਿੰਡਾਂ ਦੇ ਲੋਕ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਹਲਕਾ ਗੁਰੂਹਰਸਹਾਏ ਦੇ ਪਿੰਡ ਸਵਾਇਆ ਰਾਏ ਉਤਾੜ ਦੇ ਸਰਕਾਰੀ ਹਾਈ ਸਕੂਲ ਵਿੱਚ ਕੈਂਪ ਲਗਾਇਆ ਜਾਵੇਗਾ  ਅਤੇ ਇਸ ਕੈਂਪ ਵਿਚ ਪਿੰਡ ਸਵਾਇਆ ਰਾਏ ਉਤਾਡ਼, ਪੰਜੇ ਕੇ, ਪੰਜਗਰਾਈਂ, ਸ਼ੇਰਸਿੰਘ ਵਾਲਾ,  ਖੇਰੇ ਕੇ, ਨੱਥੂਵਾਲਾ, ਗਰਾਮ ਵਾਲਾ, ਨੌ ਬਹਿਰਾਮ, ਸ਼ੇਰ ਸਿੰਘ ਵਾਲਾ  ਪਿੰਡਾਂ ਦੇ ਲੋਕ ਪਹੁੰਚ ਕੇ ਲਾਭ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਨੇ ਉਪਰੋਕਤ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਵਾਸੀ 17 ਅਗਸਤ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲੱਗਣ ਵਾਲੇ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਜ਼ਰੂਰ ਲਾਭ ਉਠਾਉਣ।

Spread the love