ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਐੱਸ.ਐੱਸ.ਡੀ.ਕਾਲਜ ‘ਚ ਕੌਮਾਂਤਰੀ ਨਾਰੀ ਦਿਵਸ ਮਨਾਇਆ ਗਿਆ

International Women's Day
International Women's Day

Sorry, this news is not available in your requested language. Please see here.

ਬਰਨਾਲਾ,8 ਮਾਰਚ 2022
ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਥਾਨਕ ਐੱਸ.ਐੱਸ.ਡੀ.ਕਾਲਜ ਵਿਖੇ ਵਿਚਾਰ ਚਰਚਾ ਅਤੇ ਕਵਿਤਾ ਦਰਬਾਰ ਕਰਵਾ ਕੇ ਕੌਮਾਂਤਰੀ ਨਾਰੀ ਦਿਵਸ ਮਨਾਇਆ ਗਿਆ।

ਹੋਰ ਪੜ੍ਹੇਂ :-ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਨਾਇਆ ਗਿਆ ਅੰਤਰ-ਰਾਸ਼ਟਰੀ ਮਹਿਲਾ ਦਿਵਸ

ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ਼ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ‘ਚ ਮੈਡਮ ਜਯੋਤੀ ਸਿੰਘ ਰਾਜ ਚੇਅਰਪਰਸਨ ਹਾਸਪੀਟਲ ਵੈਲਫੇਅਰ ਸੈਕਸ਼ਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਰਾਜਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ,ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਸਮਾਗਮ ਦੇ ਵਿਚਾਰ ਚਰਚਾ ਸੈਸ਼ਨ ਦੌਰਾਨ ਐੱਸ.ਐੱਸ.ਡੀ ਕਾਲਜ ਦੇ ਪਿੰਸੀਪਲ ਲਾਲ ਸਿੰਘ ਵੱਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ।
ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਮੈਡਮ ਜਯੋਤੀ ਸਿੰਘ ਰਾਜ ਨੇ ਕਿਹਾ ਕਿ ਅਜੋਕੇ ਸਮੇਂ ‘ਚ ਹਰ ਖੇਤਰ ‘ਚ ਮੱਲ੍ਹਾਂ ਮਾਰ ਰਹੀਆਂ ਲੜਕੀਆਂ ਨੇ ਬਾਖੂਬੀ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਗੱਲੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ।ਉਹਨਾਂ ਕਿਹਾ ਕਿ ਬੇਸ਼ੱਕ ਔਰਤਾਂ ਦੇ ਹਾਲਾਤ ਪਹਿਲਾਂ ਦੇ ਮੁਕਾਬਲੇ ਵੱਡੀ ਪੱਧਰ ‘ਤੇ ਬਦਲ ਚੁੱਕੇ ਪਰ ਹਾਲੇ ਵੀ ਬਹੁਤ ਸਾਰੇ ਸਮਾਜਾਂ ਅਤੇ ਪਰਿਵਾਰਾਂ ‘ਚ ਲੜਕੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।ਲੜਕੀਆਂ ਨਾਲ ਹੋ ਰਹੇ ਵਿਤਕਰਿਆਂ ਖਿਲ਼ਾਫ ਡਟਣ ਅਤੇ ਲੜਕੀਆਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਣ ਦਾ ਪ੍ਰਣ ਅੱਜ ਦੇ ਦਿਨ ਬੇਹੱਦ ਜਰੂਰੀ ਹੈ।ਰਾਜਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਕਿਹਾ ਕਿ ਔਰਤ ਦੇ ਸਤਿਕਾਰ ਦੀ ਬਹਾਲੀ ‘ਚ ਨੌਜਵਾਨ ਪੀੜ੍ਹੀ ਮੁੱਖ ਭੂਮਿਕਾ ਨਿਭਾ ਸਕਦੀ ਹੈ।ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਕਿਹਾ ਕਿ ਸਦੀਆਂ ਤੋਂ ਔਰਤਾਂ ਦੇ ਮਨਾਂ ‘ਚ ਪੈਦਾ ਕੀਤੀ ਹੀਣਭਾਵਨਾ ਹੌਲੀ ਹੌਲ਼ੀ ਖਤਮ ਹੋ ਰਹੀ ਹੈ ਅਤੇ ਲੜਕੀਆਂ ਹਰ ਖੇਤਰ ‘ਚ ਨਾਮਣਾ ਖੱਟ ਕੇ ਪਰਿਵਾਰ ਦਾ ਮਾਣ ਬਣ ਰਹੀਆਂ ਹਨ।ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਲਾਲ ਸਿੰਘ ਪ੍ਰਿੰਸੀਪਲ ਨੇ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਅਤੇ ਹੱਕਾਂ ਬਾਰੇ ਜਾਗਰੂਕਤਾ ਸਮੇਂ ਦੀ ਮੁੱਖ ਜਰੂਰਤ ਹੈ।ਉਹਨਾਂ ਕਿਹਾ ਕਿ ਇਸ ਬਾਬਤ ਅਧਿਆਪਕਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਨੇ ਔਰਤ ਦੀ ਜ਼ਿੰਦਗੀ ਦੇ ਅਸਲ ਹਾਲਾਤਾਂ ਨੂੰ ਸਮਝਣ ਦੀ ਜਰੂਰਤ ‘ਤੇ ਜੋਰ ਦਿੱਤਾ।
ਸਮਾਗਮ ਦੇ ਦੂਜੇ ਦੌਰ ‘ਚ ਨਾਰੀ ਕਵਿਤਾ ਦਰਬਾਰ ਕਰਵਾਇਆ ਗਿਆ।ਇਸ ਕਵਿਤਾ ਦਰਬਾਰ ‘ਚ ਪ੍ਰੋ. ਤਰਸਪਾਲ ਕੌਰ,ਪ੍ਰਿੰਸੀਪਲ ਇਕਬਾਲ ਕੌਰ ਉਦਾਸੀ,ਪ੍ਰੋ.ਹਰਪ੍ਰੀਤ ਕੌਰ ਰੂਬੀ,ਜਗਜੀਤ ਕੌਰ ਢਿੱਲਵਾਂ,ਅੰਜਨਾ ਮੈਨਨ,ਮਨਦੀਪ ਕੌਰ ਭਦੌੜ,ਹਰਦੀਪ ਕੌਰ ਬਾਵਾ,ਰਜਨੀਸ਼ ਕੌਰ ਬਬਲੀ,ਦਵਿੰਦਰ ਦੀਪ,ਸਿਮਰਜੀਤ ਕੌਰ ਬਰਾੜ ਅਤੇ ਇੰਦਰਵੀਰ ਕੌਰ  ਵੱਲੋਂ ਕਵਿਤਾਵਾਂ ਜਰੀਏ ਔਰਤਾਂ ਦੇ ਹੱਕਾਂ, ਲੜਕੀਆਂ ਵੱਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਅਤੇ ਔਰਤ ਨੂੰ ਬਲਬਾਨ ਬਣਨ ਦਾ ਸੁਨੇਹਾ ਦਿੱਤਾ ਗਿਆ।ਸਮਾਗਮ ਦੇ ਅਖੀਰ ‘ਚ ਸਮਾਗਮ ‘ਚ ਸ਼ਿਰਕਤ ਕਰਨ ਵਾਲੀਆਂ ਸਖਸ਼ੀਅਤਾਂ ਅਤੇ ਕਵਿਤਾ ਦਰਬਾਰ ‘ਚ ਸ਼ਮੂਲੀਅਤ ਕਰਨ ਵਾਲੀਆਂ ਕਵਿੱਤਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ‘ਚ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ,ਸੁਖਵਿੰਦਰ ਸਿੰਘ ਢਿੱਲਵਾਂ,ਕੁਲਵੰਤ ਸਿੰਘ ਅਮਲਾ ਸਿੰਘ ਵਾਲਾ ਅਤੇ ਮਾਲਵਿੰਦਰ ਸ਼ਾਇਰ ਸਮੇਤ ਐੱਸ.ਐੱਸ.ਡੀ.ਕਾਲਜ ਦੇ ਪ੍ਰੋਫੈਸਰ ਉਪਕਾਰ ਸਿੰਘ,ਪਰਵਿੰਦਰ ਕੌਰ,ਕਰਮਜੀਤ ਕੌਰ,ਬੀਰਪਾਲ ਕੌਰ,ਅਮਨਦੀਪ ਕੌਰ,ਪੁਸ਼ਪਿੰਦਰ ਸਿੰਘ ੳੱਪਲ,ਸੁਨੀਤਾ ਗੋਇਲ ਅਤੇ ਡਾ. ਬਿਕਰਮਜੀਤ ਸਿੰਘ ਪੁਰਬਾ ਸਮੇਤ ਵਿਦਿਅਰਥੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ‘ਚ ਸ਼ਮਿਲ ਸਖਸ਼ੀਅਤਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।
Spread the love