ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਜਬਰ-ਜਨਾਹ ਪੀੜਤਾ ਨੂੰ ਦਿੱਤਾ ਚਾਰ ਲੱਖ ਰੁਪਏ ਦਾ ਮੁਆਵਜ਼ਾ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

Sorry, this news is not available in your requested language. Please see here.

ਰੂਪਨਗਰ, 8 ਫਰਵਰੀ 2022
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਜਬਰ ਜਨਾਹ ਦੇ ਮਾਮਲੇ ’ਚ ਨਾਲਸਾ ਯੋਜਨਾ ਤਹਿਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਸੁਰਿੰਦਰਪਾਲ ਕੌਰ ਦੀ ਅਦਾਲਤ ਵੱਲੋਂ ਆਏ ਮੁਆਵਜ਼ੇ ਦੇ ਚਾਰ ਲੱਖ ਰੁਪਏ ਇੱਕ ਪੀੜਤ ਬੱਚੀ ਨੂੰ ਮੁਹੱਈਆ ਕਰਵਾਏ ਗਏ।

ਹੋਰ ਪੜ੍ਹੋ:-ਸਿਵਲ ਸਰਜਨ ਫਾਜ਼ਿਲਕਾ ਖੁਦ ਕਰ ਰਹੇ ਹਨ ਵੈਕਸੀਨੇਸ਼ਨ ਟੀਮਾਂ ਦੀ ਮੋਨੀਟਰਿੰਗ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਾਨਵ ਨੇ ਦੱਸਿਆ ਕਿ ਯੋਜਨਾ ਦੇ ਉਪਬੰਧਾਂ ਤਹਿਤ ਪੀੜਤ ਬੱਚੀ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਜੋ ਪੀੜਤ ਨੂੰ ਹੋਏ ਨੁਕਸਾਨ ਦੇ ਆਧਾਰ ֹ’ਤੇ ਕੀਤੇ ਗਏ ਡਾਕਟਰੀ ਖਰਚੇ ਅਤੇ ਪੁਨਰਵਾਸ ਲਈ ਜ਼ਰੂਰੀ ਘੱਟ ਤੋਂ ਘੱਟ ਰਾਸ਼ੀ ਸਮੇਤ ਹੋਰ ਖਰਚ ਸਮੇਤ ਐਵਾਰਡ ਦੇ ਤੌਰ ’ਤੇ ਪਾਸ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੀੜਤਾ ਨਾਬਾਲਗ ਹੋਣ ’ਤੇ ਮੁਆਵਜੇ ਦੀ ਰਾਸ਼ੀ ਉਸ ਦੇ ਖਾਤੇ ’ਚ ਫਿਕਸ ਡਿਪਾਜਟ ਕੀਤੀ ਗਈ ਹੈ ਜਿਸ ਨੂੰ ਉਹ ਬਾਲਗ ਹੋਣ ’ਤੇ ਪ੍ਰਾਪਤ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਪੀੜਤ ਮੁਆਵਜ਼ਾ ਮਾਮਲਿਆਂ ’ਚ ਤੇਜ਼ਾਬੀ ਹਮਾਲ, ਜਬਰ-ਜਨਾਹ ਅਤੇ ਕਤਲ, ਸਰੀਰਕ ਸ਼ੋਸ਼ਣ, ਭਰੂਣ ਨੂੰ ਨੁਕਸਾਨ, ਅਣਪਛਾਤੇ ਵਾਹਨ ਨਾਲ ਵਿਅਕਤੀ ਦੀ ਮੌਤ ਆਦਿ ਮਾਮਲੇ ’ਚ ਮੁਆਵਜ਼ੇ ਦਾ ਪ੍ਰਾਵਧਾਨ ਹੈ।
Spread the love