ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਤਿਮਾਹੀ ਮੀਟਿੰਗ ਹੋਈ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਤਿਮਾਹੀ ਮੀਟਿੰਗ ਹੋਈ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਤਿਮਾਹੀ ਮੀਟਿੰਗ ਹੋਈ

Sorry, this news is not available in your requested language. Please see here.

ਫਾਜ਼ਿਲਕਾ, 6 ਮਈ 2022

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਤਿਮਾਹੀ ਮੀਟਿੰਗਾਂ ਅੱਜ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਤਿੰਦਰ ਕੌਰ, ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਪਰਸਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਅਗੁਵਾਈ ਹੇਠ ਹੋਈ।

ਹੋਰ ਪੜ੍ਹੋ :-ਮਿੰਨੀ ਸਕੱਤਰੇਤ ਅਤੇ ਐਸ.ਐਸ.ਪੀ. ਦਫਤਰ ਰੂਪਨਗਰ ਵਿਖੇ ਮਨਾਇਆ ਫ੍ਰਾਈ ਡੇਅ-ਡਰਾਈ ਡੇਅ

ਬੈਠਕ ਦੌਰਾਨ ਮਾਣਯੋਜ਼ ਜਿ਼ਲ੍ਹਾ ਅਤੇ ਸੈਸਨ ਜੱਜ ਨੇ ਕਿਹਾ ਕਿ ਅਗਲੀ ਲੋਕ ਅਦਾਲਤ 14 ਮਈ ਨੂੰ ਲੱਗ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈੇ।

ਇਸ ਮੀਟਿੰਗ ਦੇ ਮੁੱਖ ਏਜੰਡੇ ਜਿਵੇਂ ਕਿ ਗਵਾਹ ਸੁਰੱਖਿਆ ਸਕੀਮ ਨੂੰ ਲਾਗੂ ਕਰਨਾ ਅਤੇ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੁਕ ਕਰਨਾ,  ਫੌਜਦਾਰੀ ਅਪਰਾਧ ਜਿਵੇਂ ਕਿ ਤੇਜਾਬ ਹਮਲੇ ਦਾ ਕੇਸ, ਜਲਾਊਣ ਦੇ ਕੇਸ, ਆਦਿ ਵਿੱਚ ਐਫ. ਆਈ. ਆਰ. ਦੀ ਕਾਪੀ ਮੋਹਈਆ ਕਰਵਾਨਾ,  ਘੋਰ ਅਪਰਾਧ ਵਿੱਚ ਐਫ. ਆਈ. ਆਰ. ਤੁਰੰਤ ਦਰਜ ਕਰਨਾ, ਵਿਕਟਿਮ ਮੁਆਵਜ਼ਾ ਸਕੀਮ ਦੇ ਅਧੀਨ ਤੇਜ਼ਾਬ ਪੀੜਤ, ਸੜਕ ਦੁਰਘਟਨਾ ਜਿਸ ਵਿੱਚ ਬੰਦਾ ਨਾ-ਮਾਲੂਮ ਹੋਏ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ, ਨੈਸ਼ਨਲ ਲੋਕ ਅਦਾਲਤ, ਮਹੀਨਵਾਰ ਲੋਕ ਅਦਾਲਤਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ।

ਇਸ ਵਿੱਚ ਪੰਜਾਬ ਵਿਕਟਿਮ ਮੁਆਵਜ਼ਾ ਸਕੀਮ ਅਧੀਨ ਵਾਰਸਨਾਮਾ ਸਰਟੀਫਿਕੇਟ ਅਤੇ ਅਦਮਪਤਾ ਰਿਪੋਰਟਾਂ,ਐਮ.ਐਲ. ਆਰ ਰਿਪੋਰਟਾਂ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਿਨ੍ਹਾਂ ਜਾਣਕਾਰੀ ਦਿੱਤੀ ਗਈ ਕਿ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਇਹ ਸਹੁਲਤ ਲੈਣ ਲਈ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਜਾਂ ਜਿੱਥੇ ਕਿਸੇ ਦਾ ਕੇਸ ਚਲਦਾ ਹੋਵੇ ਉਥੇ ਵਿਅਕਤੀ ਮੁਫ਼ਤ ਕਾਨੂੰਨੀ ਸਹਾਇਤਾ ਲਈ ਅਰਜੀ ਦੇ ਸਕਦਾ ਹੈ।

ਇਸ ਮੀਟਿੰਗ ਵਿੱਚ ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸੰਘਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ, ਸੀਜੇਐਮ ਸ੍ਰੀ ਰਵੀ ਗੁਲਾਟੀ, ਸੀਜੇਐਮ ਕਮ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਮਨਦੀਪ ਸਿੰਘ, ਡੀਐਸਪੀ ਸ੍ਰੀ ਜ਼ਸਬੀਰ ਸਿੰਘ, ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਜਿਲ੍ਹਾ ਅਟਾਰਨੀ ਸ੍ਰੀ ਹਰਵਿੰਦਰ ਸਿੰਘ, ਬਾਰ ਐਸੋਸੀਏਸਨ ਦੇ ਪ੍ਰਧਾਨ ਸ੍ਰੀ ਕਰਨ ਮੈਣੀ, ਡੀਐਲਐਸਏ ਮੈਂਬਰ ਸ੍ਰੀ ਸ਼ਸ਼ੀ ਕਾਂਤ, ਸ੍ਰੀ ਸਰਬਜੀਤ ਸਿੰਘ ਢਿੱਲੋਂ, ਆਸ਼ਾ ਗੁੰਬਰ ਵੀ ਹਾਜਰ ਸਨ।

Spread the love