ਜਿਲ੍ਹਾ ਲਾਇਬ੍ਰੇਰੀ ਵਲੋਂ ਕਰਵਾਏ ਇੰਟਰ ਹਾਊਸ ਰੰਗੋਲੀ ਮੁਕਾਬਲੇ

Library rangoli competition
ਜਿਲ੍ਹਾ ਲਾਇਬ੍ਰੇਰੀ ਵਲੋਂ ਕਰਵਾਏ ਇੰਟਰ ਹਾਊਸ ਰੰਗੋਲੀ ਮੁਕਾਬਲੇ

Sorry, this news is not available in your requested language. Please see here.

ਅੰਮ੍ਰਿਤਸਰ 27 ਨਵੰਬਰ 2021 

ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ.ਗੁਰਪ੍ਰੀਤ ਸਿੰਘ ਖਹਿਰਾ ਦੀ ਦਿਸ਼ਾ ਨਿਰਦੇਸ਼ਾਂ ਹੇਠ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2022 ਅਨੁਸਾਰ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਕਾਮਰੇਡ ਸੋਹਨ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ ਵਿਖੇ ਇੰਟਰ ਹਾਊਸ ਰੰਗੋਲੀ ਮੁਕਾਬਲੇ ਕਰਵਾਏ ਗਏ।

ਹੋਰ ਪੜ੍ਹੋ :-ਰੇਤ ਦੇ ਜੋ ਭਾਅ ਸਰਕਾਰ ਨੇ ਤੈਅ ਕੀਤੇ, ਉਸ ਤੋਂ ਵੱਧ ਨਾ ਵਸੂਲੇ ਜਾਣ- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

ਜਿਸ ਵਿੱਚ ਖ਼ਾਲਸਾ ਕਾਲਿਜ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਵੱਖ-ਵੱਖ ਇੰਟਰ ਹਾਊਸ ਟੀਮਾਂ ਨੇ ਹਿੱਸਾ ਲਿਆ।ਜਿਲ੍ਹਾ ਸਵੀਪ ਟੀਮ ਮੈਂਬਰ-ਕਮ-ਜਿਲ੍ਹਾ ਲਾਇਬ੍ਰੇੇਰੀਅਨ ਸ਼੍ਰੀਮਤੀ ਪ੍ਰਭਜੋਤ ਕੌਰ ਦੀ ਅਗੁਆਈ ਵਿੱਚ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਨੇ ਪਹਿਲਾ,ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਦੂਸਰਾ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਕਿਹਾ ਕਿ ਲੋਕਤੰਾਤਰਿਕ ਵਿਵਸਥਾ ਵਿੱਚ ਆਮ ਚੋਣਾਂ ਦੀ ਇੱਕ ਖ਼ਾਸ ਅਹਿਮੀਅਤ ਹੈ ਅਤੇ ਇਸ ਕਾਰਜ ਵਿੱਚ ਹਰੇਕ ਨਾਗਰਿਕ ਦੀ ਅਹਿਮ ਭੂਮਿਕਾ ਹੈ।

ਉਹਨਾਂ ਕਿਹਾ ਕਿ ਭਾਵੇਂ 18 ਸਾਲ ਤੋਂ ਘੱਟ ਉਮਰ ਦੇ ਸਕੂਲੀ ਬੱਚੇ ਵੋਟ ਬਣਾਉਣ ਅਤੇ ਪਾਉਣ ਦੇ ਹੱਕਦਾਰ ਨਹੀਂ ਹਨ,ਪਰ ਉਹ ਸਮਾਜ ਵਿੱਚ ਇੱਕ ਮੈਸੰਜਰ ਦਾ ਕੰਮ ਕਰਕੇ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ।ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਘਰ ਜਾ ਕੇ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾ ਦਾ ਵੋਟਰ ਕਾਰਡ ਚੈੱਕ ਕਰਕੇ ਉਸ ਵਿੱਚ ਕਿਸੇ ਵੀ ਤਰੁੱਟੀ ਨੂੰ ਦੂਰ ਕਰਨ ਲਈ ਉਹਨਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਜਿਲ੍ਹਾ ਸਵੀਪ ਟੀਮ ਮੈਂਬਰ ਮੁਨੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ ਭਾਰਤ ਚੋਣ ਕਮਿਸ਼ਨ ਵਲੋਂ ਬਹੁਤ ਹੀ ਲਾਹੇਵੰਦ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.inਅਤੇ ਵੋਟਰ ਹੈਲਪਲਾਈਨ ਐਪ (VOTER HELPLINE APP) ਬਣਾਈ ਗਈ ਹੈ।ਜਿਸ ਦੀ ਵਰਤੋਂ ਕਰਕੇ ਘਰ ਬੈਠੇ ਹੀ ਵੋਟ ਬਣਵਾਈ ਅਤੇ ਕਟਵਾਈ ਜਾ ਸਕਦੀ ਹੈ,ਨਾਲ ਹੀ ਵੋਟਰ ਕਾਰਡ ਵੀ ਡਾਉਨਲੋਡ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਵੋਟਰ ਹੈਲਪਲਾਈਨ ਐਪ ਉੱਪਰ ਹਰ ਲੋੜੀਂਦੇ ਫ਼ਾਰਮ ਉਪਲਬਧ ਹਨ।ਉਹਨਾਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਲਈ ਵੀ ਰਾਜ ਚੋਣ ਕਮਿਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਜਿਲ੍ਹਾ ਸਵੀਪ ਟੀਮ ਮੈਂਬਰ ਸੰਜੇ ਕੁਮਾਰ ਦੀ ਦੇਖ-ਰੇਖ ਵਿੱਚ ਤਿਆਰ ਕੀਤੇ ਰੰਗੋਲੀ ਡਿਜ਼ਾਈਨਾਂ ਨੂੰ ਲਾਇਬ੍ਰੇਰੀ ਦੇ ਮੁੱਖ ਗੇਟ ਤੇ ਆਮ ਪਬਲਿਕ ਲਈ ਪ੍ਰਦਰਸ਼ਿਤ ਵੀ ਕੀਤਾ ਗਿਆ,ਜਿਸਦੀ ਹਰ ਕਿਸੇ ਨੇ ਬਹਤ ਪ੍ਰਸੰਸਾ ਕੀਤੀ।ਇਸ ਮੌਕੇ ਤੇ ਸਵੀਪ ਟੀਮ ਦੇ ਹੋਰ ਮੈਂਬਰ ਰਾਜਿੰਦਰ ਸਿੰਘ ਅਤੇ ਵਿਨੋਦ ਭੂਸ਼ਣ ਵੀ ਹਾਜ਼ਰ ਸਨ। 

ਕੈਪਸ਼ਨ : ਰੰਗੋਲੀ ਮੁਕਾਬਲੇ ਦੀਆਂ ਵੱਖ-ਵੱਖ ਤਸਵੀਰਾਂ

Spread the love