ਐਸਏਐਸ ਨਗਰ 23 ਅਪ੍ਰੈਲ 2022
ਟਰਾਂਸਪੋਰਟ ਮੰਤਰੀ ਪੰਜਾਬ ਸ਼੍ਰੀ ਲਾਲਜੀਤ ਸਿੰਘ ਭੁੱਲਰ ਵੱਲੋ ਓਵਰਲੋਡਿੰਗ ਦੀ ਸਮੱਸਿਆ ਸਬੰਧੀ ਜਾਰੀ ਕੀਤੀਆ ਹਦਾਇਤਾ ਦੀ ਪਾਲਣਾ ਹਿੱਤ ਜ਼ਿਲ੍ਹਾ ਐਸ ਏ ਐਸ ਨਗਰ ਦੀਆਂ ਤਿੰਨੋਂ ਡਵੀਜ਼ਨਾਂ ਮੋਹਾਲੀ ਖਰੜ ਅਤੇ ਡੇਰਾਬਸੀ ਵਿਚ ਸਕੂਲੀ ਬੱਸਾਂ ਅਤੇ ਓਵਰਲੋਡ ਚੱਲ ਰਹੇ ਟਿੱਪਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ l ਓਵਰਲੋਡ ਚੱਲ ਰਹੇ ਟਿੱਪਰਾਂ ਨੂੰ ਇੰਪਾਊਂਡ ਕੀਤਾ ਗਿਆ ਜਦਕਿ ਰੋਡ ਸੇਫਟੀ ਕਾਨੂੰਨ ਦੀ ਅਣਦੇਖੀ ਕਰ ਕੇ ਚਲਾਈਆਂ ਜਾ ਰਹੀਆਂ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ l
ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਝੂਠਾ ਪ੍ਰਚਾਰ: ਮਾਲਵਿੰਦਰ ਸਿੰਘ ਕੰਗ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਵਿੰਦਰ ਕੁਮਾਰ ਸਕੱਤਰ ਆਰਟੀਏ ਮੁਹਾਲੀ ਨੇ ਦੱਸਿਆ ਕਿ ਪਿਛਲੇ ਦਿਨੀ ਸਕੱਤਰ ਆਰ ਟੀ ਏ ਮੁਹਾਲੀ ਅਤੇ ਜਿਲੇ ਅੰਦਰ ਪੈਦੇ ਸਮੂਹ ਉਪ ਮੰਡਲ ਮੈਜਿਸਟ੍ਰੇਟ ਵੱਲੋ ਓਵਰਲੋਡ ਚੱਲ ਰਹੇ ਟਿੱਪਰਾਂ ਅਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਸਕੱਤਰ ਆਰ ਟੀ ਏ ਵੱਲੋ ਜੀਰਕਪੁਰ, ਡੇਰਾਬੱਸੀ ਏਰੀਏ ਵਿਖੇ ਚੱਲ ਰਹੇ 16 ਓਵਰਲੋਡ ਟਿੱਪਰ/ਟਰੱਕ ਬੰਦ ਕੀਤੇ ਗਏ ਅਤੇ 3 ਸਕੂਲੀ ਬੱਸਾ ਦੇ ਚਲਾਨ ਕੀਤੇ ਗਏ ਉਹਨਾ ਵੱਲੋ 2 ਬਿਨਾ ਟੈਕਸ ਤੋ ਟੂਰਿਸਟ ਬੱਸਾ ਵੀ ਬੰਦ ਕੀਤੀਆ ਗਈਆ। ਇਹਨਾ ਬੰਦ ਕੀਤੇ 24 ਗੱਡੀਆ ਤੋ 4,90,000 ਰੁਪਏ ਦੇ ਕਰੀਬ ਸਮਝੌਤਾ ਫੀਸ ਵਸੂਲੀ ਗਈ ਸੇਫ ਸਕੂਲ ਵਾਹਨ ਸਕੀਮ ਤਹਿਤ ਬੱਸਾ ਵਿੱਚ ਸਫਰ ਕਰਦੇ ਸਕੂਲੀ ਬੱਚਿਆ ਦੀ ਸੁਰੱਖਿਆ ਦੇ ਹਿੱਤ ਉਪਮੰਡਲ ਮੈਜਿਸਟ੍ਰੇਟ ਡੇਰਾਬਸੀ ਵੱਲੋ 10 ਦੇ ਕਰੀਬ ਸਕੂਲੀ ਬੱਸਾ ਦੇ ਚਲਾਨ ਕੀਤੇ ਗਏ। ਜਿਨ੍ਹਾ ਪਾਸੋ 70,000 ਰੁਪਏ ਦੇ ਕਰੀਬ ਜੁਰਮਾਨਾ ਪ੍ਰਾਪਤ ਕੀਤਾ ਗਿਆ। ਉਪਮੰਡਲ ਮੈਜਿਸਟ੍ਰੇਟ ਖਰੜ ਵੱਲੋ ਵੀ ਉਲੰਘਣਾ ਕਰਨ ਵਾਲੀਆ 14 ਸਕੂਲੀ ਬੱਸਾ ਦੇ ਚਲਾਨ ਕੀਤੇ ਗਏ। ਸਕੱਤਰ ਆਰ ਟੀ ਏ ਵੱਲੋ ਦੱਸਿਆ ਗਿਆ ਕਿ ਟਰਾਂਸਪੋਰਟ ਵਿਭਾਗ ਪੰਜਾਬ ਅਤੇ ਸ੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਮੁਹਾਲੀ ਵੱਲੋ ਜਾਰੀ ਹਦਾਇਤਾ ਦੀ ਪਾਲਣਾ ਹਿੱਤ ਓਵਰਲੋਡ ਚੱਲਦੇ ਵਹੀਕਲਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆ ਸਕੂਲ ਬੱਸਾ ਦੇ ਖਿਲਾਫ ਕਾਰਵਾਈ ਨਿਰੰਤਰ ਜਾਰੀ ਰਹੇਗੀ ।
ਸ੍ਰੀ ਹਰਬੰਸ ਸਿੰਘ ,ਐਸਡੀਐਮ ਮੋਹਾਲੀ ਕਮ ਚੇਅਰਮੈਨ ਰੋਡ ਸੇਫਟੀ ਸਕੀਮ ਵੱਲੋਂ ਇਸ ਸਕੀਮ ਤਹਿਤ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਸਮੂਹ ਸਬੰਧਤ ਵਿਭਾਗਾਂ ਨੂੰ ਰੋਡ ਸੇਫਟੀ ਨਿਯਮਾਂ ਤਹਿਤ ਸਕੂਲੀ ਬੱਸਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ l
ਓਵਰਲੋਡਿਡ ਟਿੱਪਰਾਂ ਨੂੰ ਹੰਡੇਸਰਾ ਪੁਲੀਸ ਥਾਣੇ ਵਿੱਚ ਇੰਪਾਊਂਡ ਕੀਤਾ ਗਿਆ
ਐਸਡੀਐਮ ਮੋਹਾਲੀ ਕਮ ਚੇਅਰਮੈਨ ਰੋਡ ਸੇਫਟੀ ਸਕੀਮ ਵੱਲੋਂ ਇਸ ਸਕੀਮ ਤਹਿਤ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ