ਨਸ਼ੇ ਦੀ ਦਲਦਲ ਵਿਚ ਫਸੇ ਪੀੜਤਾਂ ਨੂੰ ਬਾਹਰ ਕੱਢਣ ਲਈ ਕੀਤੇ ਜਾਣ ਯਤਨ-ਡਾ.ਰਾਜਿੰਦਰ ਅਰੋੜਾ

ਨਸ਼ੇ
ਨਸ਼ੇ ਦੀ ਦਲਦਲ ਵਿਚ ਫਸੇ ਪੀੜਤਾਂ ਨੂੰ ਬਾਹਰ ਕੱਢਣ ਲਈ ਕੀਤੇ ਜਾਣ ਯਤਨ-ਡਾ.ਰਾਜਿੰਦਰ ਅਰੋੜਾ

Sorry, this news is not available in your requested language. Please see here.

ਨਸ਼ੇ ਦੇ ਇਲਾਜ ਲਈ ਦਵਾਈ ਦੇ ਨਾਲ ਜ਼ਰੂਰੀ ਹੈ ਕਾਉਂਸਲਿੰਗ

ਫ਼ਿਰੋਜ਼ਪੁਰ,12 ਅਕਤੂਬਰ 2021

ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਡੀ-ਅਡਿਕਸ਼ਨ ਅਤੇ ਓਟ ਕਲੀਨਿਕਸ ਦੇ ਮਾਹਿਰ ਡਾਕਟਰਾਂ ,ਕਾਊਂਸਲਰਾਂ ਅਤੇ ਡਾਟਾ ਐਂਟਰੀ ਆਪਰੇਟਰਾਂ ਦੀ ਇਕ ਵਿਸ਼ੇਸ਼ ਮੀਟਿੰਗ ਡਾ.ਰਾਜਿੰਦਰ ਅਰੋੜਾ ਸਿਵਲ ਸਰਜਨ ਫਿਰੋਜ਼ਪੁਰ ਅਗਵਾਈ ਹੇਠ ਕੀਤੀ ਗਈ।

ਹਿਮਾਚਲ ਪ੍ਰਦੇਸ਼ ਤੋਂ ਝੋਨਾ ਲਿਆ ਰਹੀਆਂ ਤਿੰਨ ਟਰਾਲੀਆਂ ਜਬਤ

ਡਾ.ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਾ ਛੁਡਾਉਣ ਲਈ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੇ ਨਾਲ-ਨਾਲ ਕੌਂਸਲਰਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ।ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਮਰੀਜ਼ ਨੂੰ ਸਰੀਰਕ ਬੀਮਾਰੀ ਲਈ ਦਵਾਈ ਦੀ ਜ਼ਰੂਰਤ ਹੈ, ਉਸ ਤਰ੍ਹਾਂ ਹੀ ਮਾਨਸਿਕ ਰੋਗ ਨੂੰ ਖਤਮ ਕਰਨ ਲਈ ਕਾਊਂਸਲਿੰਗ ਦੀ ਬਹੁਤ ਮਹੱਤਵਪੂਰਨ ਹੈ।  ਇਸ ਦੇ ਨਾਲ ਹੀ ਫ਼ਿਰੋਜ਼ਪੁਰ ਜਿਲੇ ਦੇ ਦਾਇਰੇ ਵਿੱਚ ਆਉਣ ਵਾਲੇ ਡੀ- ਅਡਿਕਸ਼ਨ ਅਤੇ ਓਟ ਕਲੀਨਿਕ ਦੇ ਡਾਕਟਰਾਂ ਅਤੇ ਕਾਊਂਸਲਰਾਂ ਨੂੰ ਹਿਦਾਇਤ ਕੀਤੀ ਗਈ ਕਿ ਨਸ਼ੇ ਤੋਂ ਪੀਡ਼ਤ ਮਰੀਜ਼ਾਂ ਦੀ ਕਾਉਂਸਲਿੰਗ ਕਰਕੇ ਮੋਟੀਵੇਟ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਹੌਲੀ-ਹੌਲੀ ਘੱਟ ਡੋਜ਼ ਕਰਕੇ ਨਸ਼ੇ ਤੋਂ ਮੁਕਤ ਹੋਣ ਵਿੱਚ ਮਦਦ ਕੀਤੀ ਜਾ ਸਕੇ ਤਾਂ ਜੋ ਮਰੀਜ਼ਾਂ ਦੀ ਨਸ਼ੇ ਵੱਲ ਦਿਲਚਸਪੀ ਨੂੰ ਖ਼ਤਮ ਕੀਤਾ ਜਾਵੇ।
ਇਸਦੇ ਨਾਲ ਡਾ.ਅਰੋੜਾ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਦੇ ਡੀ-ਅਡਿਕਸ਼ਨ ਅਤੇ ਵੱਖ- ਵੱਖ ਓਟ ਕਲੀਨਿਕ ਵਿਚ ਕੰਮ ਕਰ ਰਹੇ ਡਾਕਟਰਾਂ,ਕਾਊਂਸਲਰਾ, ਡਾਟਾ ਐਂਟਰੀ ਆਪਰੇਟਰ ਦੁਆਰਾ  ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡਰੱਗ ਇੰਸਪੈਕਟਰ ਆਸ਼ੂਤੋਸ਼ ਗਰਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ  ਨਾਰਕੋਟਿਕ ਡਰੱਗਜ਼ ਕੇਵਲ ਰਜਿਸਟਰਡ ਮੈਡੀਕਲ ਤੇ ਹੀ ਉਪਲੱਬਧ ਹੁੰਦੀ ਹੈ,ਜੇਕਰ ਕੋਈ ਵੀ ਮੈਡੀਕਲ ਦੁਕਾਨਦਾਰ ਇਸ ਤਰ੍ਹਾਂ ਦੀ ਅਣਗਹਿਲੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਬਣਦੀ ਢੁੱਕਵੀਂ ਕਾਰਵਾਈ ਕੀਤੀ ਜਾਂਦੀ ਹੈ।
ਡਾ.ਅਰੋੜਾ ਨੇ ਜ਼ਿਲ੍ਹੇ ਵਿਚ ਨਸ਼ੇ ਤੋਂ  ਪੀਡ਼ਤ ਮਰੀਜ਼ਾਂ ਨੂੰ ਅਪੀਲ ਕੀਤੀ ਕਿ  ਨਸ਼ੇ ਤਿਆਗ ਕੇ  ਨਸ਼ਾ ਮੁਕਤ ਸੁਖਾਲਾ ਜੀਵਨ ਜੀਉਣ।ਇਸ ਤੋਂ ਇਲਾਵਾ ਡਾ ਅਰੋੜਾ ਨੇ ਨਸ਼ਾ ਮੁਕਤ ਪੰਜਾਬ ਕਰਨ ਲਈ ਮਾਤਾ-ਪਿਤਾ ਤੋਂ ਇਲਾਵਾ ਸਮਾਜ ਵਿਚ ਵੱਖ ਵੱਖ ਅਹੁਦਿਆਂ ਤੇ ਮੌਜੂਦ ਅਧਿਆਪਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਰਾਜਿੰਦਰ ਮਨਚੰਦਾ,ਡਰੱਗ ਇੰਸਪੈਕਟਰ ਆਸ਼ੂਤੋਸ਼ ਗਰਗ, ਵਿਕਾਸ ਕਾਲੜਾ ,ਮਨੋਰੋਗ ਦੇ ਮਾਹਿਰ  ਡਾਕਟਰ ਰਚਨਾ ਮਿੱਤਲ,ਡਾ.ਨਵਦੀਪ ਕੌਰ ,ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਰਜਨੀਕ ਕੌਰ ਅਤੇ ਜ਼ਿਲ੍ਹੇ ਦੇ ਸਮੂਹ ਮੈਡੀਕਲ ਅਫਸਰ ਕਾਉਂਸਲਰ ਅਤੇ ਡਾਟਾ ਐਂਟਰੀ ਆਪ੍ਰੇਟਰ ਹਾਜਿਰ ਸਨ।

ਫੋਟੋ ਕੈਪਸ਼ਨ : ਨਸ਼ਾ ਮੁਕਤ ਪੰਜਾਬ ਅਭਿਆਨ ਦੇ ਤਹਿਤ ਮਾਹਿਰ ਮਨੋਰੋਗ ਡਾਕਟਰਾਂ  ਅਤੇ ਕਾਊਂਸਲਰਾਂ ਨਾਲ ਮੀਟਿੰਗ ਕਰਦੇ ਹੋਏ ਸਿਵਲ ਸਰਜਨ- ਡਾ.ਰਾਜਿੰਦਰ ਅਰੋੜਾ

Spread the love