ਰੂਪਨਗਰ 8 ਮਾਰਚ 2022
ਸਹਾਇਕ ਕਮਿਸ਼ਨਰ ( ਸ਼ਿ ) ਕਮ – ਆਨ , ਸਕੱਤਰ ਰੈਡ ਕਰਾਸ ਜ਼ਿਲ੍ਹਾ ਰੂਪਨਗਰ ਵਲੋਂ ਜਾਣਕਾਰੀ ਦਿੰਦਿਆਂ ਕਿਹਾ ਜ਼ਿਲ੍ਹਾ ਰੈਡ ਕਰਾਸ ਵਲੋਂ ਅਲੀਮਕੋ ਦੇ ਸਹਿਯੋਗ ਨਾਲ 14 ਮਾਰਚ ਤੋਂ 17 ਮਾਰਚ ਤੱਕ ਲੋੜਵੰਦ ਬਜ਼ੁਰਗਾਂ ਨੂੰ ਐਨਕਾਂ ਅਤੇ ਦੰਦ ਲਗਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ । ਉਨਾਂ ਦੱਸਿਆ ਕਿ ਇਹ ਕੈਂਪ ਵਿੱਚ ਅਲੀਮਕੋ ਵਲੋਂ ਰੀਜਨਲ ਸੈਂਟਰ ਚਨਾਲੋਂ ਦੇ ਸਹਿਯੋਗ ਨਾਲ ਬਜੁਰਗ ਵਿਅਕਤੀਆਂ ਲਈ ਮੁਫਤ ਐਨਕਾਂ , ਦੰਦ ਅਤੇ ਦਿਵਿਆਂਗ ਵਿਅਕਤੀਆਂ ਲਈ ਵੀ ਟਰਾਈਸਾਇਕਲ , ਵੀਲ ਚੇਅਰਜ਼ , ਨਕਲੀ ਅੰਗ , ਕੈਲੀਪਰਜ਼ ਵੈਸਾਖੀਆਂ , ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ , ਵੀ ਪ੍ਰਦਾਨ ਕਰਵਾਈਆਂ ਜਾਣਗੀਆਂ।
ਹੋਰ ਪੜ੍ਹੋ :-ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ ਵਿਖੇ ‘ਸਵੈਮਪ੍ਰਭਾ’ ਸਮਾਗਮ ਮਨਾਇਆ ਗਿਆ
ਇਹ ਕੈਂਪ 14 ਮਾਰਚ ਤੋਂ 17 ਮਾਰਚ ਤੱਕ ਸਰਕਾਰੀ ਸੀ.ਸੈ. ਸਕੂਲ ( ਲੜਕੀਆਂ ) ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਜਾਵੇਗਾ ਇਸ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਰੱਖਿਆ ਗਿਆ ਹੈ । ਇਹ ਸਹੂਲਤਾਂ ਉਨ੍ਹਾਂ ਵਿਅਕਤੀਆਂ ਨੂੰ ਦਿੱਤੀਆਂ ਜਾਣਗੀਆਂ ਜਿਨ੍ਹਾਂ ਕੋਲ 15000 / – ਪ੍ਰਤੀ ਮਹੀਨੇ ਤੋਂ ਘੱਟ ਆਮਦਨ ਦਾ ਸਰਟੀਫਿਕੇਟ ਜਾਂ ਬੁਢਾਪਾ ਪੈਨਸ਼ਨ ਦੀ ਬੈਂਕ ਪਾਸ ਕਾਪੀ ਹੋਵੇਗੀ । ਸਹੂਲਤਾਂ ਲੈਣ ਵਾਲੇ ਵਿਅਕਤੀਆਂ ਨੂੰ ਆਪਣੀਆਂ 2 ਪਾਸਪੋਰਟ ਸਾਈਜ ਫੋਟੋਆਂ ਅਤੇ ਰਿਹਾਇਸ਼ ਦੇ ਪਤੇ ਲਈ ਅਧਾਰ ਕਾਰਡ ਜਾਂ ਕਿਸੇ ਹੋਰ ਸਬੂਤ ਦੀ ਕਾਪੀ ਲੋੜੀਂਦੀ ਹੋਵੇਗੀ ।