![BABITA KALER BABITA KALER](https://newsmakhani.com/wp-content/uploads/2022/02/BABITA-KALER-1.jpg)
-ਕਿਹਾ ਸੁਰੱਖਿਆ ਦੇ ਪੂਰੇ ਪ੍ਰਬੰਧ ਲੋਕ ਬਿਨ੍ਹਾਂ ਕਿਸੇ ਡਰ ਭੈਅ ਦੇ ਕਰਨ ਮਤਦਾਨ
-8 ਮਹਿਲਾ ਬੂਥ, 22 ਮਾਡਰਨ ਬੂਥ ਅਤੇ 1 ਪੀਡਬਲਯੂਡੀ ਬੂਥ
-ਸਾਰੇ ਵੋਟਰਾਂ ਨੂੰ ਘੱਟੋ ਘੱਟ ਵੈਕਸੀਨ ਦੀ ਇਕ ਡੋਜ਼ ਲੱਗੀ
-ਪੋਲਿੰਗ ਸਟਾਫ ਡਬਲ ਵੈਕਸੀਨੇਟਡ
-ਸਾਰੇ ਬੂਥਾਂ ਤੋਂ ਹੋਵੇਗੀ ਵੈਬਕਾਸਟਿੰਗ
ਫਾਜਿ਼ਲਕਾ 19 ਫਰਵਰੀ 2022
ਫਾਜਿ਼ਲਕਾ ਦੇ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਹੈ ਕਿ 20 ਫਰਵਰੀ ਨੂੰ ਹੌਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਪੋਲਿੰਗ ਪਾਰਟੀਆਂ ਨੂੰ ਰਵਾਨਾਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜਿ਼ਲ੍ਹਾਂ ਵਾਸੀਆਂ ਨੂੰ ਵਚਨ ਦਿੱਤਾ ਹੈ ਕਿ ਸਾਰੇ ਬੂਥਾਂ ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਲੋਕ ਬਿਨ੍ਹਾਂ ਕਿਸੇ ਡਰ ਭੈਅ ਜਾਂ ਲਾਲਚ ਦੇ 20 ਫਰਵਰੀ ਨੂੰ ਆਪਣੇ ਪੋਲਿੰਗ ਬੂਥ ਤੇ ਪੁੱਜ ਕੇ ਮਤਦਾਨ ਕਰਨ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ ਇਸ ਮਹਾਤਿਓਹਾਰ ਵਿਚ ਹਰੇਕ ਵੋਟਰ ਮਤਦਾਨ ਕਰਕੇ ਹਿੱਸਾ ਲਵੇ।
ਹੋਰ ਪੜ੍ਹੋ :-ਡਿਸਪੈਚ ਕੇਂਦਰ ਵਿਖੇ ਪੋਲਿੰਗ ਸਟਾਫ਼ ਲਈ ਕੀਤੇ ਗਏ ਪੁੱਖਤਾ ਪ੍ਰਬੰਧ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਦੇ ਮੱਦੇਨਜਰ ਜਿ਼ਲ੍ਹੇ ਦੇ ਵੋਟਰਾਂ ਨੂੰ ਵੈਕਸੀਨ ਲਗਵਾਉਣ ਦਾ ਟੀਚਾ ਪੂਰਾ ਕਰਦਿਆਂ ਸਾਰੇ ਵੋਟਰਾਂ ਨੂੰ ਘੱਟੋ ਘੱਟ ਇਕ ਡੋਜ਼ ਲੱਗੀ ਹੋਣੀ ਯਕੀਨੀ ਬਣਾਈ ਗਈ ਹੈ ਅਤੇ ਪੋਲਿੰਗ ਸਟਾਫ ਡਬਲ ਵੈਕਸੀਨੇਟਡ ਹੈ ਅਤੇ ਬੂਸਟਰ ਡੋਜ਼ ਵੀ ਲਗਵਾਈ ਗਈ ਹੈ। ਇਸ ਤੋਂ ਬਿਨ੍ਹਾਂ ਪੋਲਿੰਗ ਸਟਾਫ ਨੂੰ ਸੇਫਟੀ ਕਿੱਟ ਵੀ ਦਿੱਤੀ ਜਾ ਰਹੀ ਹੈ ਅਤੇ ਪੋਲਿੰਗ ਬੂਥ ਤੇ ਵੀ ਸੈਨੀਟਾਇਜਰ ਤੇ ਮਾਸਕ ਦੀ ਵਿਵਸਥਾ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਪੈਰਾ ਮਿਲਟਰੀ ਫੋਰਸ ਦੀਆਂ 22 ਕੰਪਨੀਆਂ ਤੋਂ ਇਲਾਵਾ ਸਥਾਨਕ ਪੁਲਿਸ ਵੱਲੋਂ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਰਾਜਸਥਾਨ ਨਾਲ ਲੱਗਦੇ 23 ਰਸਤਿਆਂ ਦੇ ਨਾਕੇ ਲਗਾਏ ਗਏ ਹਨ ਅਤੇ ਇੰਨ੍ਹਾਂ ਤੇ ਕੈਮਰੇ ਦੀ ਅੱਖ ਨਾਲ ਵੀ ਨਜਰ ਹੈ। 4300 ਪੋਲਿੰਗ ਸਟਾਫ ਸਮੇਤ ਕੋਈ 6000 ਸਿਵਲ ਕਰਮਚਾਰੀਆਂ ਦੀ ਚੋਣਾਂ ਨੂੰ ਨਿਰਪੱਖਤਾ ਨਾਲ ਕਰਵਾਉਣ ਲਈ ਡਿਊਟੀ ਲਗਾਈ ਗਈ ਹੈ। ਇਸ ਤੋਂ ਬਿਨ੍ਹਾਂ ਚੋਣ ਕਮਿਸ਼ਨ ਵੱਲੋਂ ਭੇਜ਼ੇ ਚੋਣ ਆਬਜਰਵਰ ਵੀ ਸਾਰੀ ਸਥਿਤੀ ਤੇ ਨਿਗਾ ਰੱਖ ਰਹੇ ਹਨ।
ਸਾਰੇ ਪੋਲਿੰਗ ਸਟੇਸ਼ਨਾਂ ਤੇ ਬੁਨਿਆਦੀ ਸੁਵਿਧਾਵਾਂ ਜਿਵੇਂ ਪਾਣੀ, ਛਾਂ, ਰੈਂਪ ਆਦਿ ਮੁਹਈਆ ਹੋਣਗੇ ਤੇ ਕੁਝ ਬੂਥਾਂ ਤੇ ਨਵੇਂ ਵੋਟਰਾਂ, ਮਹਿਲਾ ਵੋਟਰਾਂ ਲਈ ਚੋਣ ਕਮਿਸ਼ਨ ਵੱਲੋਂ ਕੁਝ ਸਰਪਰਾਇਜ ਗਿਫਟ ਵੀ ਰੱਖੇ ਗਏ ਹਨ। ਕੁੱਲ 2686 ਪੀਡਬਲਯੂਡੀ ਵੋਟਰ ਵਿਚੋਂ ਜਿੰਨ੍ਹਾਂ 447 ਨੇ ਪੋਸਟਲ ਬੈਲਟ ਨਾਲ ਵੋਟ ਕਰਨ ਦਾ ਵਿਕਲਪ ਚੁਣਿਆ ਸੀ ਨੂੰ ਛੱਡ ਕੇ ਬਾਕੀ ਦੇ ਲੋਕਾਂ ਨੂੰ ਬੂਥ ਤੱਕ ਲੈਕੇ ਆਉਣ ਦੇ ਵੀ ਇੰਤਜਾਮ ਕੀਤੇ ਗਏ ਹਨ।ਬੂਥਾਂ ਤੇ ਐਨਐਸਐਸ ਐਨਸੀਸੀ ਵਲੰਟੀਅਰ ਵੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਜਿ਼ਲ੍ਹੇ ਤੋਂ ਬਾਹਰ ਰਹਿ ਰਹੇ ਲੋਕਾਂ ਨੂੰ ਡਿਪਟੀ ਕਮਿਸ਼ਨਰ ਨੇ ਖੁਦ ਚਿੱਠੀਆਂ ਪਾ ਕੇ ਉਨ੍ਹਾਂ ਨੂੰ ਮਤਦਾਨ ਲਈ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਜਿਲ੍ਹੇ ਦੇ ਹਰੇਕ ਹਲਕੇ ਵਿਚ 2-2 ਦੀ ਦਰ ਨਾਲ ਕੁੱਲ 8 ਵੋਮੇਨ ਬੂਥ ਬਣਾਏ ਗਏ ਹਨ ਜ਼ੋਕਿ ਪੂਰੀ ਤਰਾਂ ਮਹਿਲਾ ਕਰਮਚਾਰੀਆਂ ਵੱਲੋਂ ਸੰਭਾਲੇ ਜਾ ਰਹੇ ਹਨ।ਇੰਨ੍ਹਾਂ ਤੇ ਮਹਿੰਦੀ ਸਟਾਲ, ਰੰਗੋਈ ਆਦਿ ਦੀ ਵੀ ਵਿਵਸਥਾ ਹੋਵੇਗੀ। ਜਦ ਕਿ 1 ਬੂਥ ਪੀਡਬਲਯੂਡੀ ਕਰਮਚਾਰੀਆਂ ਵੱਲੋਂ ਸੰਭਾਲਿਆ ਜਾਵੇਗਾ। ਇੰਨ੍ਹਾਂ ਬੂਥਾਂ ਤੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਔਰਤਾਂ ਤੇ ਦਿਵਿਆਂਗ ਦੀਆਂ ਤਸਵੀਰਾਂ ਵੀ ਡਿਸਪਲੇਅ ਕੀਤੀਆਂ ਹਨ। ਇਸੇ ਤਰਾਂ 22 ਮਾਡਰਨ ਬੂਥ ਹਨ। ਇਸ ਤਰਾਂ ਇੰਨ੍ਹਾਂ 31 ਬੂਥਾਂ ਤੇ ਸੈਲਫੀ ਪੁਆਇੰਟ ਬਣਾ ਕੇ ਇੰਨ੍ਹਾਂ ਬੂਥਾਂ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਇੱਥੇ ਚੌਣ ਮਸਕਟ ਸ਼ੇਰਾ ਵੀ ਵੋਟਰਾਂ ਦੇ ਸਵਾਗਤ ਲਈ ਤਿਆਰ ਰਹੇਗਾ।
ਜਿ਼ਲ੍ਹੇ ਦੇ ਸਾਰੇ 829 ਬੂਥਾਂ ਤੋਂ ਵੈਬਕਾਸਟਿੰਗ ਹੋਵੇਗੀ ਜਿਸ ਨਾਲ ਚੋਣ ਕਮਿਸ਼ਨ ਲਾਇਵ ਇੰਨ੍ਹਾਂ ਬੂਥਾਂ ਤੇ ਨਜਰ ਰੱਖ ਸਕੇਗਾ।
ਡਿਪਟੀ ਕਮਿਸ਼ਨਰ ਸ੍ਰਮਤੀ ਬਬੀਤਾ ਕਲੇਰ ਨੇ ਜਿ਼ਲ੍ਹੇ ਵਿਚ ਲਾਗੂ ਪਾਬੰਦੀਆਂ ਦੀ ਗੱਲ ਕਰਦਿਆਂ ਦੱਸਿਆ ਕਿ ਜਿ਼ਲ੍ਹੇ ਵਿਚ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਤੇ ਰੋਕ ਲਗਾਈ ਗਈ ਹੈ ਪਰ ਘਰ ਘਰ ਚੋਣ ਪ੍ਰਚਾਰ ਕਰ ਰਹੇ ਲੋਕਾਂ ਤੇ ਇਹ ਲਾਗੂ ਨਹੀਂ। ਇਸੇ ਤਰਾਂ 18 ਫਰਵਰੀ ਸ਼ਾਮ 6 ਵਜੇ ਤੋਂ 20 ਫਰਵਰੀ ਵੋਟਾਂ ਦੀ ਸਮਾਪਤੀ ਤੱਕ ਡਰਾਈਡੇ ਰਹੇਗਾ ਅਤੇ ਸ਼ਰਾਬ ਦੀ ਵਿਕਰੀ ਅਤੇ ਪਰੋਸਣ ਤੇ ਪਾਬੰਦੀ ਰਹੇਗੀ। ਹਲਕੇ ਤੋਂ ਬਾਹਰ ਦੇ ਲੋਕਾਂ ਨੂੰ ਹਲਕਾ ਛੱਡਣ ਸਬੰਧੀ ਹਦਾਇਤਾਂ ਸਬੰਧੀ ਆਰਡਰ ਜਾਰੀ ਕੀਤੇ ਹੋਏ ਹਨ। ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਵਿਚ ਕਿਸੇ ਵੱਲੋਂ ਵੀ ਪ੍ਰਚਾਰ ਨਾਲ ਸਬੰਧਤ ਪੋਸਟਰ ਬੈਨਰ ਲਗਾਉਣ, ਸ਼ੋਰ ਮਚਾਉਣ, ਹੁੱਲੜਬਾਜੀ ਕਰਨ ਤੇ ਰੋਕ ਅਤੇ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਪ੍ਰਾਈਵੇਟ ਵਹੀਕਲ ਲਿਜਾਣ ਅਤੇ ਪੋਲਿੰਗ ਬੂਥ/ਟੈਂਟ ਲਗਾਉਣ ਦੀ ਮਨਾਹੀ ਦੇ ਹੁਕਮ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਸਭ ਜਿ਼ਲ੍ਹਾਂ ਵਾਸੀਆਂ ਨੂੰ ਕਿਹਾ ਹੈ ਕਿ ਹਰ ਇਕ ਮਤਦਾਤਾ ਆਪਣੇ ਵੋਟ ਹੱਕ ਦਾ ਇਸਤੇਮਾਲ ਜਰੂਰ ਕਰੇ ਅਤੇ ਲੋਕਤੰਤਰ ਦੀ ਮਜਬੂਤੀ ਵਿਚ ਆਪਣਾ ਯੋਗਦਾਨ ਪਾਵੇ।
ਵੋਟਰਾਂ ਦੀ ਹਲਕਾ ਵਾਰ ਗਿਣਤੀ, ਪੋਲਿੰਗ ਬੂਥਾਂ ਦੀ ਗਿਣਤੀ ਆਦਿ
18-19 ਸਾਲ ਵਾਲੇ ਵੋਟਰ, ਪੀਡਬਲਯੂਡੀ ਅਤੇ 80 ਪਲਸ ਵੋਟਰਾਂ ਦੀ ਗਿਣਤੀ