ਰੂਨਗਰ 24 ਦਸੰਬਰ 2021
ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ ਐਸ.ਡੀ.ਐਮ. ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਿਧਾਨ ਸਭਾ ਚੋਣਾਂ-2022 ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਸਵੀਪ ਨੋਡਲ ਅਫਸਰ ਸ਼੍ਰੀ ਰੁਪੇਸ਼ ਕੁਮਾਰ ਜਿਲ੍ਹਾ ਸਪੋਰਟ ਅਫਸਰ ਰੂਪਨਗਰ ਵਲੋਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਵੋਟਰ ਜਾਗਰੂਕਤਾ ਅਧੀਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਹੋਰ ਪੜ੍ਹੋ :-ਸਿਹਤ ਵਿਭਾਗ ਅਤੇ ਫੀਲਡ ਆਊਟਰੀਚ ਬਿਊਰੋ ਦੁਆਰਾ ਕੋਵਿਡ ਟੀਕਾਕਰਣ ਕੈਂਪ ਆਯੋਜਿਤ
ਜਿਸ ਤਹਿਤ ਅੱਜ ਸੈਣੀ ਭਵਨ ਰੂਪਨਗਰ ਵਿੱਖੇ ਸ੍ਰੀ ਪੰਕਜ ਯਾਧਵ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਅਤੇ ਸ੍ਰੀ ਅਰਵਿੰਦਰ ਸਿੰਘ ਡਾਇਰੈਕਟਰ ਕ੍ਰਾਤੀ ਕਲਾ ਮੰਚ ਦੀ ਟੀਮ ਵਲੋਂ ਨੁੱਕੜ ਨਾਟਕ ਰਾਹੀਂ ਵੋਟਾਂ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਗਿਆ।