ਡੇਅਰੀ ਦੇ ਧੰਦੇ ਨੂੰ ਉਤਸਾਹਿਤ ਕਰਨ ਲਈ ਹਰ ਪੰਜਾਬੀ ਅੱਗੇ ਆਵੇ-ਧਾਲੀਵਾਲ

Sorry, this news is not available in your requested language. Please see here.

ਸੂਬੇ ਵਿਚ 900 ਕਰੋੜ ਰੁਪਏ ਦੇ ਨਿਵੇਸ਼ ਨਾਲ 12 ਮਿਲਕ ਪਲਾਂਟ ਸਥਾਪਟ ਕੀਤੇ ਜਾਣਗੇ : ਕੁਲਦੀਪ ਧਾਲੀਵਾਲ

ਅੰਮ੍ਰਿਤਸਰ 25 ਅਪ੍ਰੈਲ 2022

26 ਅਪ੍ਰੈਲ: ਪੰਜਾਬ ਦੇ ਕਿਸਾਨਾਂ ਨੂੰ ਵਿੱਤੀ ਸੰਕਟ ਤੋਂ ਉਭਾਰਨ ਅਤੇ ਪੰਜਾਬ ਨੂੰ ਇੱਕ ਹੋਰ ਚਿੱਟੀ ਕਰਾਂਤੀ ਦੇ ਮੋਹਰੀ ਵਜੋਂ ਉਭਾਰਨ ਲਈ ਹਰ ਪੰਜਾਬੀ ਸਹਿਯੋਗ ਦੇਵੇ, ਤਾਂ ਜੋ ਇਕ ਤਾਂ ਰੋਜਗਾਰ ਦੇ ਮੌਕੇ ਪੈਦਾ ਹੋਣ, ਦੂਸਰਾ ਗਾਹਕਾਂ ਨੂੰ ਸ਼ੁੱਧ ਡੇਅਰੀ ਉਤਪਾਦ ਮਿਲਣ। ਉਕਤ ਸਬਦਾਂ ਦਾ ਪ੍ਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਨਿਊ ਅੰਮਿ੍ਤਸਰ ਵਿਚ ਪਾਰਟੀ ਵਰਕਰਾਂ ਨਾਲ ਵਿਚਾਰ ਚਰਚਾ ਕਰਦੇ ਕੀਤਾ।ਉਨ੍ਹਾਂ ਦੱਸਿਆ ਕਿ ਐਨ.ਡੀ.ਡੀ.ਬੀ.  ਨੇ ਪੰਜਾਬ ਸਕਰਾਰ ਨੂੰ ਸੂਬੇ ਵਿੱਚ ਲਗਭਗ 900 ਕਰੋੜ ਰੁਪਏ ਦੀ ਲਾਗਤ ਵਾਲੇ 12 ਮਿਲਕ ਪਲਾਂਟਾਂ ਨੂੰ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਅਤੇ ਪੂਰਨ ਤਕਨੀਕੀ ਸਹਿਯੋਗ ਦੇਣਾ ਹੈ, ਇਸ ਲਈ ਸੂਬੇ ਦੇ ਨੌਜਵਾਨਾਂ ਵਿੱਚ ਰੋਜਗਾਰ ਦੇ ਮੌਕੇ ਵਧਣਗੇ।

ਹੋਰ ਪੜ੍ਹੋ :-ਜਿਲਾ ਹਸਪਤਾਲ ਫਿਰੋਜਪੁਰ ਵਿਖੇ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ

ਉਨਾਂ ਕਿਹਾ ਕਿ ਸੂਬੇ ਦੇ 6,000 ਪਿੰਡਾਂ ਨੂੰ ਕਵਰ ਕਰਨ ਲਈ ਪਹਿਲਾਂ ਹੀ 11 ਮਿਲਕ ਪਲਾਂਟ ਮੌਜੂਦ ਹਨ, ਇਸ ਕਦਮ ਨਾਲ ਪੰਜਾਬ ਵਿੱਚ ਮਿਲਕ ਪਲਾਂਟਾਂ ਦੀ ਗਿਣਤੀ 23 ਹੋ ਜਾਵੇਗੀ ਅਤੇ ਸੂਬੇ ਦੇ ਕੁੱਲ 12,000 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਇਸ ਨਾਲ ਰੋਜ਼ਾਨਾ 10 ਲੱਖ ਲੀਟਰ ਵਾਧੂ ਦੁੱਧ ਦੀ ਖਰੀਦ ਕੀਤੀ ਜਾਵੇਗੀ।

ਸ ਧਾਲੀਵਾਲ ਨੇ ਦੱਸਿਆ ਕਿ ਇਸ ਸਹਾਇਤਾ ਤੋਂ ਇਲਾਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਅਤੇ ਡੇਅਰੀ ਕਿਸਾਨਾਂ ਨੂੰ  ਸਸਤੀ ਫੀਡ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਗੰਗਾਨਗਰ ਅਤੇ ਕੋਲਹਾਪੁਰ ਵਿਖੇ ਸਫਲਤਾਪੂਰਵਕ ਚੱਲ ਰਹੇ ਦੋ ਪਲਾਂਟਾਂ ਦੀ ਤਰਜ ‘ਤੇ ਅੰਮ੍ਰਿਤਸਰ ਵਿਖੇ 80 ਕਰੋੜ ਰੁਪਏ ਦੇ ਅਨੁਮਾਨਿਤ ਖਰਚੇ ਵਾਲਾ ਟੋਟਲ ਮਿਕਸਡ ਰਾਸ਼ਨ ਪਲਾਂਟ (ਟੀ.ਐਮ.ਆਰ) ਸਥਾਪਤ ਕੀਤਾ ਜਾਵੇਗਾ । ਐਨ.ਡੀ.ਡੀ.ਬੀ ਇਸ ਲਈ  ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ ਅਤੇ ਇਸ ਨਾਲ ਫਸਲੀ ਰਹਿੰਦ-ਖੂੰਹਦ ਨੂੰ ਸਾੜਨ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ।

ਪੰਜਾਬ ਦੇ ਪਸ਼ੂ ਪਾਲਣ ਅਤੇ ਡੇਆਰੀ ਵਿਕਾਸ ਮੰਤਰੀ ਨੇ ਅੱਗੇ ਕਿਹਾ ਕਿ ਐੱਨ.ਡੀ.ਆਰ.ਆਈ. ਦੀ ਤਰਜ ‘ਤੇ ਡੇਅਰੀ ਫਾਰਮਿੰਗ  ਸਬੰਧੀ ਸਿੱਖਿਲਾਈ ਦੇਣ ਲਈ, ਐਨ.ਡੀ.ਡੀ.ਬੀ ਨੇ ਪੰਜਾਬ ਵਿੱਚ ਅਜਿਹੀ ਸੰਸਥਾ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ ਹੈ। ਇਸ ਮੌਕੇ ਸ੍ੀ ਸਤਪਾਲ ਸੋਖੀ, ਸ੍ਰੀ ਰਵਿੰਦਰ ਸਿੰਘ ਸੁਲਤਾਨਵਿੰਡ, ਸ੍ਰੀ ਪਰਮਜੀਤ ਲਾਟੀ, ਸ੍ਰੀ ਰੋਹਿਤ ਖੰਨਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

Spread the love