![ਜ਼ਿਲਾ ਫਾਜ਼ਿਲਕਾ ਵਿੱਚ ਸਥਾਪਿਤ 5 ਈ.ਵੀ.ਐਮ. ਪ੍ਰਦਰਸ਼ਨੀ ਸੈਂਟਰਾਂ ਤੋਂ ਕੀਤਾ ਜਾ ਰਿਹਾ ਲੋਕਾਂ ਨੂੰ ਜਾਗਰੂਕ: ਜ਼ਿਲ੍ਹਾ ਚੋਣ ਅਫ਼ਸਰ ਜ਼ਿਲਾ ਫਾਜ਼ਿਲਕਾ ਵਿੱਚ ਸਥਾਪਿਤ 5 ਈ.ਵੀ.ਐਮ. ਪ੍ਰਦਰਸ਼ਨੀ ਸੈਂਟਰਾਂ ਤੋਂ ਕੀਤਾ ਜਾ ਰਿਹਾ ਲੋਕਾਂ ਨੂੰ ਜਾਗਰੂਕ: ਜ਼ਿਲ੍ਹਾ ਚੋਣ ਅਫ਼ਸਰ](https://newsmakhani.com/wp-content/uploads/2022/01/ਜ਼ਿਲਾ-ਫਾਜ਼ਿਲਕਾ-ਵਿੱਚ-ਸਥਾਪਿਤ.jpg)
ਆਮ ਲੋਕਾਂ ਨੂੰ ਈ.ਵੀ.ਐਮ./ਵੀ.ਵੀ.ਪੈਟ ਸਬੰਧੀ ਦਿੱਤੀ ਜਾ ਰਹੀ ਵਿਸਥਾਰ ਸਹਿਤ ਜਾਣਕਾਰੀ
ਲੋਕਾਂ ਨੂੰ ਇਨਾਂ ਸੈਂਟਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਫਾਜ਼ਿਕਲਾ, 6 ਜਨਵਰੀ 2022
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਫਾਜ਼ਿਲਕਾ ਸ੍ਰੀਮਤੀ ਬਬੀਤਾ ਕਲੇਰ ਨੇ ਜ਼ਿਲਾ ਫਾਜ਼ਿਲਕਾ ਦੇ ਸਮੂਹ ਨਿਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਜੀ ਦੇ ਆਦੇਸ਼ਾਂ ਅਨੁਸਾਰ ਜ਼ਿਲੇ ਦੀ ਆਮ ਜਨਤਾ ਵਿੱਚ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੈਟ ਦੀ ਵਰਤੋਂ ਕਰਨ ਦੇ ਤਰੀਕੇ ਦਾ ਪ੍ਰਚਾਰ ਕਰਨ ਲਈ ਜ਼ਿਲਾ ਫਾਜ਼ਿਲਕਾ ਵਿੱਚ 5 ਈ.ਵੀ.ਐਮ. ਪ੍ਰਦਰਸ਼ਨ ਕੇਂਦਰ ਸਥਾਪਿਤ ਕੀਤੇ ਗਏ ਹਨ।
ਹੋਰ ਪੜ੍ਹੋ :-ਭਾਸ਼ਾ ਕੌਸ਼ਲ ਨਿਪੁੰਨ ਮੁਹਿੰਮ ਵਿੱਚ ਵਿਦਿਆਰਥੀਆਂ ਨੂੰ ਮਿਲੇਗਾ ‘ਸਟਾਰ‘ ਦਰਜਾ
ਜ਼ਿਲਾ ਚੋਣ ਅਫ਼ਸਰ ਬਬੀਤਾ ਕਲੇਰ ਨੇ ਦੱਸਿਆ ਕਿ ਜ਼ਿਲਾ ਪੱਧਰੀ ਈ.ਵੀ.ਐਮ. ਪ੍ਰਦਰਸ਼ਨ ਸੈਂਟਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਏ ਬਲਾਕ, ਫਾਜ਼ਿਲਕਾ, ਜਲਾਲਾਬਾਦ, ਅਬੋਹਰ ਦੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਬੋਹਰ ਵਿਖੇ ਸਥਾਪਿਤ ਕੀਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਨੋਡਲ ਅਫ਼ਸਰ ਸਵੀਪ ਸੁਖਬੀਰ ਸਿੰਘ ਬੱਲ ਅਤੇ ਸ੍ਰੀ ਰਜਿੰਦਰ ਵਿਖੌਣਾ ਨੇ ਦੱਸਿਆ ਕਿ ਇਨਾਂ ਪ੍ਰਦਰਸ਼ਨੀ ਕੇਂਦਰਾਂ ਨੂੰ ਸਥਾਪਿਤ ਕਰਨ ਦਾ ਮੁੱਖ ਮੰਤਵ ਆਮ ਲੋਕਾਂ ਵਿੱਚ ਈ.ਵੀ.ਐਮ./ਵੀ.ਵੀ.ਪੈਟ ਰਾਹੀਂ ਵੋਟ ਪਾਉਣ ਦੇ ਤਰੀਕਿਆਂ ਸਬੰਧੀ ਜਾਗਰੂਕਤਾ ਫੈਲਾਉਣਾ ਹੈ।ਕੋਈ ਵੀ ਵਿਅਕਤੀ ਜ਼ੋ ਈ.ਵੀ.ਐਮ./ਵੀ.ਵੀ.ਪੈਟ ਮਸ਼ੀਨਾਂ ਰਾਹੀਂ ਵੋਟ ਪਾਉਣ ਦੇ ਤਰੀਕਿਆਂ ਦੀ ਜਾਣਕਾਰੀ ਲੈਣਾ ਚਹੁੰਦਾ ਹੈ ਉਹ ਆਪਣੇ ਸਬੰਧਤ ਹਲਕੇ ਦੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰਾਂ ਵਿੱਚ ਸਥਾਪਿਤ ਕੀਤੇ ਉਪਰੋਕਤ ਈ.ਵੀ.ਐਮ. ਪ੍ਰਦਰਸ਼ਨੀ ਕੇਂਦਰਾਂ ਵਿਖੇ ਪਹੁੰਚ ਕੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਪਹੰੁਚ ਕੇ ਕਾਫੀ ਲੋਕ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਨ ਅਤੇ ਹੋਰ ਵੀ ਪ੍ਰਾਪਤ ਕਰ ਰਹੇ ਹਨ।