
ਫਾਜ਼ਿਲਕਾ 25 ਜੂਨ :-
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲ ਅਤੇ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਰਾਸ਼ੀ ਦੇਣ ਦੇ ਕੀਤੇ ਐਲਾਣ ਤੋਂ ਬਾਅਦ ਵੱਡੀ ਗਿਣਤੀ ਵਿਚ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ। ਪਰ ਸਾਰੇ ਕਿਸਾਨ ਆਪਣੀ ਬਿਜਾਈ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤੇ ਪੋਰਟਲ ਤੇ ਅਪਲੋਡ ਨਹੀਂ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਬਸਿਡੀ ਲੈਣ ਵਿਚ ਦਿੱਕਤ ਆਵੇਗੀ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਫਾਜਿ਼ਲਕਾ ਸ: ਰੇਸਮ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਆਪਣੇ ਵੇਰਵੇ ਵਿਭਾਗ ਵੱਲੋਂ ਦਿੱਤੇ ਪੋਰਟਲ https://agrimachinerypb.com/
ਉਨ੍ਹਾਂ ਨੇ ਇਸ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ਤੇ ਕਾਸ਼ਤਕਾਰ ਕਿਸਾਨ ਦੀ ਨਿਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ / ਈ-ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ।ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਹੀ ਦਿੱਤਾ ਜਾਣਾ ਹੈ। ਉਦਾਹਰਣ ਲਈ ਕਿਸਾਨ ਵੱਲੋਂ ਜਮੀਨ ਦਾ ਜ਼ਿਲ੍ਹਾ / ਤਹਿਸੀਲ-ਸਬ ਤਹਿਸੀਲ / ਪਿੰਡ / ਖੇਵਟ ਨੰਬਰ / ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ । ਮਰਲਾ ਜਾਂ ਬਿਗਾ ਵਿਸਵਾ ਵਿੱਚ)।ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਨਕਾਰੀ ਵਿੱਚ 30 ਜੂਨ 2022 ਤਕ ਐਡਿਟ/ਤਬਦੀਲੀ ਕਰ ਸਕਦਾ ਹੈ।ਝੋਨੇ ਦੀ ਸਿੱਧੀ ਬਿਜਾਈ ਦੀ ਦਿੱਤੀ ਗਈ ਜਾਣਕਾਰੀ ਨੂੰ ਮੋਕੇ ਤੇ ਵਿਭਾਗ ਵਲੋਂ ਨਿਯੁਕਤ ਕਿੱਤੇ ਗਏ ਅਧਿਕਾਰੀ ਵਲੋਂ ਤਸਦੀਕ ਕੀਤੀ ਜਾਵੇਗੀ।ਇਹ ਪ੍ਰਮਾਣਿਤ ਕੀਤਾ ਜਾਵੇ ਕਿ ਦਿਤੀ ਗਈ ਜਾਣਕਾਰੀ ਸਹੀ ਵਾ ਦਰੁਸਤ ਹੈ।ਝੋਨੇ ਦੀਆ ਪੀ.ਆਰ /ਹੋਰ ਕਿਸਮਾਂ 20 ਤੋਂ 28 ਜੂਨ 2022 ਅਤੇ ਬਾਸਮਤੀ ਕਿਸਮਾਂ 10 ਤੋਂ 15 ਜੁਲਾਈ 2022 ਤੱਕ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਰੇਸਮ ਸਿੰਘ ਨੇ ਇਸ ਸਬੰਧੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨ੍ਹਾਂ ਦੇਰੀ ਆਪਣੀ ਰਜਿਸਟੇ੍ਰਸ਼ਨ 30 ਜ਼ੂਨ ਤੋਂ ਪਹਿਲਾਂ ਪਹਿਲਾਂ ਲਾਜਮੀ ਤੌਰ ਤੇ ਕਰਵਾ ਲੈਣ ਤਾਂਹੀ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇਗਾ।