ਮਾੜੇ ਅਨਸਰਾਂ ਖਿਲਾਫ ਜਿ਼ਲ੍ਹਾ ਪੁਲਿਸ ਦੀ ਸਖ਼ਤ ਮੁਹਿੰਮ ਜਾਰੀ
ਫਾਜ਼ਿਲਕਾ 14 ਨਵੰਬਰ 2021
ਜਿ਼ਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜਿ਼ਲ੍ਹੇ ਵਿਚ 8 ਨਸਿ਼ਆਂ ਅਤੇ ਹਥਿਆਰਾਂ ਦੇ ਸਮਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 63000 ਨਸ਼ੀਲੀਆਂ ਗੋਲੀਆਂ, 48 ਕਿਲੋ ਪੋਸਤ, ਇਕ ਦੇਸ਼ੀ ਪਿਸਤੌਲ, 5 ਮੋਟਰਸਾਈਕਲ, 1 ਐਕਟਿਵਾ, ਇਕ ਟ੍ਰੇਲਰ ਟਰੱਕ ਅਤੇ 8 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਹ ਸਾਰੀਆਂ ਬਰਾਮਦਗੀਆਂ ਚਾਰ ਵੱਖ ਵੱਖ ਕੇਸ਼ਾਂ ਵਿਚ ਹੋਈਆਂ ਹਨ। ਇਹ ਜਾਣਕਾਰੀ ਫਾਜਿ਼ਲਕਾ ਦੇ ਐਸਐਸਪੀ ਸ: ਹਰਮਨਬੀਰ ਸਿੰਘ ਗਿੱਲ ਨੇ ਅੱਜ ਇੱਥੇ ਦਿੱਤੀ।
ਹੋਰ ਪੜ੍ਹੋ :-ਸੜਕ ਤੇ ਨਜ਼ਾਇਜ਼ ਨਹੀ ਖੜ੍ਹਣ ਦਿੱਤੀਆਂ ਜਾਣਗੀਆਂ ਰੇਤਾਂ ਦੀਆਂ ਟਰਾਲੀਆਂ-ਡਿਪਟੀ ਕਮਿਸ਼ਨਰ
ਐਸਐਸਪੀ ਸ: ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਐਨਡੀਪੀਐਸ ਅਤੇ ਆਰਮਜ ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਆਰੰਭੀ ਗਈ ਹੈ ਅਤੇ ਦੋਸ਼ੀਆਂ ਦੇ ਅੱਗੇ ਪਿੱਛੇ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜ਼ੋ ਗੈਰਕਾਨੂੰਨੀ ਕੰਮਾਂ ਵਿਚ ਲੱਗੇ ਮਾੜੇ ਅਨਸਰਾਂ ਨੂੰ ਦਬੋਚਿਆ ਜਾ ਸਕੇ।
ਸੀਨਿਅਰ ਕਪਤਾਨ ਪੁਲਿਸ ਸ: ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਥਾਣਾ ਖੁਈਆਂ ਸਰਵਾਰ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਤੋਂ 24000 ਨਸ਼ੀਲੀਆਂ ਗੋਲੀਆਂ, 48 ਕਿਲੋ ਪੋਸਤ, ਇਕ ਟ੍ਰੇਲਰ ਟਰੱਕ ਨੰਬਰ ਪੀਬੀ 10 ਐਫਐਫ5940 ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਥਾਣਾ ਖੂਈਆਂ ਸਰਵਾਰ ਵਿਖੇ ਮੁਕੱਦਮਾ ਨੰਬਰ 158 ਦਰਜ ਕੀਤਾ ਗਿਆ ਹੈ।
ਇਸੇ ਤਰਾਂ ਥਾਣਾ ਸਦਰ ਅਬੋਹਰ ਵੱਲੋਂ 19500 ਨਸ਼ੀਲੀਆਂ ਗੋਲੀਆਂ ਸਮੇਤ 2 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਥਾਣਾ ਸਦਰ ਅਬੋਹਰ ਵਿਖੇ ਮੁੱਕਦਮਾ ਨੰਬਰ 102 ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਹੋਰ ਦੱਸਿਆ ਕਿ ਥਾਣਾ ਸਿਟੀ ਨੰਬਰ 1 ਅਬੋਹਰ ਵੱਲੋਂ 5 ਮੋਟਰ ਸਾਇਕਲਾਂ ਅਤੇ 1 ਐਕਟਿਵਾ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨ੍ਹਾਂ ਤੋਂ ਇਕ ਦੇਸ਼ੀ ਪਿਸਤੌਲ ਤੇ 8 ਮੋਬਾਇਲ ਵੀ ਬਰਾਮਦ ਹੋਏ ਹਨ। ਇੰਨ੍ਹਾਂ ਦੋਸ਼ੀਆਂ ਖਿਲਾਫ ਐਫਆਈਆਰ ਨੰਬਰ 260 ਦਰਜ ਕੀਤੀ ਗਈ ਹੈ।
ਚੌਥੇ ਮਾਮਲੇ ਵਿਚ ਪੁਲਿਸ ਥਾਣਾ ਅਮੀਰ ਖਾਸ ਵੱਲੋਂ ਇਕ ਦੋਸ਼ੀ ਨੂੰ 19500 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਦੋਸ਼ੀ ਖਿਲਾਫ ਐਫਆਈਆਰ ਨੰਬਰ 64 ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।