ਮੱਛੀ ਪੂੰਗ ਫਾਰਮ ਬੀੜ ਦੋਸਾਂਝ ਵਿਖੇ ਮਨਾਇਆ ਵਿਸ਼ਵ ਮੱਛੀ ਪਾਲਣ ਦਿਵਸ

PUNG FARM
ਮੱਛੀ ਪੂੰਗ ਫਾਰਮ ਬੀੜ ਦੋਸਾਂਝ ਵਿਖੇ ਮਨਾਇਆ ਵਿਸ਼ਵ ਮੱਛੀ ਪਾਲਣ ਦਿਵਸ

Sorry, this news is not available in your requested language. Please see here.

ਨਾਭਾ/ਪਟਿਆਲਾ, 22 ਨਵੰਬਰ 2021

ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਮੱਛੀ ਪਾਲਣ ਵਿਭਾਗ ਵੱਲੋਂ ਸਰਕਾਰੀ ਮੱਛੀ ਪੂੰਗ ਫਾਰਮ, ਬੀੜ ਦੋਸਾਂਝ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੇ 30 ਅਗਾਂਹਵਧੂ ਮੱਛੀ ਪਾਲਕਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਕਾਰਜਕਾਰੀ ਅਫ਼ਸਰ ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ ਦੀ ਅਗਵਾਈ ‘ਚ ਮਨਾਏ ਗਏ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਮੱਛੀ ਪਾਲਕਾਂ ਨੂੰ ਕਿੱਤੇ ਦੀਆਂ ਬਾਰੀਕੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਹੋਰ ਪੜ੍ਹੋ :-ਆਟੋ ਰਿਕਸ਼ਾ ਚਾਲਕਾਂ ਦੇ ਦਿਲ ਜਿੱਤ ਕੇ ਲੈ ਗਏ ਆਮ ਲੋਕਾਂ ਦੇ ਮੁੱਖ ਮੰਤਰੀ ਚੰਨੀ

ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਪਵਨ ਕੁਮਾਰ ਨੇ ਮੱਛੀ ਪਾਲਕਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਵਿਕਾਸ ਤੇ ਆਰਥਿਕਤਾ ਸਬੰਧੀ ਚਲਾਈਆਂ ਜਾ ਰਹੀਆਂ ਨਵੀਆਂ ਸਕੀਮਾਂ ਜਿਸ ‘ਚ ਨੀਲੀ ਕ੍ਰਾਂਤੀ ਸਕੀਮ, ਪ੍ਰਧਾਨ ਮੰਤਰੀ ਮਤਸ਼ਯ ਸੰਪਦਾ ਯੋਜਨਾ ਜਿਸ ‘ਚ ਛੱਪੜਾਂ ਦੀ ਪੁਟਾਈ, ਖਾਦ ਖੁਰਾਕ, ਰੀ-ਸਰਕੂਲੈਟਰੀ, ਐਕੂਆਕਲਚਰ ਸਿਸਟਮ (ਆਰ.ਏ.ਐਸ), ਬਾਇਓਫਲਾਕ ਤਕਨੀਕ (ਬੀ.ਐਫ.ਟੀ.), ਮੋਟਰ ਸਾਈਕਲ ਵਿਚ ਆਈਬਾਕਸ ਸਬੰਧੀ ਮੱਛੀ ਪਾਲਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਸਕੀਮਾਂ ਨਾਲ ਜੁੜੇ ਹੋਰ ਪ੍ਰੋਜੈਕਟਾਂ ਬਾਰੇ ਮੱਛੀ ਪਾਲਕਾਂ ਨਾਲ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਮੱਛੀ ਪਸਾਰ ਅਫ਼ਸਰ ਗੁਰਜੀਤ ਸਿੰਘ ਨੇ ਮੱਛੀ ਪਾਲਣ ਨਾਲ ਕੀਤੇ ਜਾਂਦੇ ਹੋਰ ਸਹਾਇਕ ਕਿੱਤਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਫਾਰਮ ਸੁਪਰਡੈਂਟ ਦਵਿੰਦਰ ਸਿੰਘ ਨੇ ਬਰੀਡਿੰਗ ਸੀਜ਼ਨ ਬਾਰੇ ਮੱਛੀ ਪਾਲਕਾਂ ਨੂੰ ਜਾਣਕਾਰੀ ਦਿੱਤੀ ਅਤੇ ਮੱਛੀ ਪਾਲਕਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ।

ਕੈਂਪ ਦੌਰਾਨ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸਾਮਲ ਹੋਏ ਤੇ ਮੱਛੀ ਪਾਲਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ  ਦਵਿੰਦਰ ਸਿੰਘ ਬੇਦੀ, ਨਰਿੰਦਰ ਕੌਰ ਸਮੇਤ ਮੱਛੀ ਪਾਲਕ ਮੌਜੂਦ ਸਨ।

ਕੈਪਸ਼ਨ : ਵਿਸ਼ਵ ਮੱਛੀ ਪਾਲਕ ਦਿਵਸ ਮੌਕੇ ਮਾਹਰ ਮੱਛੀ ਪਾਲਕਾਂ ਨੂੰ ਜਾਣਕਾਰੀ ਦਿੰਦੇ ਹੋਏ।

Spread the love