ਸੁੱਕਾ/ਗਿੱਲਾ ਕੂੜਾ ਵੱਖ ਵੱਖ ਕੀਤਾ ਜਾਵੇ ਇਕੱਠਾ
ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਕੀਤੀ ਜਾਵੇ ਪਾਲਣਾ
ਅੰਮ੍ਰਿਤਸਰ 22 ਨਵੰਬਰ 2021
ਹਰ ਘਰ ਵਿਚੋਂ ਕੂੜੇ ਦੀ ਲਿਫਟਿੰਗ ਯਕੀਨੀ ਬਣਾਇਆ ਜਾਵੇ ਅਤੇ ਹਰੇਕ ਘਰ ਵਿਚੋਂ ਸੁੱਕਾ ਅਤੇ ਗਿੱਲਾ ਕੂੜਾ ਵੱਖ ਵੱਖ ਇਕੱਠਾ ਕੀਤਾ ਜਾਵੇ ਅਤੇ ਕੂੜੇ ਵਾਲੀ ਗੱਡੀਆਂ ਨੂੰ ਤਰਪਾਲ ਨਾਲ ਢੱਕ ਕੇ ਲਿਜਾਇਆ ਜਾਵੇ ਤਾਂ ਜੋ ਕੂੜਾ ਸੜਕਾਂ ਤੇ ਨਾਂ ਖਿਲਰ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਰਾਜ ਕੰਵਲਪ੍ਰੀਤ ਪਾਲ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ,ਅੰਮ੍ਰਿਤਸਰ ਵੱਲੋਂ ਨਗਰ ਨਿਗਮ ਦੇ ਸਿਹਤ ਅਫਸਰ ਸ਼੍ਰੀ ਯੁਗੇਸ਼ ਅਰੋੜਾ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਨਾਲ ਸ਼ਹਿਰ ਵਿੱਚ ਹੋ ਰਹੀ ਕੂੜੇ ਦੀ ਲਿਫਟਿੰਗ ਸਬੰਧੀ ਮੀਟਿੰਗ ਦੌਰਾਨ ਕੀਤਾ।
ਹੋਰ ਪੜ੍ਹੋ :-ਪ੍ਰੀਲੀਮਨਰੀ ਸਟੱਡੀ ਸੈਟਰ , ਮਾਨ ਕੌਰ ਸਿੰਘ ਵਿਖੇ ਸਮਾਗਮ
ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ,ਅੰਮ੍ਰਿਤਸਰ ਵੱਲੋਂ ਇਸ ਤੇ ਵਿਸ਼ੇਸ਼ ਹਦਾਇਤਾਂ ਕਰਦੇ ਹੋਏ ਕਿਹਾ ਗਿਆ ਕਿ ਗਿੱਲਾ ਅਤੇ ਸੁੱਕਾ ਕੂੜੇ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਉਹ ਆਪੋ ਆਪਣਾ ਕੂੜਾ ਸੜ੍ਹਕਾਂ ਤੇ ਨਾ ਸੁੱਟਣ। ਉਹਨਾਂ ਕਿਹਾ ਕੋਈ ਵੀ ਨਾਗਰਿਕ ਕੂੜੇ ਸਬੰਧੀ ਆਪਣੀ ਸ਼ਿਕਾਇਤ 18001214662 ਤੇ ਕਰ ਸਕਦਾ ਹੈ, ਜਿਸ ਤੇ 24 ਘੰਟਿਆਂ ਦੇ ਅੰਦਰ ਅੰਦਰ ਹੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਜਾਂਦਾ ਹੈ।
ਮੀਟਿੰਗ ਦੌਰਾਨ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੀਆਂ 85 ਵਾਰਡਾਂ ਵਿੱਚ ਕੂੜਾ ਇਕੱਤਰ ਕਰਨ ਲਈ ਕੰਪਨੀ ਵੱਲੋਂ 254 ਗੱਡੀਆਂ ਲਗਾਈਆਂ ਗਈਆਂ ਹਨ। ਨਗਰ ਨਿਗਮ ਵੱਲੋਂ ਵੀ ਸਮਾਰਟ ਸਿਟੀ ਪ੍ਰੋਜੈਕਟ ਅਧੀਨ 40 ਗੱਡੀਆਂ ਲਗਾਈਆਂ ਗਈਆਂ ਹਨ ਅਤੇ 22 ਕੰਮਪੈਕਟਰ ਵੀ ਲਗਾਏ ਗਏ ਹਨ।
ਇਲਾਵਾ 8 ਕੰਮਪੈਕਟਰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਹੋਰ ਖਰੀਦੇ ਜਾ ਰਹੇ ਹਨ। ਇਸ ਤੋਂ ਇਲਾਵਾ ਜੇ.ਸੀ.ਪੀ ਅਤੇ ਟਿੱਪਰ ਲਗਾਏ ਗਏ ਹਨ। ਉਨਾਂ ਦੱਸਿਆ ਕਿ ਰੋਜ਼ਾਨਾ ਲੱਗਭੱਗ 475 ਟਨ ਕੂੜਾ ਇਕੱਤਰ ਕੀਤਾ ਜਾਂਦਾ ਹੈ। ਗਿੱਲੇ ਕੂੜੇ ਤੋਂ ਔਰਗੈਨਿਕ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਸੁੱਕੇ ਕੂੜੇ ਨੂੰ ਰੀਸਾਈਕਲ ਕਰਨ ਦੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਡਾ. ਅਰੋੜਾ ਨੇ ਦੱਸਿਆ ਕਿ ਤਿਆਰ ਹੋਈ ਖਾਦ ਸ਼ਹਿਰ ਦੇ ਵੱਖ-ਵੱਖ ਬਾਗਾਂ ਵਿੱਚ ਵਰਤੀ ਜਾਂਦੀ ਹੈ। ਵੱਲਾ ਮੰਡੀ ਦੀ ਗਰੀਨ ਵੇਸਟ ਤੋਂ ਵੀ ਕੰਮਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ। ਗੱਡੀਆਂ ਵਿੱਚ ਹੂਟਰ ਲਗਾਏ ਗਏ ਹਨ ਅਤੇ ਜੀ.ਪੀ.ਐਸ ਟਰੈਕਿੰਗ ਕੀਤੀ ਜਾਂਦੀ ਹੈ। ਡਾ. ਅਰੋੜਾ ਨੇ ਦੱਸਿਆ ਕਿ ਭਗਤਾਂ ਵਾਲਾ ਡੰਪ ਦੀ ਪੂਰਨ ਸਫਾਈ 31-12-2022 ਤੱਕ ਹੋ ਜਾਵੇਗੀ। ਸਾਢੇ ਤਿੰਨ ਏਕੜ ਜਗ੍ਹਾ ਤੋਂ ਕੂੜਾ ਹਟਾਇਆ ਜਾ ਚੁੱਕਾ ਹੈ। ਝਬਾਲ ਰੋਡ ਦੇ ਡੰਪ ਦੀ ਸਫਾਈ ਵੀ ਚੱਲ ਰਹੀ ਹੈ। ਸਾਰਾ ਕੰਮ ਐਨ.ਜੀ.ਟੀ ਦੀਆਂ ਹਦਾਇਤਾਂ ਮੁਤਾਬਕ ਕੀਤਾ ਜਾਂਦਾ ਹੈ।
ਕੈਪਸ਼ਨ : ਸ੍ਰੀ ਰਾਜ ਕੰਵਲਪ੍ਰੀਤ ਪਾਲ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ,ਅੰਮ੍ਰਿਤਸਰ ਵੱਲੋਂ ਨਗਰ ਨਿਗਮ ਦੇ ਸਿਹਤ ਅਫਸਰ ਸ਼੍ਰੀ ਯੁਗੇਸ਼ ਅਰੋੜਾ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਨਾਲ ਸ਼ਹਿਰ ਵਿੱਚ ਹੋ ਰਹੀ ਕੂੜੇ ਦੀ ਲਿਫਟਿੰਗ ਸਬੰਧੀ ਮੀਟਿੰਗ ਕਰਦੇ ਹੋਏ।