ਪੱਤਰੇਵਾਲਾ ਵਿੱਚ 459 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਵਰਕਸ ਲਈ ਸਰਕਾਰ ਨੇ ਟੈਂਡਰ ਕੀਤੇ ਕਾਲ    

XEN
ਪੱਤਰੇਵਾਲਾ ਵਿੱਚ 459 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਵਰਕਸ ਲਈ ਸਰਕਾਰ ਨੇ ਟੈਂਡਰ ਕੀਤੇ ਕਾਲ    

Sorry, this news is not available in your requested language. Please see here.

ਪੱਤਰੇਵਾਲਾ ਵਿੱਚ 459 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਵਰਕਸ ਲਈ ਸਰਕਾਰ ਨੇ ਟੈਂਡਰ ਕੀਤੇ ਕਾਲ
122 ਪਿੰਡਾਂ ਅਤੇ 15 ਢਾਣੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਹੋਵੇਗਾ ਮੁਹੱਈਆ
ਡੀ.ਆਈ. ਪਾਈਪਾਂ ਰਾਹੀਂ ਪਿੰਡਾਂ ਦੀਆਂ ਟੈਂਕੀਆਂ ਨੂੰ ਹੋਵੇਗੀ ਸਿਪਲਾਈ

ਫਾਜ਼ਿਲਕਾ   4 ਅਕਤੂਬਰ  2021

ਅਬੋਹਰ ਅਤੇ ਫਾਜ਼ਿਲਕਾ  ਉਪਮੰਡਲ ਅਧੀਨ ਪੈਂਦੇ 122 ਪਿੰਡਾਂ ਅਤੇ 15 ਢਾਣੀਆਂ ਦੇ ਲੋਕਾਂ ਦਾ ਸਾਫ ਪਾਣੀ ਪੀਣ ਦਾ ਸੁਪਨਾ ਸੱਚ ਹੋਣ ਲੱਗਿਆ ਹੈ ਕਿਉਂਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿੰਡ ਪੱਤਰੇਵਾਲਾ ਵਿਖੇ ਬਣਨ ਵਾਲੇ ਮੈਗਾ ਵਾਟਰ ਵਰਕਸ਼ ਦੀ ਉਸਾਰੀ ਲਈ ਟੈਂਡਰ ਕਾਲ ਕਰ ਲਏ ਹਨ। ਇਹ ਜਾਣਕਾਰੀ ਐਕਸੀਅਨ ਵਾਟਰ ਸਿਪਲਾਈ ਅਤੇ ਸੈਨੀਟੇਸ਼ਨ ਚਮਕ ਸਿੰਗਲਾ ਨੇ ਦਿੱਤੀ।

ਹੋਰ ਪੜ੍ਹੋ :-ਕਲੀਨ ਇੰਡੀਆ ਮੁਹਿੰਮ ਤਹਿਤ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਕੀਤਾ ਗਿਆ 50 ਕਿਲੋ ਕੂੜਾ ਇਕੱਤਰ  

ਐਕਸੀਅਨ  ਚਮਕ ਸਿੰਗਲਾ ਨੇ ਦੱਸਿਆ ਕਿ ਅਬੋਹਰ ਦੇ ਪਿੰਡ ਪੱਤਰੇਵਾਲਾ ਵਿੱਚ ਇਲਾਕੇ ਦੇ 122 ਪਿੰਡਾਂ ਅਤੇ 15 ਢਾਣੀਆਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਲਈ 459.13 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਵਾਟਰ ਵਰਕਸ ਲਈ ਗੰਗ ਕੈਨਾਲ ਤੋਂ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਪਾਣੀ ਇਕੱਠਾ ਕਰਨ ਲਈ ਇਕ ਟੈਂਕ ਵੀ ਬਣਾਇਆ ਜਾਵੇਗਾ। ਇਕੱਠਾ ਹੋਇਆ ਨਹਿਰੀ ਪਾਣੀ ਸਾਫ ਕਰਨ ਲਈ ਇਕ ਅਲੱਗ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ ਅਤੇ ਪਾਣੀ ਸਾਫ ਹੋਣ ਤੋਂ ਬਾਅਦ ਡੀ.ਆਈ. ਪਾਈਪ ਰਾਹੀਂ ਪਿੰਡਾਂ ਵਿੱਚ ਬਣੀਆਂ ਹੋਈਆਂ ਉੱਚੀਆਂ ਟੈਂਕੀਆਂ ਵਿੱਚ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕੱਠਾ ਹੋਇਆ ਸਾਫ ਪਾਣੀ ਪਾਈਪ ਲਾਈਨਾਂ ਰਾਹੀਂ ਪਿੰਡ ਦੇ ਲੋਕਾਂ ਦੇ ਘਰ ਘਰ ਤੱਕ ਪਹੁੰਚਾਇਆ ਜਾਵੇਗਾ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਨੇ ਦੱਸਿਆ ਕਿ  ਇਸ ਪ੍ਰਾਜੈਕਟ ਲਈ ਟੈਂਡਰ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਪੱਤਰੇਵਾਲਾ ਪਿੰਡ ਦੀ 16 ਏਕੜ ਪੰਚਾਇਤੀ ਜ਼ਮੀਨ ਤੇ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 2 ਸਾਲ ਤੱਕ ਇਹ ਵਾਟਰ ਵਰਕਸ ਤਿਆਰ ਹੋ ਜਾਵੇਗਾ ਅਤੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾਏਗਾ। ਉਨ੍ਹਾਂ ਦੱਸਿਆ ਕਿ 122 ਪਿੰਡਾਂ ਦੇ ਲੋਕਾਂ ਦੀ ਕਾਫੀ ਸਮੇਂ ਤੋਂ ਮੰਗ ਸੀ ਕਿ ਜੋ ਕਿ ਇਸ ਪ੍ਰਾਜੈਕਟ ਦੇ ਤਿਆਰ ਹੋਣ ਨਾਲ ਪੂਰੀ ਹੋ ਜਾਵੇਗੀ। ਇਹ ਪ੍ਰਾਜੈਕਟ ਨਹਿਰੀ ਪਾਣੀ ਤੇ ਅਧਾਰਿਤ ਹੋਵੇਗਾ ਕਿਉਂਕਿ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ।

Spread the love