ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਬੱਚਿਆਂ ਦੀ ਪਹਿਲੀ ਪਸੰਦ ਬਣਿਆ – ਬੁੱਕ ਕੈਫੇ

news makahni
news makhani

Sorry, this news is not available in your requested language. Please see here.

ਅੰਮ੍ਰਿਤਸਰ 9 ਅਗਸਤ 2022

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਡਿਪਟੀ ਡਾਇਰੈਕਟਰ ਸ੍ਰੀ ਵਿਕਰਮਜੀਤ  ਦੀ ਯੋਗ ਅਗਵਾਈ ਹੇਠ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਬੱਚਿਆਂ ਨਈ ਬੁੱਕ ਕੈਫੇ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ ਪ੍ਰਾਰਥੀ ਰੋਜ਼ਾਨਾ ਬਿਊਰੋ ਵਿੱਚ ਆ ਕੇ ਦਫ਼ਤਰੀ ਸਮੇਂ ਅਨੁਸਾਰ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ।

ਹੋਰ ਪੜ੍ਹੋ :-ਸਹਾਇਕ ਕਮਿਸ਼ਨਰ ਫੂਡ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਨਾਲ ਮੀਟਿੰਗ  

ਬੁੱਕ ਕੈਫੇ ਵਿੱਚ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧਿਤ (ਯੂ.ਪੀ.ਐਂਸ.ਸੀ, ਪੀ.ਪੀ.ਐੱਸ.ਸੀ, ਆਈ.ਬੀ.ਪੀ.ਐੱਸ, ਆਰ.ਆਰ.ਬੀ ਅਤੇ ਐੱਸ.ਅੱੇੈਸ.ਸੀ) ਦੀਆਂ ਕਿਤਾਬਾਂ ਉਪਲੱਬਧ ਹਨ। ਇਸ ਤੋਂ ਇਲਾਵਾ ਬੁੱਕ ਕੈਂਫੇ ਵਿੱਚ ਪ੍ਰਤੀਯੋਗਤਾ ਦਰਪਨ ਅਤੇ ਹੋਰ ਮਹੀਨਾਵਾਰ ਮੈਗਜ਼ੀਨਾਂ ਅਤੇ ਰੋਜ਼ਾਨਾ ਵੱਖਰੀਆਂ-ਵੱਖਰੀਆਂ ਅਖ਼ਬਾਰਾਂ ਉਪਲੱਬਧ ਹੁੰਦੀਆਂ ਹਨ। ਬੁੱਕ ਕੈਫ਼ੇ ਵਿੱਚ ਪ੍ਰਾਰਥੀਆਂ ਦੇ ਬੈਠਣ ਲਈ ਏਅਰਕੰਡੀਸ਼ਨਰ ਰੂਮ ਅਤੇ ਵਧੀਆ ਫਰਨੀਚਰ ਦਾ ਪ੍ਰਬੰਧ ਹੈ। ਇਸ ਸਬੰਧੀ ਵਧੇਰੇ ਗਿਣਤੀ ਵਿੱਚ ਪ੍ਰਾਰਥੀ ਦੂਰ-ਦੁਰਾਡੇ ਤੋਂ ਆ ਕੇ ਇਸ ਬੁੱਕੇ ਕੈਫੇ ਦਾ ਲਾਭ ਲੈ ਰਹੇ ਹਨ। ਡਿਪਟੀ ਡਾਇਰਕਟਰ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਸਰ ਜਿਲ੍ਹੇ ਦੇ ਚਾਹਵਾਨ ਪ੍ਰਾਰਥੀ ਜਿਹੜੇ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਹਨ। ਉਹ ਬੁੱਕ ਕੈਫੇ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ,ਜ਼ੋ ਉਨ੍ਹਾਂ ਦਾ ਭਵਿੱਖ ਉਜਵਲ ਹੋ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵਿਜਿਟ ਕਰ ਸਕਦੇ ਹਨ ਜਾਂ ਬਿਊਰੋ ਦੇ ਹੈਲਪਲਾਈਨ ਨੰ: 9915789068 ਤੇ ਸੰਪਰਕ ਕਰ ਸਕਦੇ ਹਨ।

Spread the love