ਰੂਪਨਗਰ, 10 ਮਈ 2022
ਲਾਇਬ੍ਰੇਰੀ ਬਾਬਾ ਹਜੂਰਾ ਸਿੰਘ ਭਾਗੋਮਾਜਰਾ ਦੇ ਵਿਦਿਆ ਦੀ ਲੋਅ ਮਿਸ਼ਨ ਤਹਿਤ, ਸਰਕਾਰੀ ਮਿਡਲ ਸਕੂਲ ਕਾਈਨੌਰ, ਜ਼ਿਲ੍ਹਾ ਰੂਪਨਗਰ ਵਿਖੇ ਇੱਕ ਪੰਜਾਬੀ ਦੇ ਸੁੰਦਰ ਸੁਲੇਖ ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਹੋਰ ਪੜ੍ਹੋ :-ਜਲ ਜੀਵਨ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਜਲਦ ਹੀ 1100 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ- ਬ੍ਰਮ ਸ਼ੰਕਰ ਸ਼ਰਮਾ
ਇਸ ਮੁਕਾਬਲੇ ਵਿੱਚ ਲਗਭਗ 80 ਵਿਦਿਆਰਥੀਆਂ ਨੇ ਭਾਗ ਲਿਆ, ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ, ਕੁਝ ਵਿਦਿਆਰਥੀਆਂ ਨੂੰ ਹੋਰ ਪ੍ਰੇਰਿਤ ਕਰਨ ਲਈ ਵੀ ਇਨਾਂਮ ਦਿੱਤੇ ਗਏ, ਹੋਣਹਾਰ ਵਿਦਿਆਰਥੀਆਂ ਨੂੰ ਡਿਕਸਨਰਿਆਂ ਵੀ ਵੰਡਿਆਂ ਗਈਆਂ, ਇਸ ਸਕੂਲ ਨੂੰ ਵਿਦਿਆ ਦੀ ਲੋਅ ਮਿਸ਼ਨ ਤਹਿਤ ਵਜ਼ੀਫਾ ਸਕੀਮ ਦਾ ਵੀ ਅੰਗ ਬਨਾਇਆ ਗਿਆ।
ਮੈਡਮ ਅਨੀਤਾ ਜਲੋਟਾ ਵਲੋਂ ਲਿੱਖਿਆ ਅੰਗਰੇਜ਼ੀ ਗ੍ਰਾਮਰ ਦੀਆਂ ਕਿਤਾਬਾਂ ਦਾ ਇੱਕ ਸੈਟ, ਸਕੂਲ ਦੇ ਅਧਿਆਪਕ ਨੂੰ ਭੇਂਟ ਕੀਤਾ ਗਿਆ| ਸਕੂਲ ਦੇ ਮੁੱਖੀ ਸ. ਕੰਵਲਜੀਤ ਸਿੰਘ ਵੱਲੋਂ ਸਰਦਾਰ ਬਰਜਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸ੍ਰੀ ਤੇਜਿੰਦਰ ਸਿੰਘ ਬਾਜ ਬੀ.ਐਮ. ਸਾਇੰਸ ਸ੍ਰੀ ਚਮਕੌਰ ਸਾਹਿਬ , ਰਮਨਦੀਪ ਕੌਰ ਸਾਇੰਸ ਮਿਸਟ੍ਰੈੱਸ ਅਤੇ ਕੁਲਦੀਪ ਕੌਰ ਅਸ.ਅਸ. ਮਿਸਟ੍ਰੈੱਸ ਹਾਜ਼ਰ ਸਨ |