ਆਮ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਪੰਜਾਬ ਸਰਕਾਰ ਦੀ ਤਰਜੀਹ: ਲਾਭ ਸਿੰਘ ਉਗੋਕੇ

ਆਮ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਪੰਜਾਬ ਸਰਕਾਰ ਦੀ ਤਰਜੀਹ: ਲਾਭ ਸਿੰਘ ਉਗੋਕੇ
ਆਮ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਪੰਜਾਬ ਸਰਕਾਰ ਦੀ ਤਰਜੀਹ: ਲਾਭ ਸਿੰਘ ਉਗੋਕੇ

Sorry, this news is not available in your requested language. Please see here.

ਵਿਧਾਇਕ ਵੱਲੋਂ ਸ਼ਹਿਣਾ ਵਿਖੇ ਸਿਹਤ ਮੇਲੇ ਦਾ ਉਦਘਾਟਨ, ਸਟਾਲਾਂ ਦਾ ਜਾਇਜ਼ਾ
800 ਤੋਂ ਵੱਧ ਮਰੀਜ਼ਾਂ ਨੇ ਮੁਫਤ ਸਿਹਤ ਸੇਵਾਵਾਂ ਦਾ ਲਿਆ ਲਾਹਾ

ਸ਼ਹਿਣਾ, 21 ਅਪ੍ਰੈਲ 2022

ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨਾਂ ਦੇ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਹਸਪਤਾਲਾਂ ਦੇ ਗੇੜੇ ਨਾ ਮਾਰਨੇ ਪੈਣ। ਇਹ ਪ੍ਰਗਟਾਵਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ‘ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ’ ਤਹਿਤ ਸਿਹਤ ਵਿਭਾਗ ਵੱਲੋਂ ਪ੍ਰਾਇਮਰੀ ਹੈਲਥ ਸੈਂਟਰ ਸ਼ਹਿਣਾ ਵਿਖੇ ਲਗਾਏ ਗਏ ਸਿਹਤ ਮੇਲੇ ਦਾ ਉਦਘਾਟਨ ਕਰਨ ਮੌਕੇ ਕੀਤਾ।  

ਹੋਰ ਪੜ੍ਹੋ :-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋ ਪਿੰਡ ਗੱਜੂਗਾਜੀ ਦਾ ਦੌਰਾ

ਇਸ ਮੌਕੇ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ ਤੇ ਹੋਰ ਲੋੜੀਂਦੀਆਂ ਸੇਵਾਵਾਂ ਬਿਹਤਰੀਨ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਸਿਹਤ ਮੇਲੇ ਲਗਾ ਕੇ ਲੋਕਾਂ ਨੂੰ ਉਨਾਂ ਦੇ ਦਰਾਂ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਾਉਣਾ ਅਜਿਹੇ ਉਪਰਾਲਿਆਂ ਦਾ ਹੀ ਹਿੱਸਾ ਹੈੈ। ਇਸ ਮੌਕੇ ਉਨਾਂ ਸਿਹਤ ਮੇਲੇ ’ਚ ਵੱਖ ਵੱਖ ਬਿਮਾਰੀਆਂ ਦੇ ਚੈਕਅਪ, ਮੁਫਤ ਦਵਾਈਆਂ ਤੇ ਜਾਗਰੂਕਤਾ ਸਮੱਗਰੀ ਵਾਲੀਆਂ ਸਟਾਲਾਂ ਦਾ ਜਾਇਜ਼ਾ ਲਿਆ।  

ਇਸ ਮੌਕੇ ਐਸਐਮਓ ਤਪਾ ਡਾ. ਨਵਜੋਤਪਾਲ ਭੁੱਲਰ ਨੇ ਦੱਸਿਆ ਕਿ ਸਿਹਤ ਬਲਾਕ ਤਪਾ ਦੇ ਇਸ ਸਿਹਤ ਮੇਲੇ ’ਚ ਅੱਜ 1000 ਤੋੋਂ ਵੱਧ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 800 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਮੈਡੀਸਨ ਮਾਹਰ ਡਾ. ਕੰਵਲਜੀਤ ਸਿੰਘ ਬਾਜਵਾ, ਸਰਜਰੀ ਮਾਹਰ ਡਾ. ਗੁਰਪ੍ਰੀਤ ਸਿੰਘ ਮਾਹਲ, ਅੱਖਾਂ ਦੇ ਮਾਹਰ ਡਾ. ਗੁਰਸਿਮਰਨਜੀਤ ਸਿੰਘ, ਔਰਤ ਰੋਗਾਂ ਦੇ ਮਾਹਰ ਡਾ. ਅਮਨਦੀਪ ਕੌਰ, ਬੱਚਿਆਂ ਦੇ ਮਾਹਰ ਡਾ. ਕੁਨਾਲ ਗਰਗ, ਦੰਦਾਂ ਦਾ ਚੈੱਕਅਪ ਡਾ. ਗੁਰਪ੍ਰੀਤ ਕੌਰ ਧਾਲੀਵਾਲ, ਮੈਡੀਕਲ ਅਫ਼ਸਰ ਡਾ. ਅਰਮਾਨਦੀਪ ਸਿੰਘ ਵਲੋਂ ਮੁਫਤ ਕੀਤਾ ਗਿਆ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਮੋਬਾਇਲ ਮੈਡੀਕਲ ਯੂਨਿਟ ਤੇ ਹਸਪਤਾਲ ਸਟਾਫ ਵਲੋਂ ਨਾਲੋ ਨਾਲ ਲੋੜਵੰਦਾਂ ਦੇ ਲੈਬਾਰਟਰੀ ਟੈਸਟ, ਬਲੱਡ ਪ੍ਰੈਸ਼ਰ ਚੈਕਅਪ ਤੇ ਐਕਸ-ਰੇ ਵੀ ਕੀਤੇ ਗਏ। ਇਸ ਮੌਕੇ ਲੋੜਵੰਦ ਲਾਭਪਾਤਰੀਆਂ ਦੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ ਅਤੇ ਏਬੀਐਚਏ ਡਿਜੀਟਲ ਆਈਡੀ ਬਣਾਉਣ ਲਈ ਵੀ ਕੈਂਪ ਲਗਾਇਆ ਗਿਆ।
ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਵੀ ਲਾਇਆ ਗਿਆ। ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਵਲੋਂ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਸਿਹਤ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ। ਡਾ. ਰਾਕੇਸ਼ ਕੁਮਾਰ ਤੇ ਉਪਵੈਦ ਗੁਰਸ਼ਿੰਗਾਰ ਸਿੰਘ ਵਲੋਂ ਯੋਗਾ ਸੈਸ਼ਨ ਕਰਵਾਇਆ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਰਮੇਸੀ ਅਫਸਰ ਹਰਪਾਲ ਸਿੰਘ, ਆਪਥੈਲਮਿਕ ਅਫਸਰ ਗੁਰਵਿੰਦਰ ਸਿੰਘ ਭੱਠਲ, ਮਲਟੀਪਰਪਜ਼ ਸੁਪਰਵਾਈਜ਼ਰ ਜਗਦੇਵ ਸਿੰਘ, ਬਲਜਿੰਦਰ ਕੌਰ ਤੇ ਬਲਵਿੰਦਰ ਰਾਮ, ਸਿਹਤ ਕਰਮਚਾਰੀ, ਨਗਰ ਪੰਚਾਇਤ ਦੇ ਨੁਮਾਇੰਦੇ ਤੇ ਸਮਾਜ ਸੇਵੀ ਆਗੂ ਮੌਜੂਦ ਸਨ।
Spread the love