ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦੀ ਹੋਈ ਸਮਾਪਤੀ

ek bharat camp
ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦੀ ਹੋਈ ਸਮਾਪਤੀ

Sorry, this news is not available in your requested language. Please see here.

ਅੰਮ੍ਰਿਤਸਰ 27 ਨਵੰਬਰ 2021 

ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਸਮਾਪਤ ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਤੋਂ ਆਨਲਾਈਨ ਮਿਤੀ 22.11.21 ਤੋਂ 27.11.21 ਤੱਕ ਬਿ੍ਰਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ ਅੰਮ੍ਰਿਤਸਰ ਦੀ ਅਗਵਾਈ ਹੇਠ ਗਿਆ ਸੀਅੱਜ ਡਿਪਟੀ ਕੈਂਪ ਕਮਾਂਡੈਂਟ ਕਰਨਲ ਵੀ ਕੇ ਪੰਧੇਰ ਜੀ ਦੇ ਸੰਬੋਧਨ ਦੇ ਨਾਲ ਸਮਾਪਤ ਹੋ ਗਿਆ।

ਹੋਰ ਪੜ੍ਹੋ :-ਹਲਕਾ ਪੂਰਬੀ ਵਿਖੇ ਲਗਾਇਆ ਜਾਵੇਗਾ 66 ਕੇਵੀ ਦਾ ਸਬ-ਸਟੇਸ਼ਨ – ਸਿੱਧੂ

ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ  ਡਾ ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰਲੈਫਟੀਨੈਂਟ ਅਨਿਲ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਮੀਡੀਆ ਟੀਮ ਦਾ ਇਸ ਵੇਬੀਨਾਰ ਨੂੰ ਆਯੋਜਿਤ ਕਰਨ ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਏਡੀਜੀ ਐੱਨਸੀਸੀ  ਪੰਜਾਬ ਮੇਜਰ ਜਨਰਲ ਜੇ ਐਸ ਸੰਧੂ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।  ਉਨ੍ਹਾਂ ਦੱਸਿਆ ਕਿ ਇਸ ਛੇ ਦਿਨਾ ਸੈਮੀਨਾਰ ਵਿੱਚ ਪੰਜਾਬਹਿਮਾਚਲ ,ਹਰਿਆਣਾਚੰਡੀਗੜ੍ਹ ,ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਰਾਜਾਂ ਦੇ ਐਨਸੀਸੀ ਕੈਡਿਟਾਂ ਨੇ ਭਾਗ ਲਿਆ।

ਉਨ੍ਹਾਂ ਨੇ ਇਹਨਾ   ਰਾਜਾਂ ਦੇ ਐਨਸੀਸੀ ਕੈਡਿਟਾਂ ਦਾ ਇਸ ਵੇਬੀਨਾਰ ਵਿੱਚ ਭਾਗ ਲੈਣ ਲਈ ਧੰਨਵਾਦ ਵੀ ਕੀਤਾ। ਇਨ੍ਹਾਂ ਰਾਜਾਂ ਦੇ ਕੈਡਿਟਾਂ ਨੇ ਉਸ ਰਾਜ ਦੇ ਰੀਤੀ ਰਿਵਾਜਰਹਿਣ ਸਹਿਣ,ਖਾਣ ਪੀਣਸਭਿਆਚਾਰ,ਟੂਰਿਸਟ  ਸਥਾਨਾਂ ਆਦਿ ਬਾਰੇ ਵਿਸਥਾਰ ਨਾਲ ਚਰਚਾ ਕੀਤੀ।  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕਰਨਲ ਆਰ ਐਨ ਸਿਨਹਾ ਐਡਮਿਨ ਅਫਸਰ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰਲੈਫਟੀਨੈਂਟ ਪ੍ਰਦੀਪ ਕੁਮਾਰਲੈਫਟੀਨੈਂਟ ਸ਼ਰਨਜੀਤ ਕੌਰਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਲੈਫਟੀਨੈਂਟ ਵਰਨ ਕਾਲੀਆਸੂਬੇਦਾਰ ਮੇਜਰ ਸੁਖਬੀਰ ਸਿੰਘਸੂਬੇਦਾਰ ਗੁਰਦੀਪ ਸਿੰਘ ,ਹਵਾਲਦਾਰ  ਗੁਰਭੇਜ ਸਿੰਘ  ਆਦਿ ਐੱਨਸੀਸੀ ਸਟਾਫ  ਅਤੇ ਕੈਡਿਟ ਹਾਜ਼ਰ ਸਨ।

ਕੈਪਸ਼ਨ : ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦੇ ਸਮਾਪਤੀ ਦੀਆਂ ਵੱਖ-ਵੱਖ ਤਸਵੀਰਾਂ

Spread the love