8 ਅਪ੍ਰੈਲ 2022 ਤੋਂ 16 ਅਪ੍ਰੈਲ 2022 ਤੱਕ ਦੂਜੀ ਜਮਾਤ ਤੋਂ ਲੈ ਕੇ ਨੋਵੀਂ ਜਮਾਤ ਤੱਕ ਦਾਖਲਾ ਕਰਵਾਉਣ ਲਈ ਅਰਜੀਆਂ ਦੀ ਮੰਗ

BABITA KALER
8 ਅਪ੍ਰੈਲ 2022 ਤੋਂ 16 ਅਪ੍ਰੈਲ 2022 ਤੱਕ ਦੂਜੀ ਜਮਾਤ ਤੋਂ ਲੈ ਕੇ ਨੋਵੀਂ ਜਮਾਤ ਤੱਕ ਦਾਖਲਾ ਕਰਵਾਉਣ ਲਈ ਅਰਜੀਆਂ ਦੀ ਮੰਗ

Sorry, this news is not available in your requested language. Please see here.

ਫਾਜ਼ਿਲਕਾ, 30 ਮਾਰਚ 2022
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਕੇਂਦਰੀ ਵਿਦਿਆਲਿਆ (ਬੀ.ਐਸ.ਐਫ.) ਰਾਮਪੁਰਾ ਫਾਜ਼ਿਲਕਾ ਸਕੂਲ ਵਿਖੇ ਦੂਜੀ ਜਮਾਤ ਤੋਂ ਲੈ ਕੇ ਨੋਵੀਂ ਜਮਾਤ ਤੱਕ ਦੇ ਬਚਿਆਂ ਵਾਸਤੇ ਦਾਖਲਾ ਕਰਵਾਉਣ ਲਈ 8 ਅਪ੍ਰੈਲ 2022 ਤੋਂ 16 ਅਪ੍ਰੈਲ 2022 ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅਰਜੀਆਂ ਆਫਲਾਈਨ ਤਰੀਕੇ ਨਾਲ ਲਈਆਂ ਜਾਣਗੀਆਂ।

ਹੋਰ ਪੜ੍ਹੋ :-ਸਰਕਾਰੀ ਹਸਪਤਾਲ ਸਿੰਘਪੁਰ ‘ਚ ਮੈਡੀਕਲ ਸਪੈਸ਼ਲਿਸਟ, ਗਾਇਨੀਕੋਲੀਜਿਸਟ ਤੇ ਓਰਥੋਪੈਡਿਕ ਦੀਆਂ ਸਿਹਤ ਸੇਵਾਵਾਂ ਮਿਲਣਗੀਆਂ: ਵਿਧਾਇਕ ਦਿਨੇਸ਼ ਚੱਢਾ 

ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਜਮਾਤ `ਚ ਵੱਧ ਤੋਂ ਵੱਧ 40 ਸੀਟਾਂ ਹਨ ਤੇ ਇੰਨੀਆਂ ਹੀ ਸੀਟਾਂ `ਤੇ ਦਾਖਲਾ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਤੈਅ ਮਿਤੀ ਅਨੁਸਾਰ 16 ਅਪ੍ਰੈਲ 2022 ਤੱਕ ਸ਼ਾਮ 4 ਵਜੇ ਤੱਕ ਆਫਨਾਈਨ ਵਿਧੀ ਰਾਹੀਂ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ।ਉਨ੍ਹਾਂ ਦੱਸਿਾ ਕਿ ਰਾਈਟ ਟੂ ਐਜੂਕੇਸ਼ਨ ਐਕਟ 2009 ਅਨੁਸਾਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪਛੜੀਆਂ ਜਾਤੀ ਅਤੇ ਦਿਵਿਆਂਗ ਬਚਿਆਂ ਵਾਸਤੇ 10 ਸੀਟਾਂ ਰਿਜ਼ਰਵ ਹਨ।
ਉਨ੍ਹਾ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜੀ ਦੇਣ ਲਈ ਅਤੇ ਹੋਰ ਜਾਣਕਾਰੀ ਹਾਸਲ ਕਰਨ ਲਈ ਸਕੂਲ ਦੀ ਵੈਬਸਾਈਟ ਼ਿੰ fazilkabsf.kvs.ac.in  `ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਨਵੀਨ ਕੁਮਾਰ ਧੀਂਗੜਾ 70149-54401, ਵਿਕਰਮ ਸਿੰਘ 94141-44642 ਅਤੇ ਮੋਨਿੰਦਰ 87087-74541 ਤੇ ਸੰਪਰਕ ਕੀਤਾ ਜਾ ਸਕਦਾ ਹੈ।