ਡਿਪਟੀ ਕਮਿਸ਼ਨਰ ਵੱਲੋਂ 9 ਉਮੀਦਵਾਰ ਐਲ ਐਂਡ ਟੀ (ਸੀਐਸਟੀਆਈ-ਪਿਲਖਵਾ, ਯੂ ਪੀ) ਵਿਖੇ ਟਰੇਨਿੰਗ ਲਈ ਰਵਾਨਾ ਕੀਤੇ

CSTI-Pilkhawa, U.P
ਡਿਪਟੀ ਕਮਿਸ਼ਨਰ ਵੱਲੋਂ 9 ਉਮੀਦਵਾਰ ਐਲ ਐਂਡ ਟੀ (ਸੀਐਸਟੀਆਈ-ਪਿਲਖਵਾ, ਯੂ ਪੀ) ਵਿਖੇ ਟਰੇਨਿੰਗ ਲਈ ਰਵਾਨਾ ਕੀਤੇ

Sorry, this news is not available in your requested language. Please see here.

ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਤੇ ਆਤਮ ਨਿਰਭਰ ਬਣਾਉਣਾ
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 9 ਵਿਖੇ ਕੀਤਾ ਜਾ ਸਕਦਾ ਹੈ ਸੰਪਰਕ
ਰੂਪਨਗਰ, 3 ਜਨਵਰੀ 2023
ਪੀ.ਐਸ.ਡੀ.ਐਮ ਅਤੇ ਐਲ ਐਂਡ ਟੀ (ਸੀਐਸਟੀਆਈ ਪਿਲਖਵਾ ਯੂ ਪੀ) ਦੁਆਰਾ ਪੰਜਾਬ ਦੇ ਨੌਜਵਾਨਾਂ ਨੂੰ ਮੁਫਤ ਟ੍ਰੇਨਿੰਗ ਮੁਹੱਈਆਂ ਕਰਵਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆ ਗਿਆ ਕਿ ਰੂਪਨਗਰ ਦੇ 9 ਉਮੀਦਵਾਰਾਂ ਨੂੰ ਪਲੰਬਰ ਜਨਰਨ ਜੌਬ ਰੋਲਸ ਅਧੀਨ ਸਕਿੱਲ ਟਰੇਨਿੰਗ ਲਈ ਐਲ.ਐਂਡ.ਟੀ ਸੀਐਸਟੀਆਈ-ਪਿਲਖਵਾ ਰਵਾਨਾ ਕੀਤਾ ਗਿਆ।
ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆ ਗਿਆ ਕਿ ਇਹ ਟਰੇਨਿੰਗ 90 ਦਿਨਾਂ ਦੀ ਹੋਵੇਗੀ ਅਤੇ ਉਮੀਦਵਾਰਾਂ ਨੂੰ ਟਰੇਨਿੰਗ ਦੇ ਨਾਲ-ਨਾਲ ਮੁਫਤ ਹੋਸਟਲ ਸਹੂਲਤ, ਵਰਦੀ ਜੁੱਤੇ ਅਤੇ ਪੀ.ਪੀ.ਈ ਵੀ ਦਿੱਤੇ ਜਾਣਗੇ। ਇਸ ਦੌਰਾਨ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਨੌਕਰੀ ਉੱਤੇ ਵੀ ਲਗਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ 18 ਤੋਂ 35 ਸਾਲ ਦੇ ਘੱਟੋ-ਘੱਟ ਦਸਵੀਂ ਪਾਸ ਨੌਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਿਸਨਰ ਵਲੋਂ ਦੱਸਿਆ ਗਿਆ ਕਿ ਪੀ.ਐਸ.ਡੀ.ਐਮ. ਅਤੇ ਐਲ.ਐਂਡ.ਟੀ (ਸੀਐਸਟੀਆਈ-ਪਿਲਖਵਾ) ਦੁਆਰਾ ਪੰਜਾਬ ਦੇ ਨੌਜਵਾਨਾਂ ਲਈ 90 ਦਿਨਾਂ ਦੀ ਰਿਹਾਇਸ਼ੀ ਟ੍ਰੇਨਿੰਗ ਵਿੱਚ ਫਾਰਮਵਰਕ (ਤਰਜੀਹੀ ਤੌਰ ਉੱਤੇ ਕਾਰਪੈਂਟਰ/ਡਰਾਫਟਮੈਨ ਸਿਵਲ ਫਿਟਰ ਟ੍ਰੇਡ ਜਾਂ 10ਵੀਂ ਪਾਸ), ਸਕੈਫੋਲਡਿੰਗ (ਤਰਜੀਹੀ ਤੌਰ ਉੱਤੇ ਫਿਟਰ ਡਰਾਫਟਮੈਨ ਸਿਵਲ ਟਰੇਡ ਵਿਚ ਆਈ.ਟੀ.ਆਈ ਜਾਂ 10 ਵੀ ਪਾਸ), ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ (ਫਿਟਰ ਡਰਾਫਟਮੈਨ ਸਿਵਲ ਵਪਾਰ ਵਿਚ ਆਈ.ਟੀ.ਆਈ ਜਾਂ 10 ਵੀਂ ਪਾਸ), ਕੰਸਟਰਕਸ਼ਨ ਇਲੈਕਟ੍ਰੀਸ਼ੀਅਨ (ਇਲੈਕਟ੍ਰੀਸ਼ੀਅਨ/ਵਾਇਰਮੈਨ ਵਪਾਰ ਵਿੱਚ ਆਈ.ਟੀ ਆਈ), ਸੋਲਰ ਪੀ.ਵੀ ਟੈਕਨੀਸ਼ੀਅਨ (ਇਲੈਕਟ੍ਰੀਸ਼ੀਅਨ/ਵਾਇਰਮੈਨ/ਇਲੈਕਟ੍ਰੀਸ਼ੀਅਨ ਵਪਾਰ ਵਿੱਚ ਆਈ.ਟੀ.ਆਈ), ਕੰਕਰੀਟ ਲੈਬ ਅਤੇ ਫੀਲਡ ਟੈਸਟਿੰਗ (ਸਿਵਲ ਇੰਜੀ ਵਿੱਚ ਗ੍ਰੈਜੂਏਸ਼ਨ/ਡਿਪਲੋਮਾ) ਅਤੇ ਪਲੰਬਰ (ਪਲੰਬਰ ਵਪਾਰ ਵਿੱਚ ਆਈ.ਟੀ.ਆਈ) ਕੋਰਸਾਂ ਵਿੱਚ ਚਲਾਈ ਜਾਵੇਗੀ।ਜਿਸ ਵਿੱਚ ਹਰ ਮਹੀਨੇ ਲਗਭਗ 180 ਨੌਜਵਾਨਾਂ ਨੂੰ ਟ੍ਰੇਨਿੰਗ ਮੁੱਹਈਆ ਕਰਵਾਈ ਜਾਵੇਗੀ।
ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਅਤੇ ਆਤਮ ਨਿਰਭਰ ਬਣਾਉਣਾ ਹੈ। ਹੋਰ ਵਧੇਰੇ ਜਾਣਕਾਰੀ ਲਈ ਕਮਰਾ ਨੰਬਰ 9, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
Spread the love