ਮਲੇਰੀਆ ਅਵੇਅਰਨੈਸ ਹਫਤਾ ਮਨਾਉਣ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ

Sorry, this news is not available in your requested language. Please see here.

ਗੁਰਦਾਸਪੁਰ, 18 ਅਪ੍ਰੈਲ 2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤੇ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਸ੍ਰੀਮਤੀ ਇਨਾਇਤ ਗੁਪਤਾ ਦੀ ਪ੍ਰਧਾਨਗੀ ਹੇਠ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਮਲੇਰੀਆ ਅਵੇਅਰਨੈਸ ਹਫਤਾ ਮਨਾਉਣ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਸਿਹਤ ਵਿਭਾਗ, ਅਰਬਨ ਲੋਕਲ ਬਾਡੀਜ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਲੇਬਰ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਸਿਖਿਆ ਵਿਭਾਗ ਨੇ ਸ਼ਮੂਲੀਅਤ ਕੀਤੀ ।

ਹੋਰ ਪੜ੍ਹੋ :- ਡੇਅਰੀ ਵਿਕਾਸ ਵਿਭਾਗ ਵੱਲੋ ਡੇਅਰੀ ਸਿਖਲਾਈ ਦਾ ਦੂਜਾ ਬੈਚ 25 ਅਪ੍ਰੈਲ 2022 ਤੋ

ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਨੇ ਸਾਰੇ ਵਿਭਾਗਾਂ ਤੋਂ ਆਏ ਹੋਏ ਨੁਮਾਇੰਦਿਆਂ ਦਾ ਸੁਆਗਤ ਕੀਤਾ ਅਤੇ ਦਸਿਆ ਕਿ 18 ਤੋਂ 25 ਅਪ੍ਰੈਲ ਤੱਕ ਮਲੇਰੀਆ ਅਵੇਅਰਨੈਸ ਹਫਤਾ ਮਨਾਇਆ ਜਾਣਾ ਹੈ।ਜਿਸ ਵਿਚ ਪੰਜਾਬ ਸਰਕਾਰ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਹਫਤਾ ਭਰ ਲੋਕਾਂ ਵਿਚ ਮਲੇਰੀਆ ਦੇ ਕਾਰਨ, ਬਚਾਅ ਅਤੇ ਇਲਾਜ ਸਬੰਧੀ ਜਾਗਰੂਕਤਾ ਕਰਵਾਈ ਜਾਵੇਗੀ ਅਤੇ ਮਾਈਗਰੇਟਰੀ ਅਬਾਦੀ ਦਾ ਫੀਵਰ ਸਰਵੇ ਮਲੇਰੀਆ ਆਰ.ਡੀ.ਟੀ. ਕਿੱਟਾਂ ਨਾਲ ਕਰਵਾਇਆ ਜਾਵੇਗਾ।

ਸ਼੍ਰੀਮਤੀ ਇਨਾਇਤ ਗੁਪਤਾ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜਿਲ੍ਹਾ ਗੁਰਦਾਸਪੁਰ ਵਿਚ ਮਲੇਰੀਆ ਦੇ ਕੇਸ ਨਾ ਹੋਣ ਉਸ ਵਾਸਤੇ ਹਰ ਵਿਭਾਗ ਵੱਧ ਚੜ ਕੇ ਯੋਗਦਾਨ ਕਰੇ ਅਤੇ ਆਪਣੇ ਅਧਿਕਾਰ ਖੇਤਰ ਵਿਚ ਮੱਛਰਾਂ ਦੀ ਬ੍ਰੀਡਿੰਗ ਨਾ ਹੋਣ ਦੇਣ।ਸ਼ਹਿਰਾਂ ਅਤੇ ਪਿੰਡਾਂ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਛੱਪੜਾਂ ਵਿਚ ਪੀ.ਐਚ.ਸੀ. ਰਣਜੀਤ ਬਾਗ ਦੀ ਫਿਸ਼ ਹੈਚਰੀ ਤੋਂ ਗੰਬੂਜੀਆ ਫਿਸ਼ ਲੈ ਕੇ ਪਾਈ ਜਾਵੇ। ਸਿਹਤ ਵਿਭਾਗ ਵੱਲੋਂ ਮਲੇਰੀਆ ਦੇ ਟੈਸਟ ਅਤੇ ਇਲਾਜ ਦਾ ਪੂਰਾ ਪ੍ਰਬੰਧ ਰਖਿਆ ਜਾਵੇ ਤਾਂ ਜੋ ਪੰਜਾਬ ਤੋਂ ਮਲੇਰੀਆ ਦੀ ਬੀਮਾਰੀ ਦਾ ਖਾਤਮਾ ਕੀਤਾ ਜਾ ਸਕੇ।

ਐਸ.ਡੀ.ਐਮ. ਗੁਰਦਾਸਪੁਰ ਸ਼੍ਰੀ ਅਮਨਪ੍ਰੀਤ ਸਿੰਘ ਨੇ ਅਰਬਨ ਲੋਕਲ ਬਾਡੀਜ ਨੂੰ ਰੋਸਟਰ ਅਨੁਸਾਰ ਹਰ ਵਾਰਡ ਵਿਚ ਫੋਗਿੰਗ ਕਰਵਾਉਣ ਦੀ ਹਦਾਇਤ ਦਿੱਤੀ ਅਤੇ ਸਿਖਿਆ ਵਿਭਾਗ ਨੂੰ ਕਿਹਾ ਕਿ ਬੱਚਿਆਂ ਨੂੰ ਆਪਣੇ ਘਰ ਜਾ ਕੇ ਬ੍ਰੀਡਿੰਗ ਚੈਕ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਵੇ ਅਤੇ ਇਸ ਤਰਾਂ੍ਹ ਦੀ ਐਕਟੀਵਿਟੀ ਪਲੈਨ ਕੀਤੀ ਜਾਵੇ ਕਿ ਬੱਚਿਆਂ ਵੱਲੋਂ ਮਲੇਰੀਆ ਮੱਛਰ ਦੀ ਬ੍ਰੀਡਿੰਗ ਘੱਟ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ।

ਜਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕੱਲਸੀ ਨੇ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਮਲੇਰੀਆ ਦੇ ਬਚਾਅ ਸਬੰਧੀ ਸ਼ਹਿਰਾਂ ਵਿਚ ਫੋਗਿੰਗ, ਪਿੰਡਾਂ ਦੇ ਛੱਪੜਾਂ ਵਿਚ ਗੰਬੂਜੀਆ ਫਿਸ਼ ਪਾਉਣ ਬਾਰੇ, ਫੈਕਟਰੀਆਂ, ਭੱਠੇ ਅਤੇ ਹੋਰ ਲੇਬਰ ਵਿਚ ਮਲੇਰੀਆ ਸਬੰਧੀ ਜਾਗਰੂਕਤਾ ਕਰਵਾਉਣ ਬਾਰੇ ਸਕੂਲਾਂ ਵਿਚ ਸਵੇਰ ਦੀ ਅਸੈਂਬਲੀ ਵਿਚ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਕਰਵਾਉਣ ਬਾਰੇ ਅਤੇ ਸਮੂਹ ਵਿਭਾਗਾਂ ਨੂੰ ਆਪਣੇ ਅਧਿਕਾਰ ਖੇਤਰ ਵਿਚ ਮੱਛਰ ਦੀ ਬ੍ਰੀਡਿੰਗ ਵਾਲੀਆਂ ਥਾਂਵਾਂ ਖਤਾਮ ਕਰਨੀਆਂ ਅਤੇ ਕਿਤੇ ਵੀ ਘਰਾਂ ਦੇ ਆਲੇ ਦੁਆਲੇ ਪਾਣੀ ਇੱਕਠਾ ਨਾ ਹੋਣ ਬਾਰੇ ਦਸਿਆ। ਉਹਨਾਂ ਨੇ ਦਸਿਆ ਕਿ ਪਿਛਲੇ ਤਿੰਨ ਸਾਲ ਵਿਚ ਜਿਹੜੇ ਪਿੰਡਾਂ ਵਿਚ ਮਲੇਰੀਆ ਦੇ ਕੇਸ ਆਏ ਹਨ ਉਹਨਾਂ ਘਰਾਂ ਵਿਚ ਮੱਛਰਦਾਨੀਆਂ ਵੀ ਦਿੱਤੀਆਂ ਜਾਣਗੀਆਂ।

Spread the love