ਸ਼ਹੀਦਾਂ ਦੇ ਚੋਂਕਾਂ ਤੇ ਹੋਰਡਿੰਗ ਲਗਾਉਣ ਵਾਲਿਆਂ ਨੂੰ ਸਖਤ ਚੇਤਾਵਨੀ

HORDING
ਸ਼ਹੀਦਾਂ ਦੇ ਚੋਂਕਾਂ ਤੇ ਹੋਰਡਿੰਗ ਲਗਾਉਣ ਵਾਲਿਆਂ ਨੂੰ ਸਖਤ ਚੇਤਾਵਨੀ

Sorry, this news is not available in your requested language. Please see here.

ਅਣਅਧਿਕਾਰਿਤ ਸਥਾਨਾਂ ਤੇ ਹੋਰਡਿੰਗ ਅਤੇ ਪੋਸਟਰ ਲਗਾਉਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ 

ਫਿਰੋਜ਼ਪੁਰ  9 ਨਵੰਬਰ 2021

ਨਗਰ ਕੌਂਸਲ ਫਿਰੋਜ਼ਪੁਰ ਵੱਲੋ ਜਿੱਥੇ ਸ਼ਹਰਿ ਨੂੰ ਸਾਫ- ਸੁਥਰਾ ਅਤੇ ਸੁੰਦਰ ਬਣਾਉਣ ਵਿੱਚ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਉੱਥੇ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਵੱਲੋਂ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਅੰਦਰ ਵੱਖ- ਵੱਖ ਚੋਂਕਾਂ,ਬਿਜਲੀ ਦੇ ਖੰਬਿਆਂ ਅਤੇ ਅਣਅਧਿਕਾਰਿਤ ਸਥਾਨਾਂ ਤੇ ਕਿਸੇ ਵੀ  ਰਾਜਨਿਤਿਕ, ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਕਿਸੇ ਵੀ ਪ੍ਰਾਈਵੇਟ ਸੰਸਥਾਵਾਂ ਵੱਲੋਂ ਪੋਸਟਰ / ਹੋਰਡਿੰਗ ਲਗਾ ਦਿੱਤੇ ਜਾਂਦੇ ਹਨ। ਉਨ੍ਹਾਂ ਹੋਰਡਿੰਗਜ ਆਦਿ ਲਗਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਜੇਕਰ ਕੋਈ ਵੀ ਸੰਸਥਾਂ ਜਾਂ ਵਿਆਕਤੀ ਇਹਨਾਂ ਸਥਾਨਾਂ ਤੇ ਆਪਣੇ ਨਿੱਜੀ ਪੋਸਟਰ ਜਾਂ ਹੋਰਡਿੰਗ ਲਗਾਉਣ ਦਾ ਪਾਇਆ ਗਿਆ ਤਾਂ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਿਉਸੀਂਪਲ ਐਕਟ 1911 ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ :-ਸਰਕਾਰੀ ਕਾਲਜ ਵਿੱਚ ਕਰਵਾਇਆ ਗਿਆ ਪੋਸਟਰ ਮੇਕਿੰਗ ਮੁਕਾਬਲਾ 

ਉਹਨਾਂ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਬੰਧਿਤ ਐਡਵਰਟਾਇਜ਼ਮੈਂਟ ਏਜੰਸੀ ਨੂੰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਅਣ-ਅਧਿਕਾਰਿਤ ਬੋਰਡ ਪੋਸਟਰ ਆਦਿ ਨੂੰ ਉਤਾਰਿਆ ਵੀ ਜਾ ਰਿਹਾ ਹੈ  ਅਤੇ ਭਵਿੱਖ ਵਿੱਚ ਅਜਿਹੀ ਉਲੰਘਣਾਂ ਨਾਂ ਕੀਤੀ ਜਾਵੇ ਇਸ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਹ ਸ਼ਹਿਰ ਤੁਹਾਡਾ ਆਪਣੇ ਹੈ ਇਸ ਲਈ  ਇਸਨੂੰ ਸਾਫ- ਸੁਥਰਾ ਅਤੇ ਸੁੰਦਰ ਬਣਾਉਣ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਨੂੰ ਆਪਣਾਂ ਬਣਦਾ ਸਹਿਯੋਗ ਦਿੱਤਾ ਜਾਵੇ।