ਮੈਸ:ਚਾਹਲ ਇੰਮੀਗ੍ਰੇਸ਼ਨ ਐਕਸਪਰਟ ਸਰਵਿਸਸ ਪ੍ਰਾਈਵੇਟ ਲਿਮਟਿਡ ਫਰਮ ਦਾ ਲਾਇਸੰਸ ਕੀਤਾ ਰੱਦ

_license canceled
ਮੈਸ:ਚਾਹਲ ਇੰਮੀਗ੍ਰੇਸ਼ਨ ਐਕਸਪਰਟ ਸਰਵਿਸਸ ਪ੍ਰਾਈਵੇਟ ਲਿਮਟਿਡ ਫਰਮ ਦਾ ਲਾਇਸੰਸ ਕੀਤਾ ਰੱਦ

Sorry, this news is not available in your requested language. Please see here.

ਐਸ.ਏ.ਐਸ ਨਗਰ 3 ਜਨਵਰੀ 2023
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਮੈਸਰਜ਼ ਚਾਹਲ ਇੰਮੀਗ੍ਰੇਸ਼ਨ ਐਕਸਪਰਟ ਸਰਵਿਸਸ ਪ੍ਰਾਈਵੇਟ ਲਿਮਟਿਡ, ਐਸ.ਸੀ.ਐਫ. ਨੰ: 128, ਦੂਜੀ ਮੰਜਿਲ, ਫੇਜ਼ 7 ਐਸ.ਏ.ਐਸ ਨਗਰ ਨੂੰ ਕੰਸਲਟੈਂਸੀ ਅਤੇ ਕੋਚਿੰਗ ਇਸੰਟੀਚਿਊਟ ਆਫ ਆਇਲਟਸ ਦੇ ਕੰਮਾਂ ਲਈ ਜਾਰੀ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ ।

ਹੋਰ ਪੜ੍ਹੋ – 6 ਜਨਵਰੀ ਦਿਨ ਸ਼ੁਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮੈਸਰਜ਼ ਚਾਹਲ ਇੰਮੀਗ੍ਰੇਸ਼ਨ ਐਕਸਪਰਟ ਸਰਵਿਸਸ ਪ੍ਰਾਈਵੇਟ ਲਿਮਟਿਡ ਫਰਮ ਨੂੰ ਕੰਸਲਟੈਂਸੀ ਅਤੇ ਕੋਚਿੰਗ ਇਸੰਟੀਚਿਊਟ ਆਫ ਆਇਲਟਸ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਕੰਪਨੀ ਦੀ ਦਫਤਰੀ ਜਗ੍ਹਾਂ ਦੇ ਮਾਲਕ ਸ੍ਰੀ ਨਛੱਤਰ ਸਿੰਘ ਪੁੱਤਰ ਸ੍ਰੀ ਸੱਜਣ ਸਿੰਘ ਵੱਲੋਂ ਪੇਸ਼ ਕੀਤੀ ਗਈ ਦਰਖਾਸਤ ਮੁਤਾਬਿਕ ਕੰਪਨੀ ਦਾ ਦਫਤਰ ਲਗਾਤਾਰ ਬੰਦ ਰਹਿਣ, ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਮਹੀਨਾਵਾਰ ਰਿਪੋਰਟਾਂ ਨਾ ਭੇਜਣ ਅਤੇ ਕੰਪਨੀ ਦੇ ਡਾਇਰੈਕਟਰਾਂ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕਰਨ ਦੇ ਬਾਵਜੂਦ ਵੀ ਹਾਜਰ ਪੇਸ਼ ਨਾ ਹੋਣ ਕਾਰਨ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੀ ਉਲੰਘਣਾ ਕਰਨ ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਸੈਕਸ਼ਨ-6(1) (g) ਦੇ ਉਪਬੰਧਾਂ ਅਧੀਨ ਲਾਇਸੰਸੀ ਵੱਲੋਂ ਤਿੰਨ ਮਹੀਨਿਆਂ ਤੱਕ ਲਗਾਤਾਰ ਸਮੇਂ ਲਈ ਟਰੈਵਲ ਏਜੰਟ ਦਾ ਕੰਮ ਕਰਨ ਵਿੱਚ ਅਸਫਲ ਰਹਿਣ ਕਾਰਨ ਮੈਸਰਜ਼ ਚਾਹਲ ਇੰਮੀਗ੍ਰੇਸ਼ਨ ਐਕਸਪਰਟ ਸਰਵਿਸਸ ਪ੍ਰਾਈਵੇਟ ਲਿਮਟਿਡ ਦਾ ਲਾਇਸੰਸ ਰੱਦ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁੱਦ ਜਾਂ ਇਸਦੀ ਕੰਪਨੀ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਮੈਸਰਜ਼ ਚਾਹਲ ਇੰਮੀਗ੍ਰੇਸ਼ਨ ਐਕਸਪਰਟ ਸਰਵਿਸਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਡਾਇਰੈਕਟਰ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਵੀ ਜਿੰਮੇਵਾਰ ਹੋਵੇਗਾ।

Spread the love