ਮਾਈਕ੍ਰੋਸਾਫਟ ਅਤੇ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ 1 ਲੱਖ ਲੜਕੀਆਂ ਨੂੰ ਕਰਵਾਇਆਂ ਜਾਵੇਗਾ ਤਕਨੀਕੀ ਕੋਰਸ- ਏ.ਡੀ.ਸੀ (ਵਿ)

HIMANSHU AGARWAL
ਔਰਤਾਂ ਦੀ ਸਹਾਇਤਾ ਕਰਨ ਵਿਚ ਸਹਾਈ ਸਿੱਧ ਹੋ ਰਿਹਾ ਸਖੀ ਵਨ ਸਟਾਪ ਸੈਂਟਰ

Sorry, this news is not available in your requested language. Please see here.

ਐਸ.ਏ.ਐਸ ਨਗਰ 30 ਮਾਰਚ  2022
 
ਮਾਈਕ੍ਰੋਸਾਫਟ ਅਤੇ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਸਾਂਝੇ ਤੋਰ ਤੇ ਪੂਰੇ ਭਾਰਤ ਦੀਆਂ ਇਕ ਲੱਖ ਲੜਕੀਆਂ ਨੂੰ ਅਤਿ ਆਧੁਨਿਕ ਸਿਖਲਾਈ ਦੇ ਰਿਹਾ ਹੈ ਜਿਸ ਨੂੰ ਪ੍ਰਾਪਤ ਕਰਕੇ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਭਾਰਤ ਦੀ ਆਰਥਿਕਤਾ ਦਾ ਪੱਧਰ ਉੱਚਾ ਚੁੱਕ ਸਕਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਐਸ.ਏ.ਐਸ ਨਗਰ ਸ਼੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮਾਈਕਰੋਸਾਫਟ ਦੀ ਇਸ ਪਹਿਲਕਦਮੀ ਨਾਲ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਪੜ੍ਹੀਆਂ   ਲਿਖਿਆਂ ਲੜਕੀਆਂ ਜਾ ਇਸਤਰੀਆਂ ਦੇ ਨਾਲ-ਨਾਲ   ਉਨ੍ਹਾਂ ਇਸਤਰੀਆਂ ਨੂੰ ਵੀ ਰੋਜ਼ੀ ਰੋਟੀ ਕਮਾਉਣ ਦੇ ਯੋਗ ਬਣਾ ਸਕੇਗਾ ਜਿਹੜੀਆਂ ਕਿ ਤਕਨੀਕੀ ਜਾਣਕਾਰੀ ਪੱਖੋਂ ਕਮਜ਼ੋਰ ਹਨ। ਇਹ ਪ੍ਰੋਗਰਾਮ ਲੜਕੀਆਂ ਨੂੰ ਵੱਖ-ਵੱਖ   ਖੇਤਰਾਂ ਵਿੱਚ ਵਧੀਆਂ ਨੌਕਰੀਆਂ ਲੈਣ ਦੇ ਯੋਗ ਬਣਾਵੇਗਾਂ ਅਤੇ ਇਸ ਕੋਰਸ ਨਾਲ ਉਨ੍ਹਾਂ ਨੂੰ ਆਪਣੇ ਛੋਟੇ ਸਹਾਇਕ ਕਾਰੋਬਾਰ ਚਲਾਉਣ ਵਿਚ ਵੀ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਚੰਗੀ ਯੋਜਨਬੱਧ ਤਰੀਕੇ ਨਾਲ ਤਿਆਰ ਕੀਤੇ ਇਸ ਕੋਰਸ ਦੀ ਮਡਿਊਲ 70 ਘੰਟਿਆਂ ਦਾ ਹੋਵੇਗਾ। ਜਿਹੜੀਆਂ ਲੜਕੀਆਂ ਇਸਤਰੀਆਂ 18 ਤੋਂ 30 ਸਾਲ ਤੱਕ ਦੀ ਉਮਰ ਦੀਆਂ ਹਨ ਅਤੇ ਜਿਨ੍ਹਾਂ ਨੇ ਘੱਟ ਤੋਂ ਘੱਟ 8ਵੀ ਪਾਸ ਕੀਤੀ ਹੈ ਉਹ ਇਸ ਦੇ ਯੋਗ ਹੋਣਗੀਆਂ।

ਹੋਰ ਪੜ੍ਹੋ :-‘ਆਪ’ ਸਰਕਾਰ ਨੇ ਬਿਜਲੀ ਕੀਮਤਾਂ ਨਾ ਵਧਾ ਕੇ ਲੋਕ ਹਿਤੈਸ਼ੀ ਹੋਣ ਦਾ ਦਿੱਤਾ ਸਬੂਤ: ਡਾ. ਸੰਨੀ ਆਹਲੂਵਾਲੀਆ 

ਉਨ੍ਹਾਂ ਦੱਸਿਆ  ਇਹ ਕੋਰਸ ਨੋਜਵਾਨ ਲੜਕੀਆਂ ਨੂੰ ਤਕਨੀਕੀ ਸਕਿਲ, ਕਮਿਊਨੀਕੇਸ਼ਨ ਸਕਿੱਲਜ਼, ਉਦਮਤਾ ਦੀ ਸਕਿਲਜ਼, ਰੋਜਗਾਰ ਯੋਗਤਾ ਵਰਗੇ ਖੇਤਰਾਂ ਵਿੱਛ ਹੁਨਰ ਪ੍ਰਦਾਨ ਕਰੇਗਾ, ਜਿਹੜੀਆਂ ਕਿ ਅੱਜ ਦੇ ਸਮੇਂ ਵਿਚ ਰੋਜਗਾਰ ਪ੍ਰਾਪਤ ਕਰਨ ਲਈ ਬਹੁਤ ਮਹੱਤਵਪੂਰਨ ਹਨ। ਇਸ ਕੋਰਸ ਦਾ ਮਡਿਊਲ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਤਕਨੀਕੀ ਜਾਣਕਾਰੀ ਦੇ ਬਿਲਕੁਲ ਨੀਵੇਂ ਪੱਧਰ ਦੀ ਇਸਤਰੀਆਂ ਜਾਂ ਲੜਕੀਆਂ ਵੀ ਇਸ ਨੂੰ ਸਮਝ ਸਕੇਗੀ। ਚਾਹਵਾਨ ਲੜਕੀਆਂ ਇਸ ਟੇਨਿੰਗ ਲਈ https://rebrand.ly/mdsppb ਲਿਂਕ ਉਤੇ ਅਪਲਾਈ ਕਰ ਸਕਦੀਆਂ  ਹਨ। 
ਵਧੀਕ ਡਿਪਟੀ ਕਮਿਸ਼ਨਰ  ਵਲੋਂ ਲੜਕੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਇਸ ਕੋਰਸ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਕਿਉਂਕਿ ਚੰਗੇ ਖੇਤਰ ਵਿਚ ਨੌਕਰੀ ਕਰਨ ਲਈ ਜਿਹੜੇ ਹੁਨਰ ਉਮੀਦਵਾਰ ਵਿਚ ਹੋਣੇ ਚਾਹੀਦੇ ਹਨ ਉਨ੍ਹਾਂ ਨੂੰ ਅਧਾਰ ਮੰਨ ਕੇ ਹੀ ਇਸ ਕੋਰਸ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਸਭ ਦੀ ਸਿਖਲਾਈ ਇਸ ਕੋਰਸ ਜਰੀਏ ਲੜਕੀਆਂ ਨੂੰ ਮਿਲੇਗੀ। ਹੋਰ ਵਧੇਰੇ ਜਾਣਕਾਰੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ  -76, ਕਮਰਾ ਨੰ 453 ਵਿਖੇ ਜਾ ਫਿਰ 8872488853, 9216788884 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
Spread the love