ਮਜੀਠਾ ਨੇੜੇ ਪਿੰਡ ਅਨਾਇਤਪੁਰਾ ਵਿਖੇ ਕੀਤਾ ਘੱਟ ਗਿਣਤੀਆਂ ਕਮਿਸਨ ਨੇ ਕੀਤਾ ਦੌਰਾ

ਮਜੀਠਾ ਨੇੜੇ ਪਿੰਡ ਅਨਾਇਤਪੁਰਾ ਵਿਖੇ ਕੀਤਾ ਘੱਟ ਗਿਣਤੀਆਂ ਕਮਿਸਨ ਨੇ ਕੀਤਾ ਦੌਰਾ
ਮਜੀਠਾ ਨੇੜੇ ਪਿੰਡ ਅਨਾਇਤਪੁਰਾ ਵਿਖੇ ਕੀਤਾ ਘੱਟ ਗਿਣਤੀਆਂ ਕਮਿਸਨ ਨੇ ਕੀਤਾ ਦੌਰਾ

Sorry, this news is not available in your requested language. Please see here.

ਮਾਮਲਾ ਗੁੱਜਰ ਅਤੇ ਜੱਟ ਭਾਈਚਾਰੇ ਵਿੱਚ ਹੋਈ ਆਪਸੀ ਲੜਾਈ ਦੌਰਾਨ 2 ਵਿਅਕਤੀਆਂ ਦੀ ਹੱਤਿਆ ਦਾ।

ਅੰਮ੍ਰਿਤਸਰ 24 ਮਾਰਚ 2022

ਜਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਅਨਾਇਤਪੁਰਾ ਵਿੱਚ ਕੁਝ ਦਿਨਾਂ ਪਹਿਲਾਂ ਗੁੱਜਰ ਅਤੇ ਜੱਟ ਭਾਈਚਾਰੇ ਵਿੱਚ ਆਪਸੀ ਤਕਰਾਰ ਕਾਰਨ ਹੋਈ ਲੜਾਈ ਵਿਚ ਗੁੱਜਰ ਪਰਿਵਾਰ ਦੇ ਦੋ ਵਿਅਕਤੀ ਦੀ ਹੱਤਿਆ ਹੋਣ ਦੀ ਖਬਰ ਅਖਬਾਰਾਂ ਵਿੱਚ ਛਪੀ ਹੋਣ ਤੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸਨ ਚੇਅਰਮੈਨ ਪ੍ਰੋਫੈਸਰ ਇੰਮਾਨੂੰਏਲ ਨਾਹਰ ਵੱਲੋ ਗੰਭੀਰ ਨੋਟਿਸ ਲੈਂਦਿਆਂ ਹੋਇਆਂ ਮਾਮਲੇ ਦੀ ਪੜਤਾਲ ਕਰਨ ਲਈ ਦੋ ਮੈਂਬਰੀ ਵਫਦ ਪੰਜਾਬ ਰਾਜ ਘੱਟ ਗਿਣਤੀਆਂ ਕਮਿਸਨ ਮੈਂਬਰ ਲਾਲ ਹੂਸੈਨ ਅਤੇ ਮੈਂਬਰ ਡਾ. ਸੁਭਾਸ ਮਸੀਹ ਥੋਬਾ ਨੂੰ ਦੌਰਾ ਕਰਨ ਲਈ ਆਦੇਸ ਜਾਰੀ ਕੀਤੇ ਗਏ।

ਹੋਰ ਪੜ੍ਹੋ :-ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗੀ ਪ੍ਰੀਖਿਆਵਾਂ ਲਈ ਅਰਜ਼ੀਆਂ ਮੰਗੀਆਂ

ਕਮਿਸਨ ਮੈਂਬਰ ਲਾਲ ਹੁਸੈਨ ਅਤੇ  ਮੈਂਬਰ ਡਾ. ਸੁਭਾਸ ਮਸੀਹ ਥੋਬਾ ਨੇ ਐਸ ਪੀ ਮਨੋਜ ਠਾਕੁਰ ਡੀਐਸਪੀ ਡੀ ਗੁਰਮੀਤ ਸਿੰਘ ਸਿੱਧੂ ਡੀਐਸਪੀ ਰਵਿੰਦਰ ਸਿੰਘ ਸਪੈਸਲ ਇੰਨਵੈਸਟੀਗੈਸਨ  ਹਰਸੰਦੀਪ ਸਿੰਘ ਐਸ ਐਚ ਓ ਮਜੀਠਾ ਨਾਲ ਲੈ ਕੇ ਮੌਕਾ ਦਾ ਜਾਇਜਾ ਕੀਤਾ।

ਮੌਕੇ ਤੇ ਪਹੁੰਚੇ ਪੁਲਿਸ ਪ੍ਰਸਾਸਨ ਵੱਲੋਂ ਕਮਿਸਨ ਨੂੰ ਦੱਸਿਆ ਗਿਆ ਕਿ ਦੋਸੀ ਧਿਰ ਖਿਲਾਫ 10 ਵਿਅਕਤੀਆਂ ਬਾਈ ਨਾਮ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਪੁਲਿਸ ਪ੍ਰਸਾਸਨ ਵੱਲੋਂ ਕਮਿਸਨ ਨੂੰ ਭਰੋਸਾ ਦਵਾਇਆ ਗਿਆ ਕਿ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ।ਕਮਿਸਨ ਵੱਲੋਂ ਪੁਲਿਸ ਪ੍ਰਸਾਸਨ ਨੂੰ ਫਰਾਰ ਹੋਏ ਦੋਸੀਆਂ ਨੂੰ ਗਿਰਫਤਾਰ ਕਰ ਸਾਰੇ ਮਾਮਲੇ ਦੀ ਰਿਪੋਰਟ 30ਮਾਰਚ ਤੱਕ ਕਮਿਸਨ ਨੂੰ ਪੇਸ ਕਰਨ ਲਈ ਆਦੇਸ  ਜਾਰੀ ਕੀਤੇ ਗਏ । ਇਸ ਮੌਕੇ ਕਮਿਸਨ ਨਾਲ ਪੀਏ ਵਿਰਸਾ ਸਿੰਘ ਹੰਸ ਪੀਆਰਓ ਜਗਦੀਸ ਸਿੰਘ ਚਾਹਲ ਹਾਜਰ ਸਨ।