ਵਿਧਾਇਕ ਦਲਜੀਤ ਸਿੰਘ ਗਰੇਵਾਲ ਵਲੋਂ ਹਲਕਾ ਪੂਰਬੀ ‘ਚ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ

MLA Daljit Singh Grewal
ਵਿਧਾਇਕ ਦਲਜੀਤ ਸਿੰਘ ਗਰੇਵਾਲ ਵਲੋਂ ਹਲਕਾ ਪੂਰਬੀ 'ਚ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ

Sorry, this news is not available in your requested language. Please see here.

ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼, ਪ੍ਰੋਜੈਕਟਾਂ ਦੇ ਕੰਮ ‘ਚ ਲਿਆਂਦੀ ਜਾਵੇ ਤੇਂਜ਼ੀ
ਲੁਧਿਆਣਾ, 05 ਅਪ੍ਰੈਲ 2022
ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਵਲੋਂ ਹਲਕਾ ਲੁਧਿਆਣਾ ਪੂਰਬੀ ‘ਚ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਚੱਲ ਰਹੇ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਇਲਾਕਾ ਨਿਵਾਸੀ ਜਲਦ ਇਸਦਾ ਲਾਭ ਪ੍ਰਾਪਤ ਕਰ ਸਕਣ।

ਹੋਰ ਪੜ੍ਹੋ :-ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਐਚ.ਡਬਲਿਊ.ਐਸ ਸੰਸਥਾ ਨੇ ਲਗਾਇਆ ਖੂਨਦਾਨ ਕੈਂਪ

ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਐਕਸੀਅਨ ਸ੍ਰੀ ਨਵੀਨ ਕੰਬੋਜ, ਐਸ.ਡੀ.ਓ. ਸ. ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਿਧਾਇਕ ਸ. ਗਰੇਵਾਲ ਨੇ ਹਲਕਾ ਪੂਰਬੀ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ਼ਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿੱਚ ਟਿੱਬਾ ਰੋਡ ਦੇ ਨੇੜੇ ਲਈਅਰ ਵੈਲੀ ਦੀ ਦਿਵਾਰ ਦਾ ਨਿਰਮਾਣ, ਐਨ.ਐਚ-1 ਤੋਂ ਨਗਰ ਨਿਗਮ ਦੇ ਡੰਪ ਤੱਕ ਸੜ੍ਹਕ ਦਾ ਨਿਰਮਾਣ, ਵਾਰਡ ਨੰਬਰ 12, 13, 14, 15 ਵਿੱਚ ਤਾਜਪੁਰ ਚੌਕ, ਗੋਪਾਲ ਚੌਂਕ ਤੋਂ ਸ਼ਕਤੀ ਨਗਰ ਤੱਕ ਸੜ੍ਹਕ ਦਾ ਨਿਰਮਾਣ, ਵਾਰਡ ਨੰਬਰ 7 ਦੀਆਂ ਵੱਖ-ਵੱਖ ਗਲੀਆਂ ‘ਚ ਇੰਟਰਲਾਕ ਟਾਈਲਾਂ ਲਗਵਾਉਣ ਦਾ ਕੰਮ, ਵਾਰਡ ਨੰਬਰ 21 ਵਿੱਚ ਪਾਰਕਾਂ ਦਾ ਨਿਰਮਾਣ, ਮੈਟਰੋ ਰੋਡ ‘ਤੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ, ਰਾਹੋਂ ਰੋਡ ‘ਤੇ ਟਾਈਲਾਂ ਲਾਉਣ ਦਾ ਕੰਮ, ਵਾਰਡ ਨੰਬਰ 16 ਵਿੱਚ ਪਾਰਕਾਂ ਦਾ ਨਿਰਮਾਣ, ਸਟਰੀਟ ਲਾਈਟਾਂ, ਪੁਲਿਸ ਕਲੋਨੀ ਵਿੱਚ ਜਿੰਮ, ਟਿੱਬਾ ਰੋਡ ਨੇੜੇ ਲਈਅਰ ਵੈਲੀ ਪਾਰਕ ਦਾ ਨਿਰਮਾਣ, ਵਾਰਡ ਨੰਬਰ 7, 10 ਤੇ 11 ਵਿੱਚ ਰਾਹੋਂ ਰੋਡ ਟਾਵਰ ਲਾਈਨ ਨੰਬਰ 5 ਤੋਂ ਮੇਨ ਟਿੱਬਾ ਰੋਡ ਤੱਕ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ, ਵਾਰਡ ਨੰਬਰ 11, 12 ਤੇ 14 ਦੀਆਂ ਵੱਖ-ਵੱਖ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ, ਲਈਅਰ ਵੈਲੀ ਵਿੱਚ ਬਿਜਲੀ ਦਾ ਕੰਮ, ਵਾਰਡ ਨੰਬਰ 13 ਦੇ ਮਹਾਤਮਾ ਇਨਕਲੇਵ ਵਿੱਚ ਸਰਕਾਰੀ ਸਕੂਲ ਦਾ ਨਿਰਮਾਣ, ਵਾਰਡ ਨੰਬਰ 13 ਵਿੱਚ ਥਾਣਾ ਟਿੱਬਾ ਦੀ ਨਵੀਂ ਇਮਾਰਤ ਦਾ ਨਿਰਮਾਣ, ਤਾਜ਼ਪੁਰ ਰੋਡ ‘ਤੇ ਫਾਇਰ ਸਟੇਸ਼ਨ ਅਤੇ ਕਮਿਊਨਿਟੀ ਸੈਂਟਰ ਦਾ ਆਦਿ ਦਾ ਨਿਰਮਾਣ ਸ਼ਾਮਲ ਹਨ।

ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਨੇ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਪ੍ਰੋਜੈਕਟ ਤੈਅ ਸਮਾਂ ਸੀਮਾਂ ਦੇ ਅੰਦਰ ਮੁਕੰਮਲ ਕਰ ਲਏ ਜਾਣ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਦਰਪੇਸ਼ ਔਕੜਾਂ ਦਾ ਨਿਪਟਾਰਾ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਨ੍ਹਾਂ ਸਾਰੇ ਕੰਮਾਂ ਵਿੱਚ ਪੂਰੀ ਪਾਰਦਰਸ਼ਤਾ ਕਾਇਮ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵੱਲ ਅੱਗੇ ਵੱਧ ਰਹੀ ਹੈ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਆਮ ਲੋਕਾਂ ਪਾਸੋਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਮਾਨਯੋਗ ਮੁੱਖ ਮੰਤਰੀ ਵੱਲੋਂ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਤਹਿਤ ਜਾਰੀ ਵਟਸਐਪ ਨੰਬਰ 95012-00200 ‘ਤੇ ਵੀਡੀਓ/ਆਡੀਓ ਕਲਿੱਪ ਪਾ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।