ਐਸਏਐਸ ਨਗਰ 3 ਨਵੰਬਰ 2021
ਸ੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦਸਿਆ ਕਿ ਮੋਹਾਲੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ੍ਰੀ ਵਜੀਰ ਸਿੰਘ ਖਹਿਰਾ, ਐਸ.ਪੀ. (ਡੀ), ਐਸ.ਏ.ਐਸ.ਨਗਰ, ਸ੍ਰੀ ਸੁਖਨਾਜ ਸਿੰਘ ਡੀ.ਐਸ.ਪੀ. (ਡੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ 2 ਨਸ਼ਾ ਤਸਕਰਾਂ ਨੂੰ 7 ਕਿਲੋ ਅਫੀਮ ਅਤੇ ਇੱਕ ਦੇਸੀ ਪਿਸਟਲ 315 ਬੋਰ ਸਮੇਤ ਗੱਡੀ ਨੰਬਰੀ PB01-4-9700 ਮਾਰਕਾ ਸਵਿਫਟ ਡੀਜਾਇਰ ਰੰਗ ਚਿੱਟਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਹੋਰ ਪੜ੍ਹੋ :-ਐਸ.ਸੀ. ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪਾਵਰਕੌਮ ਦੇ ਜੂਨੀਅਰ ਇੰਜਨੀਅਰ ਨੂੰ ਮਿਲੀ ਤਰੱਕੀ
ਐਸ.ਐਸ.ਪੀ ਮੋਹਾਲੀ ਨੇ ਵਧਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 03-11-2021 ਨੂੰ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਦੋ ਮੁੱਲਾ ਫੈਸ਼ਨ ਵਿਅਕਤੀ ਗਡੀ ਨੰਬਰੀ P801-A-9700 ਮਾਰਕਾ ਸਵਿਫਟ ਡੀਜਾਇਰ ਰੰਗ ਚਿੱਟਾ (ਟੈਕਸੀ) ਵਿੱਚ ਅਫੀਮ ਸਮੇਤ ਨਜਾਇਜ ਅਸਲਾ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ।ਜਿਨਾ ਨੇ ਇਹ ਅਫੀਮ ਅੱਗੇ ਆਪਣੇ ਗਾਹਕਾਂ ਨੂੰ ਮੋਹਾਲੀ, ਖਰੜ ਅਤੇ ਰੋਪੜ ਦੇ ਏਰੀਆ ਵਿੱਚ ਸਪਲਾਈ ਕਰਨੀ ਸੀ।
ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਟੀ-ਪੁਆਇੰਟ ਪਿੰਡ ਭਾਗੋ ਮਾਜਰਾ, ਖਰੜ ਦੋਰਾਨੇ ਨਾਕਾਬੰਦੀ ਉਕਤ ਸਵਿਫਟ ਡੀਜਾਇਰ ਗੱਡੀ ਨੂੰ ਕਾਬੂ ਕਰਕੇ ਸਰਚ ਕਰਨ ਤੋਂ ਗੱਡੀ ਵਿੱਚੋਂ ਜਸਵੀਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਦੁਰਾਲੀ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਆਸ਼ੂ ਹੰਸ ਪੁੱਤਰ ਰਾਜ ਕੁਮਾਰ ਵਾਸੀ #291 ਵਾਸੀ-1 ਰਾਮਦਰਬਾਰ ਚੰਡੀਗੜ ਪਾਸੋਂ 7 ਕਿਲੋ ਅਫੀਮ ਅਤੇ ਇਕ ਦੇਸ਼ੀ ਪਿਸਟਲ 315 ਬੋਰ ਬ੍ਰਾਮਦ ਹੋਣ ਤੇ ਇਹਨਾਂ ਵਿਰੁੱਧ ਮੁਕੱਦਮਾ ਨੰਬਰ 259 ਮਿਤੀ 03-11-2021 ਅਧ 18-61-85 NDPS Act, 25-54-59 Arms Act ਥਾਣਾ ਸਦਰ ਖਰੜ ਵਿੱਚ ਦਰਜ ਰਜਿਸਟਰ ਕਰਵਾ ਕੇ ਉਕਤਾਨ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਜਸਵੀਰ ਸਿੰਘ ਪੁੱਤਰ ਹਰਨਾਮ ਸਿੰਘ, ਪਿੰਡ ਦੁਰਾਲੀ ਜ਼ਿਲ੍ਹਾ ਐਸ.ਏ.ਐਸ ਨਗਰ ਦਾ ਰਹਿਣ ਵਾਲਾ ਹੈ, ਜੋ ਕਿ ਦਿਹਾੜੀ ਦੇ ਡਰਾਇਵਰੀ ਕਰਦਾ ਹੈ ਅਤੇ ਦੋਸ਼ੀ ਆਸ਼ੂ ਹੰਸ ਪੁੱਤਰ ਰਾਜ ਕੁਮਾਰ, 4291 ਫੇਸ-1 ਰਾਮਦਰਬਾਰ ਚੰਡੀਗੜ ਦਾ ਰਹਿਣ ਵਾਲਾ ਹੈ, ਜੋ ਕਿ ਟੈਕਸੀ ਡਰਾਇਵਰ ਦਾ ਕੰਮ ਕਰਦਾ ਸੀ ਅਤੇ ਇਸ ਕੋਲ ਆਪਣੀ ਇੱਕ ਸਵਿਫਟ ਡੀਜਾਇਰ ਗੱਡੀ ਹੈ ਜੋ ਉਸ ਨੂੰ ਆਪ ਚਲਾਉਣ ਲੱਗ ਪਿਆ ਸੀ ਅਤੇ ਦੋਨੋਂ ਦੋਸ਼ੀ ਡਰਾਇਵਰੀ ਕਰਦੇ ਸਨ ਜਿੰਨਾ ਦੀ ਆਪਸ ਵਿੱਚ ਜਾਣ ਪਹਿਚਾਣ ਹੋ ਗਈ ਤੇ ਇਹ ਦੋਨੋਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਅਫੀਮ ਦਾ ਧੰਦਾ ਕਰਨ ਲੱਗ ਪਏ।ਜਿਹਨਾ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕੇ ਇਹ ਅਫੀਮ ਦੋਸ਼ੀਆਨ ਨੂੰ ਅਫੀਮ ਦਾ ਸਪਲਾਇਰ ਯੂ.ਪੀ ਤੋਂ ਲਿਆ ਕੇ ਪੰਜਾਬ ਹਰਿਆਣਾ ਦੇ ਬਾਰਡਰ ਤੇ ਵੱਖ ਵੱਖ ਥਾਂਵਾ ਤੇ ਸਪਲਾਈ ਦਿੰਦਾ ਸੀ ਜੋ ਇਹ ਕਾਫੀ ਲੰਬੇ ਸਮੇਂ ਤੋਂ ਧੰਦਾ ਕਰ ਰਹੇ ਹਨ ਜੋ ਦੋਸ਼ੀ ਸਸਤੇ ਭਾਅ ਤੇ ਅਫੀਮ ਲਿਆ ਕੇ ਇੱਥੇ ਮਹਿੰਗੇ ਭਾਅ ਵੇਚ ਕੇ ਭਾਰੀ ਮੁਨਾਫਾ ਕਮਾਉਂਦੇ ਸੀ।
ਦੋਸੀਆਨ ਉਕਤਾਨ ਪਾਸੋਂ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਜਿਹਨਾਂ ਨਾਲ ਅਫੀਮ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਫੀਮ ਦੀ ਸਪਲਾਈ ਚੈਨ ਨੂੰ ਤੋੜਿਆ ਜਾਵੇਗਾ। ਦੋਸੀਆਨ ਉਕਤਾਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।