802 ਤੋਂ ਵਧੇਰੇ ਮਰੀਜ਼ਾਂ ਨੇਕਮਿਊਨਿਟੀ ਹੈਲਥ ਸੈਂਟਰ ਸਿੰਘਪੁਰ ਵੀ ਸਿਹਤ ਮੇਲੇ ਵਿਚ ਸੇਵਾਵਾਂ

802 ਤੋਂ ਵਧੇਰੇ ਮਰੀਜ਼ਾਂ ਨੇਕਮਿਊਨਿਟੀ ਹੈਲਥ ਸੈਂਟਰ ਸਿੰਘਪੁਰ ਵੀ ਸਿਹਤ ਮੇਲੇ ਵਿਚ ਸੇਵਾਵਾਂ
802 ਤੋਂ ਵਧੇਰੇ ਮਰੀਜ਼ਾਂ ਨੇਕਮਿਊਨਿਟੀ ਹੈਲਥ ਸੈਂਟਰ ਸਿੰਘਪੁਰ ਵੀ ਸਿਹਤ ਮੇਲੇ ਵਿਚ ਸੇਵਾਵਾਂ

Sorry, this news is not available in your requested language. Please see here.

ਯਾਦਗਾਰੀ ਹੋ ਨਿਬੜਿਆ ਬਲਾਕ ਨੂਰਪੁਰ ਬੇਦੀ ਦਾ ਸਿਹਤ ਮੇਲਾ
ਪੰਦਰਾਂ ਸੌ ਤੋਂ ਵਧੇਰੇ ਨਾਗਰਿਕਾਂ ਨੇ ਕੀਤੀ ਸ਼ਿਰਕਤ
ਰੂਪਨਗਰ/ਨੂਰਪੁਰ ਬੇਦੀ, 21 ਅਪ੍ਰੈਲ 2022
ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਸਮਾਗਮਾਂ ਦੀ ਲੜੀ ਤਹਿਤ ਕਮਿਊਨਿਟੀ ਹੈਲਥ ਸੈਂਟਰ ਸਿੰਘਾਪੁਰ ਵਿਖੇ ਕਰਵਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ ਯਾਦਗਾਰੀ ਹੋ ਨਿਬੜਿਆ, ਜਿਸ ਵਿੱਚ 802 ਤੋਂ ਵਧੇਰੇ ਮਰੀਜ਼ਾਂ ਨੇ ਮੈਡੀਕਲ ਕੈਂਪ ਦਾ ਲਾਹਾ ਲੈਂਦਿਆਂ ਹੋਇਆਂ ਆਪਣੀ ਸਿਹਤ ਦੀ ਜਾਂਚ ਕਰਵਾਈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਮੁਤਾਬਕ ਸਿਵਲ ਸਰਜਨ ਡਾ ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਵਿਧਾਨ ਚੰਦਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਸੀ ਐੱਚ ਸੀ ਸਿੰਘਾਪੁਰ ਵਿਖੇ ਕਰਵਾਇਆ ਗਿਆ, ਇਸ ਸਿਹਤ ਮੇਲੇ ਵਿੱਚ ਸਿਹਤ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਵੱਖ ਵੱਖ ਰੋਗਾਂ ਦੇ ਮਾਹਰਾਂ ਵੱਲੋਂ ਲੋਕਾਂ ਦੀ ਸਿਹਤ ਜਾਂਚ ਬਿਲਕੁਲ ਮੁਫ਼ਤ ਕੀਤੀ ਗਈ ਅਤੇ ਨਾਲੋ ਨਾਲ ਲੋੜਵੰਦਾਂ ਦੇ ਮੁਫ਼ਤ ਐਕਸਰੇ ਵੀ ਕੀਤੇ ਗਏ। ਇਸ ਮੌਕੇ ਲੋੜਵੰਦ ਲਾਭਪਾਤਰੀਆਂ ਦੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ। ਅਤੇ 300 ਤੋਂ ਵੱਧ ਲੋਕਾਂ ਦੀ ਸਿਹਤ ਆਈਡੀ ਵੀ ਕਾਰਡ ਬਣਾਏ ਗਏ ਕੈਂਪ ਵਿੱਚ ਦੋ ਸੌ ਤੋਂ ਵੱਧ ਲੋਕਾਂ ਦੀ ਕੋਰੋਨਾ ਟੀਕਾਕਰਨ ਵੀ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਪੱਧਰ ਦੀ ਟੀਮ ਵੱਲੋਂ ਜਿਸ ਵਿਚ ਡਾ ਸਾਰਿਕਾ ਮੈਡੀਸਨ ਸਪੈਸ਼ਲਿਸਟ ਡਾਕਟਰ ਯੁਵਰਾਜ ਸਿੰਘ ਹੀਰਾ ਹੱਡੀਆਂ ਦੇ ਮਾਹਰ ,ਡਾ ਕਮਲ ਦੀਪ ਬੈਂਸ ਔਰਤਾਂ ਦੇ ਰੋਗਾਂ ਦੇ ਮਾਹਰ, ਡਾ ਕਮਲਪ੍ਰੀਤ ਸਿੰਘ ਲੱਗੀਆਂ ਸਰਜਨ ਅਤੇ ਡਾਕਟਰ ਰਨਿਗ੍ਹਾ ਗਿਰਾ ਅੱਖਾਂ ਦੀ ਮਾਹਰ ,ਅਤੇ ਡਾ ਨਿਧੀ ਅੱਖ ਕੰਨਾਂ ਦੇ ਮਾਹਿਰ ਵੱਲੋਂ ਡਾ ਜਗਦੀਪ, ਡਾ ਚਮਨ ਲਾਲ ਦੰਦਾਂ ਦੀ ਮਾਹਰ ,ਡਾ ਪ੍ਰਵੀਨ, ਡਾ ਅੰਜੂ ,ਡਾ ਵਿਸ਼ਾਲ ਕਾਲੀਆ ,ਡਾ ਸ਼ਿਰਾਜ ਚੀਮਾ ,ਵੱਲੋਂ ਜੋ ਲੋਕ ਸਿਹਤ ਚੈੱਕਅਪ ਕਰਵਾਉਣ ਆਏ ਗਏ ਸੀ ਉਨ੍ਹਾਂ ਦਾ ਸਿਹਤ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਫੀਲਡ ਸਟਾਫ ਦੇ ਸਾਰੇ ਕਮਿਊਨਿਟੀ ਹੈੱਲਥ ਅਫ਼ਸਰ ਫੀਲਡ ਸਟਾਫ਼ ਵੱਲੋਂ ਵੀ ਕੈਂਪ ਵਿੱਚ ਪੂਰਾ ਸਹਿਯੋਗ ਕੀਤਾ ਗਿਆ ਅਮਰੀਕ ਸਿੰਘ ਭੱਠਲ ਅਮਨਦੀਪ ਸਿੰਘ, ਮਨਦੀਪ ਸਿੰਘ ਟੇਕ ਚੰਦ, ਹੁਸ਼ਿਆਰ ਸਿੰਘ , ਸੰਦੀਪ ,ਦਰਸ਼ਨ ਸਿੰਘ ਏ.ਐਨ.ਐਮ ,ਐਲ.ਐਚ.ਵੀ ਅਤੇ ਆਸ਼ਾ ਵਰਕਰਾਂ ਵੱਲੋਂ ਇਸ ਮੇਲੇ ਨੂੰ ਸਫਲ ਬਣਾਉਣ ਲਈ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਤੇ ਡਾ ਵਿਧਾਨ ਚੰਦਰ ਨੇ ਕਿਹਾ ਕਿ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਬਲਾਕ ਪੱਧਰੀ ਸਿਹਤ ਮੇਲੇ ਨੂੰ ਕਾਮਯਾਬ ਬਣਾਉਣ ਸੀਨੀਅਰ ਮੈਡੀਕਲ ਅਫਸਰ ਡਾ ਵਿਧਾਨ ਚੰਦਰ ਅਤੇ ਸਮੂਹ ਸਟਾਫ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ।
ਉਨ੍ਹਾਂ ਨੇ ਕਿਹਾ ਕਿ ਸਟਾਫ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਸਮੇਂ ਸਿਰ ਮੈਡੀਕਲ ਸਹਾਇਤਾ ਦੀ ਉਪਲੱਬਧਤਾ ਦੀ ਅਹਿਮੀਅਤ ਬਾਰੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ‘ਤੇ ਕਿ ਰਾਸ਼ਟਰੀ ਬਾਲ ਸੁਰੱਖਿਆ ਡਾ ਵਿਸ਼ਾਲ ਕਾਲੀਆ ਡਾ ਵਿਨੈ ਸੈਣੀ ਵੱਲੋਂ ਇਸ ਸਕੀਮ ਤਹਿਤ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੀਹ (30) ਬੀਮਾਰੀਆਂ ਵਿੱਚ ਦਿੱਤੀ ਜਾਣ ਵਾਲੀ ਮੁਫਤ ਮੈਡੀਕਲ ਸਹਾਇਤਾ ਵਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੇਲੇ ਵਿੱਚ ਬਾਕੀ ਵਿਭਾਗਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਜਿਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਵਿਭਾਗ, ਮਨਰੇਗਾ ਦਾ ਸਟਾਫ ,ਖੇਡਾਂ ਦਾ ਵਿਭਾਗ , ਵਨ ਸਟਾਪ ਸਖੀ ਸੈਂਟਰ ਦਾ ਸਟਾਫ , ਫੂਡ ਅਤੇ ਸੇਫਟੀ ਵਿਭਾਗ, ਸਿਵਲ ਸਰਜਨ ਦਫਤਰ ਰੂਪਨਗਰ ਤੋਂ ਸਿਹਤ ਸਟਾਫ ਦੇ ਸਮੁੱਚੇ ਯਤਨਾਂ ਨਾਲ ਇਹ ਮੇਲਾ ਆਪਣੇ ਪੱਧਰ ਉੱਪਰ ਬਹੁਤ ਯਾਦਗਾਰੀ ਹੋ ਨਿਬੜਿਆ।
Spread the love