ਵਿਧਾਨ ਸਭਾ ਚੋਣਾਂ-2022
7 ਅਤੇ 17 ਫਰਵਰੀ ਨੂੰ ਕਰਵਾਇਆ ਜਾਵੇਗਾ ਅਭਿਆਸ
ਅੰਮ੍ਰਿਤਸਰ , 4 ਫਰਵਰੀ 2022
ਜ਼ਿਲ੍ਹਾ ਅੰਮ੍ਰਿਤਸਰ ‘ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੋਲਿੰਗ ਸਟਾਫ ਦੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ, ਜਨਰਲ ਅਬਜ਼ਰਵਰ ਸ੍ਰੀ ਸੰਤੋਸ਼ ਕੁਮਾਰ ਯਾਦਵ, ਸ੍ਰੀ ਅਰੁਣ ਕਿਸ਼ੋਰ ਡੋਂਗਰੀ, ਸ੍ਰੀ ਵਿਨੋਦ ਸਿੰਘ ਗੁੰਜਿਆਲ, ਸ੍ਰੀਮਤੀ ਪ੍ਰੀਤੀ ਜੈਨ, ਸ੍ਰੀ ਸ਼ੰਭੂ ਕੁਮਾਰ, ਡਾ. ਵਿਨੋਦ ਗੋਇਲ, ਡਾ. ਰੂਹੀ ਦੁੱਗ ਵਧੀਕ ਚੋਣ ਅਧਿਕਾਰੀ ਦੀ ਹਾਜ਼ਰੀ ਵਿੱਚ ਚੋਣ ਡਿਊਟੀ ਵਿੱਚ ਲੱਗਣ ਵਾਲੇ ਕਰੀਬ 10600 ਤੋਂ ਵੱਧ ਕਰਮਚਾਰੀਆਂ ਦੀ ਰੈਂਡੇਮਾਈਜ਼ੇਸ਼ਨ ਕੀਤੀ ਗਈ।
ਹੋਰ ਪੜ੍ਹੋ :-ਜ਼ਿਲੇ ਅੰਦਰ ਸੱਤ ਵਿਧਾਨ ਸਭਾ ਸੀਟਾਂ ਲਈ 70 ਉਮੀਦਵਾਰ ਚੋਣ ਮੈਦਾਨ ਵਿਚ-ਜ਼ਿਲਾ ਚੋਣ ਅਫਸਰ
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 2218 ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀਵੀਪੈਟ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰੈਂਡੇਮਾਈਜ਼ੇਸ਼ਨ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਹਿਸਾਬ ਨਾਲ 10664 ਚੋਣ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਹੁਣ ਇਸ ਸਟਾਫ ਦਾ ਅਭਿਆਸ 7 ਅਤੇ 17 ਫਰਵਰੀ ਨੂੰ ਰਿਟਰਨਿੰਗ ਅਧਿਕਾਰੀਆਂ ਵਲੋਂ ਕਰਵਾਇਆ ਜਾਵੇਗਾ। ਇਸ ਉਪਰੰਤ 19 ਫਰਵਰੀ ਨੂੰ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ। ਉਨਾਂ ਦੱਸÇਆ ਕਿ ਅਜਨਾਲਾ ਹਲਕੇ ਲਈ 904, ਰਾਜਾਸਾਂਸੀ ਲਈ 1068, ਮਜੀਠਾ ਲਈ 1012, ਜੰਡਿਆਲਾ ਲਈ 1040, ਅੰਮ੍ਰਿਤਸਰ ਉੱਤਰੀ ਲਈ 1052, ਅੰਮ੍ਰਿਤਸਰ ਪੱਛਮੀ ਲਈ 1024, ਅੰਮ੍ਰਿਤਸਰ ਕੇਂਦਰੀ ਲਈ 788, ਅੰਮ੍ਰਿਤਸਰ ਪੂਰਬੀ ਲਈ 840, ਅੰਮ੍ਰਿਤਸਰ ਦੱਖਣੀ ਲਈ 840, ਅਟਾਰੀ ਲਈ 972 ਅਤੇ ਬਾਬਾ ਬਕਾਲਾ ਲਈ 1124 ਕਰਮਚਾਰੀਆਂ ਨੂੰ ਬਤੌਰ ਪੀ.ਆਰ.ਓ., ਏ.ਪੀ.ਆਰ.ਓ ਅਤੇ ਪੋਲਿੰਗ ਸਟਾਫ ਵਜੋਂ ਤਾਇਨਾਤ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਸੂਚਨਾ ਅਧਿਕਾਰੀ ਸ: ਰਣਜੀਤ ਸਿੰਘ ਅਤੇ ਚੋਣ ਤਹਿਸੀਲਦਾਰ ਸ੍ਰੀ ਰਜਿੰਦਰ ਸਿੰਘ ਵੀ ਹਾਜ਼ਰ ਸਨ।