28 ਤੋਂ 30 ਦਸੰਬਰ ਤੱਕ ਉਲੰਪਿਕ ਏਸੀਅਨ ਗੇਮਜ਼ ਉਤਰਾਖੰਡ ਵਿਖੇ ਸਮਾਪਤ

_District Sports Officer
28 ਤੋਂ 30 ਦਸੰਬਰ ਤੱਕ ਉਲੰਪਿਕ ਏਸੀਅਨ ਗੇਮਜ਼ ਉਤਰਾਖੰਡ ਵਿਖੇ ਸਮਾਪਤ 

Sorry, this news is not available in your requested language. Please see here.

ਰੂਪਨਗਰ, 31 ਦਸੰਬਰ 2022

ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਤੋਂ 30 ਦਸੰਬਰ ਨੂੰ ਉਲੰਪਿਕ ਏਸੀਅਨ ਗੇਮਜ਼ ਲਈ ਕੁਆਲੀਫਾਈ  ਰੈਕਿੰਗ ਅਤੇ 5ਵੀਂ ਓਪਨ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਭਾਰਤੀ ਕੈਕਿੰਗ ਕੈਨੋਇੰਗ ਐਸੋਸੀਏਸ਼ਨ ਉੱਤਰਾਂਖੰਡ  ਵੱਲੋ ਕਰਵਾਈ ਗਈ।

ਹੋਰ ਪੜ੍ਹੋ – ਹਥਿਆਰਾਂ ਨਾਲ ਸੋਸ਼ਲ ਮੀਡੀਆ ‘ਤੇ ਕੋਈ ਤਸਵੀਰ ਤੇ ਵੀਡੀਓ ਅਪਲੋਡ ਨਾ ਕੀਤੀ ਜਾਵੇ : ਐਸ. ਐਸ.ਪੀ. 

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਵਿਭਾਗ ਦੇ ਸ. ਜਗਜੀਵਨ ਸਿੰਘ ਕੈਕਿੰਗ ਕੈਨੋਇੰਗ ਕੋਚ ਨੇ ਬਤੌਰ ਤਕਨੀਕੀ ਅਧਿਕਾਰੀ ਡਿਊਟੀ ਨਿਭਾਈ। ਇਸ ਮੌਕੇ ਸ. ਜਗਜੀਵਨ ਸਿੰਘ ਨੂੰ ਪਹਿਲੀਵਾਰ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਤਕਨੀਕੀ ਅਧਿਕਾਰੀ ਵਜੋਂ ਸਨਮਾਨਿਤ ਵੀ ਕੀਤਾ ਗਿਆ।ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਇਸ ਪ੍ਰਤਿਯੋਗਤਾ ਵਿੱਚ ਭਾਰਤ ਵਿੱਚੋਂ ਲਗਭਗ 300 ਤੋਂ ਵੱਧ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਭਾਗ ਲਿਆ।
ਇਸ ਪ੍ਰਤਿਯੋਗਤਾ ਵਿੱਚ ਭਾਗ ਲੈਣ ਵਾਲੇ ਖਿਡਾਰੀਆ ਵਿੱਚੋਂ ਆਉਣ ਵਾਲੀ ਏਸੀਅਨ ਗੇਮਜ਼ ਅਤੇ ਉਲੰਪਿਕ ਲਈ ਕੁਆਲੀਫਾਈ ਕਰਕੇ ਭਾਗ ਲੈਣ ਵਾਲੇ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਚੁਣੇ ਹੋਏ ਖਿਡਾਰੀ ਖੇਡ ਖੇਤਰ ਦੇ ਸਭ ਤੋਂ ਵੱਡੇ ਮਹਾਂਕੁੰਭ ਏਸ਼ੀਅਨ ਗੇਮਜ਼ ਅਤੇ ਉੁਲੰਪਿਕ ਵਿੱਚ ਭਾਰਤ ਦੇ ਖਿਡਾਰੀ ਹਿੱਸਾ ਲੈਣਗੇ।
Spread the love