ਕੋਰੋਨਾ ਦੌਰਾਨ ਅਧਿਆਪਕਾਂ ਵੱਲੋ ਆਨਲਾਈਨ ਕਲਾਸਾਂ ਜਾਰੀ

ਕੋਰੋਨਾ ਦੌਰਾਨ ਅਧਿਆਪਕਾਂ ਵੱਲੋ ਆਨਲਾਈਨ ਕਲਾਸਾਂ ਜਾਰੀ
ਕੋਰੋਨਾ ਦੌਰਾਨ ਅਧਿਆਪਕਾਂ ਵੱਲੋ ਆਨਲਾਈਨ ਕਲਾਸਾਂ ਜਾਰੀ

Sorry, this news is not available in your requested language. Please see here.

ਅਧਿਆਪਕ ਤੇ ਪੂਰਾ ਸਟਾਫ ਸਕੂਲਾਂ ‘ਚ ਹਾਜ਼ਰ ਤੇ ਵਿਦਿਆਰਥੀ ਘਰਾਂ ‘ਚ

ਰੂਪਨਗਰ 16 ਜਨਵਰੀ 2022

ਕੋਰੋਨਾ ਮਹਾਮਾਰੀ ਕਾਰਣ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ‘ਚ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਪਰ ਅਧਿਆਪਕ ਤੇ ਪੂਰਾ ਸਟਾਫ ਸਕੂਲਾਂ ਵਿਚ ਹਾਜ਼ਰ ਹਨ। ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਿੰਦਰ ਪਾਲ ਸਿੰਘ, ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਲੋਕੇਸ਼ ਮੋਹਨ ਸ਼ਰਮਾ ਅਤੇ “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਟੀਮ, ਜ਼ਿਲ੍ਹੇ ਦੇ ਵੱਖ-ਵੱਖ ਵਿਸ਼ਿਆ ਦੇ ਡੀ. ਐਮ., ਬੀ. ਐਮ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਪੂਰੀ ਲਗਨ ਨਾਲ ਆਨ-ਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ।

ਹੋਰ ਪੜ੍ਹੋ :-ਕੋਵਿਡ ਮੱਦੇਨਜਰ ਫਾਜਿ਼ਲਕਾ ਜਿ਼ਲ੍ਹੇ ਵਿਚ ਪਾਬੰਦੀਆਂ ਵਿਚ ਵਾਧਾ, ਅੰਦਰ 50 ਤੇ ਬਾਹਰ 100 ਤੋਂ ਵੱਧ ਲੋਕਾਂ ਦੇ ਇੱਕਠ ਤੇ ਰੋਕ

ਇਸ ਸਬੰਧੀ ਡੀ. ਐਮ ਗਣਿਤ ਰੂਪਨਗਰ ਜਸਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਰਕੇ ਜਾਰੀ ਹਦਾਇਤਾਂ ਅਤੇ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਨ ਦੇ ਨਾਲ ਸਕੂਲਾਂ ਵਿੱਚ ਵਿਸ਼ੇਸ਼ ਸਮਾਂ-ਸਾਰਣੀ ਅਨੁਸਾਰ ਵੱਖ-ਵੱਖ ਵਿਸਿਅ਼ਾਂ ਦੇ ਅਧਿਆਪਕ ਜ਼ੂਮ-ਐਪ ਅਤੇ ਯੂ-ਟਿਊਬ ਚੈਨਲ ਰਾਹੀਂ ਆਨ-ਲਾਈਨ ਜਮਾਤਾਂ ਲਗਾ ਕੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰ ਰਹੇ ਹਨ। ਵੱਖ-ਵੱਖ ਵਿਸਿ਼ਆਂ ਨੂੰ ਬਹੁਤ ਹੀ ਰੌਚਿਕ ਤਰੀਕਿਆਂ ਨਾਲ ਕਰਵਾਇਆ ਜਾ ਰਿਹਾ ਹੈ।

ਸਪਲੀਮੈਂਟਰੀ ਮੈਟੀਰੀਅਲ, ਰੋਜ਼ਾਨਾ ਅਸਾਈਨਮੈਂਟ ਅਤੇ ਖਾਨ-ਅਕੈਡਮੀ ਪਲੇਟਫਾਰਮ ਦੀ ਵਰਤੋਂ ਨਾਲ ਗਣਿਤ ਵਿਸ਼ੇ ਦੀ ਵਿਦਿਆਰਥੀਆਂ ਨੂੰ ਪ੍ਰੈਕਟਿਸ ਕਰਵਾਈ ਜਾ ਰਹੀ ਹੈ। ਵਿਦਿਆਰਥੀ ਮੋਬਾਈਲ ਐਪ ਦੀ ਸਹਾਇਤਾ ਨਾਲ ਵੱਖ-ਵੱਖ ਵਿਸ਼ਿਆਂ ਦਾ ਸਵੈ-ਅਭਿਆਸ ਕਰਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਿਸ਼ੇਸ਼ 100 ਦਿਨਾਂ ਪੜ੍ਹਨ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਵਿਦਿਆਰਥੀ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਸਕੂਲਾਂ ਵਿੱਚ ਸਥਾਪਿਤ ਇੰਗਲਿਸ਼ ਬੂਸਟਰ ਕਲੱਬ ਵੱਖ-ਵੱਖ ਆਨ-ਲਾਈਨ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਅੰਦਰ ਸਵੈ ਵਿਸ਼ਵਾਸ ਦਾ ਨਿਰਮਾਣ ਕਰ ਰਹੇ ਹਨ।ਸਮੁੱਚੇ ਜ਼ਿਲ੍ਹੇ ਦੇ ਅਧਿਕਾਰੀ ਅਤੇ ਅਧਿਆਪਕ, ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ  ਪੂਰੀ ਲਗਨ ਅਤੇ ਤਨਦੇਹੀ ਨਾਲ ਪੂਰਨ ਯੋਗਦਾਨ ਪਾ ਰਹੇ ਹਨ।

ਕੋਰੋਨਾ ਮਹਾਂਮਾਰੀ ਦੌਰਾਨ ਅਧਿਆਪਕਾਂ ਵੱਲੋ ਆਨਲਾਈਨ ਕਲਾਸਾਂ ਜਾਰੀ ਦੀਆਂ ਤਰਵੀਰਾਂ।

Spread the love