ਸਰਕਾਰੀ ਹਸਪਤਾਲਾਂ ਚ ਲੱਗਣਗੇ ਕੈਮ੍ਪ
ਬਰਨਾਲਾ, 7 ਨਵੰਬਰ 2022
ਦਿਵਯਾਂਗਜਨਾਂ ਲਈ ਯੂ. ਡੀ. ਆਈ. ਡੀ ਕਾਰਡ ਅਤੇ ਆਨਲਾਈਨ ਡਿਸਬਿਲਟੀ ਸਰਟੀਫਿਕੇਟ ਜਾਰੀ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਕੈਮ੍ਪ ਲਗਾਏ ਜਾ ਰਹੇ ਹਨ ।
ਹੋਰ ਪੜ੍ਹੋ – ਸੰਜੀਵ ਅਰੋੜਾ, ਐਮਪੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ ਦਿੱਤੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ ਤੇਅਵਸਪ੍ਰੀਤ ਕੌਰ ਨੇ ਦੱਸਿਆ ਕਿ ਪੁਰਾਣੇ ਡਿਸਬਿਲਟੀ ਸਰਟੀਫਿਕੇਟ ਨੂੰ ਡਿਜਿਤਾਈਜ਼ ਕਰਦੇ ਹੋਏ ਯੂ. ਡੀ. ਆਈ. ਡੀ ਕਾਰਡ ਬਣਾਏ ਜਾ ਰਹੇ ਹਨ। 9, 16, 23 ਅਤੇ 30 ਨਵੰਬਰ ਅਤੇ 3 ਦਸੰਬਰ ਨੂੰ ਇਹ ਕੈਮ੍ਪ ਸਰਕਾਰੀ ਹਸਪਤਾਲ ਬਰਨਾਲਾ ਵਿਖੇ, 11 ਨਵੰਬਰ ਨੂੰ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ, 25 ਨਵੰਬਰ ਨੂੰ ਸਰਕਾਰੀ ਹਸਪਤਾਲ ਤਪਾ ਵਿਖੇ ਅਤੇ 2 ਦਸੰਬਰ ਨੂੰ ਸਰਕਾਰੀ ਹਸਪਤਾਲ ਭਦੌੜ ਵਿਖੇ ਲਗਾਏ ਜਾਣਗੇ ।
ਉਹਨਾਂ ਦਿਵਯਾਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਕੈਮ੍ਪ ਚ ਆਉਣ ਸਮੇਂ ਆਪਣਾ ਪੁਰਾਣ ਡਿਸਬਿਲਟੀ ਸਰਟੀਫਿਕੇਟ, ਆਧਾਰ ਕਾਰਡ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ ।